ਸੁਡਾਨ- ਲੰਬੇ ਸੰਘਰਸ਼ ਤੋਂ ਬਾਅਦ ਸੁਡਾਨ ਦੁਨੀਆਂ ਦਾ ਨਵਾਂ ਦੇਸ਼ ਬਣ ਗਿਆ ਹੈ। 2005 ਵਿੱਚ ਹੋਏ ਸਮਝੌਤੇ ਦੇ ਤਹਿਤ ਦੱਖਣੀ ਸੁਡਾਨ ਨੂੰ ਦੇਸ਼ ਦੇ ਰੂਪ ਵਿੱਚ ਮਾਨਤਾ ਮਿਲ ਗਈ ਹੈ। ਸਾਲਾਂ ਬੱਧੀ ਚਲੇ ਗ੍ਰਹਿ ਯੁਧ ਅਤੇ ਇਸ ਵਿੱਚ 20 ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਸੁਡਾਨ ਇੱਕ ਨਵਾਂ ਰਾਸ਼ਟਰ ਬਣ ਗਿਆ ਹੈ। ਸ਼ਨਿਚਰਵਾਰ ਸਵੇਰ ਨੂੰ ਸੈਨਾ ਦੀ ਪਰੇਡ ਹੋਵੇਗੀ ਅਤੇ ਆਜ਼ਾਦੀ ਦਾ ਜਸ਼ਨ ਮਨਾਇਆ ਜਾਵੇਗਾ।
ਦੱਖਣੀ ਸੁਡਾਨ ਦੀ ਰਾਜਧਾਨੀ ਜੁਬਾ ਵਿੱਚ ਸ਼ਨਿਚਰਵਾਰ ਨੂੰ ਹੋਣ ਵਾਲੇ ਸਵਤੰਤਰਤਾ ਸਮਾਗਮ ਵਿੱਚ ਸੁਡਾਨ ਦੇ ਰਾਸ਼ਟਰਪਤੀ ਉਮਰ ਅਲ ਬਸ਼ੀਰ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਵੀ ਹਿੱਸਾ ਲੈਣ ਵਾਲੇ ਹਨ। ਇਸ ਨਵੇਂ ਬਣੇ ਰਾਸ਼ਟਰ ਦੀਆਂ ਰਾਹਾਂ ਏਨੀਆਂ ਅਸਾਨ ਨਹੀਂ ਹਨ, ਕਿਉਂਕਿ ਇਹ ਦੁਨੀਤਆਂ ਦੇ ਸੱਭ ਤੋਂ ਵੱਧ ਪੱਛੜੇ ਦੇਸ਼ਾਂ ਵਿੱਚ ਸ਼ਾਮਿਲ ਹੈ। ਦੱਖਯੀ ਸੁਡਾਨ ਨੂੰ ਸੱਭ ਤੋਂ ਪਹਿਲਾਂ ਸੁਡਾਨ ਨੇ ਹੀ ਆਪਣੇ ਗਵਾਂਢੀ ਦੇਸ਼ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ।2005 ਵਿੱਚ ਸੁਡਾਨ ਅਤੇ ਦੱਖਣੀ ਸੁਡਾਨ ਵਿਚਕਾਰ ਇੱਕ ਸ਼ਾਂਤੀ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਦੱਖਣੀ ਸੁਡਾਨ ਨੂੰ ਇੱਕ ਵੱਖਰੇ ਦੇਸ਼ ਦੇ ਰੂਪ ਵਿੱਚ ਮਾਨਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਸੰਯੁਕਤ ਰਾਸ਼ਟਰ ਅਨੁਸਾਰ ਦੱਖਣੀ ਸੁਡਾਨ ਦੁਨੀਆਂ ਦਾ 193ਵਾਂ ਦੇਸ਼ ਹੋਵੇਗਾ ਅਤੇ ਅਫ਼ਰੀਕਾ ਦਾ 54ਵਾਂ ਦੇਸ਼ ਹੋਵੇਗਾ। ਸ਼ਨਿਚਰਵਾਰ ਨੂੰ ਰਸਮੀ ਤੌਰ ਤੇ ਸਵਤੰਤਰਤਾ ਦਿਵਸ ਮਨਾਇਆ ਜਾਵੇਗਾ ਅਤੇ ਦੱਖਣੀ ਸੁਡਾਨ ਦਾ ਨਵਾਂ ਝੰਡਾ ਫਹਿਰਾਇਆ ਜਾਵੇਗਾ।
ਦੱਖਣੀ ਸੁਡਾਨ ਵਿੱਚ ਆਜ਼ਾਦੀ ਦੇ ਮੁੱਦੇ ਤੇ ਵੋਟਿੰਗ ਹੋਈ ਸੀ, ਜਿਸ ਵਿੱਚ 99 ਫੀਸਦੀ ਲੋਕਾਂ ਨੇ ਆਜ਼ਾਦੀ ਦੇ ਪੱਖ ਵਿੱਚ ਵੋਟ ਦਿੱਤੇ ਸਨ। ਦੁਖਣੀ ਸੁਡਾਨ ਦੁਨੀਆਂ ਦੇ ਸੱਭ ਤੋਂ ਗਰੀਬ ਦੇਸ਼ਾਂ ਵਿੱਚ ਗਿਣਿਆ ਜਾਵੇਗਾ। ਅਜਿਹਾ ਗਰੀਬ ਦੇਸ਼ ਜਿੱਥੇ ਤੇਲ ਦੇ ਬਹੁਤ ਵੱਡੇ ਭੰਡਾਰ ਹਨ। ਸੁਡਾਨ ਅਤੇ ਦੱਖਣੀ ਸੁਡਾਨ ਵਿੱਚ ਸਿਰਫ਼ ਸੀਮਾ ਦੀ ਸਮੱਸਿਆ ਨਹੀਂ ਹੋਵੇਗੀ, ਸਗੋਂ ਸੱਭ ਤੋਂ ਵੱਡੀ ਚੁਨੌਤੀ ਤੇਲ ਦੇ ਖੂਹਾਂ ਦੇ ਬਟਵਾਰੇ ਦੀ ਹੋਵੇਗੀ। ਤੇਲ ਦੇ ਜਿਆਦਾਤਰ ਖੂਹ ਦੱਖਣੀ ਸੁਡਾਨ ਵਿੱਚ ਹਨ ਅਤੇ ਸਮੂੰਦਰ ਤੱਕ ਜਾਣ ਵਾਲੀਆਂ ਪਾਈਪ ਲਾਈਨਾਂ ਉਤਰੀ ਸੁਡਾਨ ਵਿੱਚ ਹਨ। ਹੁਣ ਤੱਕ ਤੇਲ ਤੋਂ ਹੋਣ ਵਾਲੀ ਆਮਦਨ ਦੋਵਾਂ ਦੇਸ਼ਾਂ ਵਿੱਚ ਬਰਾਬਰ ਵੰਡੀ ਜਾਂਦੀ ਸੀ।।