ਕਰਾਚੀ- ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਪਿੱਛਲੇ ਚਾਰ ਪੰਜ ਦਿਨਾਂ ਵਿੱਚ 100 ਤੋਂ ਉਪਰ ਲੋਕ ਮਾਰੇ ਗਏ ਹਨ। ਪਾਕਿਸਤਾਨ ਦੇ ਗ੍ਰਹਿਮੰਤਰੀ ਰਹਿਮਾਨ ਮਲਿਕ ਨੇ ਇਨ੍ਹਾਂ ਘੱਟਨਾਵਾਂ ਲਈ ਤਾਲਿਬਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਮਲਿਕ ਨੇ ਖੁਫ਼ੀਆ ਸੂਚਨਾਵਾਂ ਦੇ ਅਧਾਰ ਤੇ ਕਿਹਾ ਹੈ ਕਿ ਇਸ ਲਈ ਤਾਲਿਬਾਨ ਹੀ ਜਿੰਮੇਵਾਰ ਹੈ।
ਗ੍ਰਹਿਮੰਤਰੀ ਮਲਿਕ ਦਾ ਕਹਿਣਾ ਹੈ ਕਿ ਕਰਾਚੀ ਦੇ ਉਤਰੀ ਹਿੱਸੇ ਵਿੱਚ ਤਾਲਿਬਾਨ ਦਾ ਨੈਟਵਰਕ ਕਾਫ਼ੀ ਸਰਗਰਮ ਹੈ ਅਤੇ ਉਹ ਦੇਸ਼ ਦੇ ਸੱਭ ਤੋਂ ਵੱਡੇ ਸ਼ਹਿਰ ਵਿੱਚ ਅਤਵਾਦ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ ਹੈ। ਵਰਨਣਯੋਗ ਹੈ ਕਿ ਅਧਿਕਾਰੀ ਇਹ ਐਲਾਨ ਕਰ ਚੁੱਕੇ ਹਨ ਕਿ ਸ਼ਹਿਰ ਦੇ ਕੁਝ ਹਿੱਸੇ ਨੂੰ ਦਹਿਸ਼ਤਗਰਦਾਂ ਦੇ ਚੁੰਗਲ ਵਿਚੋਂ ਛੁਡਵਾ ਲਿਆ ਗਿਆ ਹੈ। ਮਲਿਕ ਨੇ ਇਹ ਵੀ ਦਸਿਆ ਕਿ ਓਰੰਗੀ ਸ਼ਹਿਰ ਦੇ ਕਾਟੀ ਹਿਲਜ ਨੂੰ ਖਾਲੀ ਕਰਵਾ ਲਿਆ ਹੈ। ਇਹ ਹਿੰਸਾ ਦਾ ਮੁੱਖ ਕੇਂਦਰ ਸਥਾਨ ਹੈ।