ਪੈਰਿਸ,(ਸੁਖਵੀਰ ਸਿੰਘ ਸੰਧੂ) -ਇਹ ਕੁਦਰਤ ਵਲੋਂ ਕ੍ਰਿਸ਼ਮਾ ਹੀ ਹੋਇਆ ਹੈ,ਜਦੋਂ ਤਿੰਨ ਸਾਲ ਦਾ ਬੱਚਾ ਇੱਕ ਹਫਤੇ ਵਿੱਚ ਖਿੜਕੀ ਵਿੱਚ ਦੀ ਦੋ ਵਾਰ ਡਿੱਗ ਕੇ ਬੱਚ ਗਿਆ।ਪਹਿਲੀ ਵਾਰ ਇਹ ਬੱਚਾ ਵੀਰਵਾਰ ਨੂੰ ਖਿੜਕੀ ਰਾਹੀ ਹੇਠਾਂ ਡਿੱਗ ਪਿਆ ਸੀ।ਜਦੋਂ ਉਹ ਘਰ ਵਿੱਚ ਖੇਡ ਰਿਹਾ ਸੀ।ਉਸ ਵਕਤ ਉਸ ਦੇ ਮਾਮੂਲੀ ਚੋਟ ਆਈ ਸੀ।ਫਿਰ ਉਹ ਹੀ ਬੱਚਾ ਉਸੇ ਖਿੜਕੀ ਰਾਹੀ ਮੰਗਲਵਾਰ ਨੂੰ ਫਿਰ ਹੇਠਾਂ ਡਿੱਗ ਪਿਆ।ਇਸ ਵਾਰ ਉਸ ਦੇ ਕਾਫੀ ਸੱਟਾਂ ਲੱਗੀਆਂ ਜਿਸ ਕਾਰਨ ਉਹ ਜਖਮੀ ਵੀ ਹੋ ਗਿਆ ਸੀ।ਮੌਕੇ ਤੇ ਪੁਲੀਸ ਅਤੇ ਫਸਟ ਏਡ ਵਾਲਿਆਂ ਨੇ ਆਕੇ ਉਸ ਨੂੰ ਹਸਪਤਾਲ ਪਹੁੰਚਾਇਆ ਹੈ।ਬਾਅਦ ਵਿੱਚ ਨਵਾਲਗ ਬੱਚਿਆਂ ਦੀ ਰਾਖੀ ਕਰਨ ਵਾਲੀ ਸਪੈਸ਼ਲ ਬ੍ਰੀਗੇਡ ਨੇ ਅਣਗਹਿਲੀ ਵਰਤਣ ਦੇ ਦੋਸ ਵਿੱਚ ਬੱਚੇ ਦੀ ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਪੈਰਿਸ ਵਿੱਚ ਬੱਚਾ ਇੱਕ ਹਫਤੇ ਵਿੱਚ ਦੂਸਰੀ ਮੰਜ਼ਲ ਤੋਂ ਖਿੜਕੀ ਰਾਹੀ ਦੋ ਵਾਰ ਡਿੱਗਿਆ
This entry was posted in ਅੰਤਰਰਾਸ਼ਟਰੀ.