ਲੀਅਰ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ ਦਰਾਮਨ ਦੇ ਨਜਦੀਕੀ ਇਲਾਕੇ ਲੀਅਰ ਵਿਖੇ ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਵੱਲੋ ਕੇਵਲ 20 ਸਾਲ ਦੇ ਬੱਚੇ ਬੱਚੀਆ ਲਈ ਕਰਵਾਏ ਗਏ ਖੇਡ ਟੂਰਨਾਮੈਟ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ।ਇਸ ਟੂਰਨਾਮੈਟ ਦਾ ਬੱਚੇ ਬੱਚੀਆ ਦੀ ਖੇਡਾਂ ਨੂੰ ਮੁੱਖ ਰੱਖਦੇ ਹੋਇਆ 20 ਸਾਲ ਦੀ ਉਮਰ ਤੱਕ ਟੀਮਾ ਨੇ ਫੁੱਟਬਾਲ, ਰੇਸਾਂ,ਰੱਸਾ ਕੱਸੀ, ਕੱਬਡੀ, ਰੁਮਾਲ ਚੁੱਕਣਾ,ਵਾਲੀਬਾਲ ਆਦਿ ਖੇਡਾ ਚ ਭਾਗ ਲੈ ਵਿਦਿਅੱਕ ਖੇਤਰ ਵਿੱਚ ਕਾਬਲੀਅਤ ਤੋ ਇਲਾਵਾ ਸ਼ਰੀਰਕ ਚੁੱਸਤੀ ਫੁੱਰਤੀ ਨੂੰ ਆਪਣੇ ਮਾਪਿਆ ਅਤੇ ਸੱਕੇ ਸੰਬੱਧੀਆ ਅੱਗੇ ਖੇਡ ਵਾਹ ਵਾਹ ਖੱਟੀ ਅਤੇ ਦਰਸਾਇਆ ਕਿ ਭਵਿੱਖ ਵਿੱਚ ਇਹ ਬੱਚੇ ਆਪਣੇ ਵੱਡਿਆ ਵੱਲੋ ਨਾਰਵੇ ਵਿੱਚ ਚਲਾਏ ਗਏ ਦੇਸੀ ਖੇਡ ਮੇਲਿਆ ਦੀ ਰੀਤ ਨੂੰ ਅੱਗੇ ਤੋਰਨ ਵਿੱਚ ਕੋਈ ਕਸਰ ਨਹੀ ਛੱਡਣਗੇ।ਇਸ ਟੂਰਨਾਮੈਟ ਵਿੱਚ ਸ਼ੇਰੇ-ਏ ਖਾਲਸਾ ਲੀਅਰ,ਦਸਮੇਸ਼ ਸਪੋਰਟਸ ਕੱਲਬ ਨਾਰਵੇ, ਏਕਤਾ ਕੱਲਬ, ਆਜ਼ਾਦ ਕੱਲਬ,ਐਸ ਸੀ ਐਫ, ਐਸ ਐਸ ਐਫ, ਸ਼ਹੀਦ ਬਾਬਾ ਦੀਪ ਸਿੰਘ ਕੱਲਬ ਆਦਿ ਕੱਲਬਾ ਦੇ ਬੱਚਿਆ ਦੀਆ ਟੀਮਾ ਨੇ ਭਾਗ ਲਿਆ, ਹਾਲਾ ਕਿ ਜਿੱਤ ਹਮੇਸ਼ਾ ਇੱਕ ਟੀਮ ਦੀ ਹੀ ਹੁੰਦੀ ਹੈ ਪਰ ਦਰਸ਼ਕਾ ਦੀਆ ਨਜ਼ਰਾ ਵਿੱਚ ਹਰ ਟੀਮ ਦੀ ਖਿਡਾਰੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਕੱਬਡੀ ਚ 8 ਤੋ 15 ਸਾਲ ਤੱਕ ਦੇ ਬੱਚਿਆ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾ ਦਾ ਹਾਸਾ, ਤਾੜੀਆ ਅਤੇ ਨੋਟਾ ਨੂੰ ਆਪਣੀ ਝੋਲੀ ਪਾ ਭਵਿੱਖ ਦੇ ਚੰਗੇ ਕੱਬਡੀ ਖਿਡਾਰੀ ਬਣਨ ਦੀ ਝਲਕ ਦਰਸ਼ਕਾ ਨੂੰ ਵਿਖਾਈ।ਇਸ ਟੂਰਨਾਮੈਟ ਚ ਸ਼ੋ ਮੇਚ ਵੱਜੋ ਔਰਤਾ ਦੇ ਰੱਸਾ ਅਤੇ ਦਰਾਮਨ ਅਤੇ ਰੇਸਟ ਆਫ ਨਾਰਵੇ ਦੇ ਮਰਦ ਟੀਮਾ ਵਿਚਕਾਰ ਰੱਸਾ ਕੱਸੀ ਦਾ ਮੁਕਾਬਲਾ ਹੋਇਆ ਅਤੇ ਦਿਲਚਸਪ ਗੱਲ ਇਹ ਰਹੀ ਕਿ ਦੋਨਾ ਸ਼ਕਤੀਸ਼ਾਲੀ ਟੀਮਾ ਦੀ ਤਾਕਤ ਅੱਗੇ ਰੱਸਾ ਜਵਾਬ ਦੇ ਗਿਆ ਅਤੇ ਮੈਚ ਦੇ ਅੱਧ ਵਿਚਕਾਰ ਦੋ ਹਿੱਸਿਆ ਚ ਟੁੱਟ ਗਿਆ ਪਰ ਵਾਹਿ ਗੁਰੂ ਦੀ ਆਪਾਰ ਕਿਰਪਾ ਸੱਦਕੇ ਖਿਡਾਰੀ ਸੱਟ ਫੇਟ ਤੋ ਮਹਿਫੂਸ ਰਹੇ। ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਦੀ ਪ੍ਰੰਬੱਧਕ ਕਮੇਟੀ ਵੱਲੋ ਜੇਤੂ ਟੀਮਾ ਅਤੇ ਹੋਸਲਾ ਅਫਜਾਈ ਲਈ ਬੱਚਿਆ ਨੂੰ ਇੰਡੀਅਨ ਭਾਈਚਾਰੇ ਦੇ ਬਜੁਰਗ ਅਤੇ ਮਾਨਯੋਗ ਸ਼ਖਸੀਅਤਾ ਦੁਆਰਾ ਇਨਾਮ ਦੇ ਸਨਮਾਨਿਤ ਕੀਤਾ ਗਿਆ।ਇਸ ਬੱਚਿਆ ਦੇ ਖੇਡ ਟੂਰਨਾਮੈਟ ਦਾ ਆਨੰਦ ਲੀਅਰ,ਤਰਾਨਬੀ, ਦਰਾਮਨ,ਕੋਗਸਬਰਗ, ਸੂਲਬਰਗ, ਟੋਨਸਬਰਗ, ਆਸਕਰ, ੳਸਲੋ ਆਦਿ ਥਾਵਾ ਤੋ ਭਾਰੀ ਤਾਦਾਦ ਚ ਦਰਸ਼ਕਾ ਨੇ ਆ ਮਾਣਿਆ, ਹੋਰਨਾ ਤੋ ਇਲਾਵਾ ਇਸ ਟੂਰਨਾਮੈਟ ਦਾ ਨਜ਼ਾਰਾ ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਸ੍ਰ ਗੁਰਦਿਆਲ ਸਿੰਘ ਪੱਡਾ,ਸ੍ਰ ਜਰਨੈਲ ਸਿੰਘ ਦਿਉਲ, ਸ੍ਰ ਗੁਰਮੇਲ ਸਿੰਘ ਬੈਸ, ਸ੍ਰ ਗੁਰਮੇਲ ਸਿੰਘ ਗਿੱਲ, ਸ੍ਰ ਹਰਜੀਤ ਸਿੰਘ ਪੰਨੂ,ਹਰਵਿੰਦਰ ਪਰਾਸ਼ਰ, ਗੁਰਦੀਪ ਸਿੰਘ ਕੋੜਾ, ਅਜਮੇਰ ਸਿੰਘ ਬਾਬਾ, ਬਲਵਿੰਦਰ ਸਿੰਘ ਮਲਕੀਅਤ ਸਿੰਘ ਬਿੱਟੂ,ਸ੍ਰ ਹਰਭਜਨ ਸਿੰਘ ਤਰਾਨਬੀ, ਮਲਕੀਅਤ ਸਿੰਘ ਕੁਲਾਰ, ਗਿਆਨੀ ਹਰਬੰਸ ਸਿੰਘ, ਜੰਗ ਬਹਾਦਰ ਸਿੰਘ ਆਦਿ ਹੋਰ ਵੀ ਕਈ ਜਾਣੀਆ ਮਾਣੀਆ ਸ਼ਖਸੀਅਤਾ ਨੇ ਮਾਣਿਆ।ਟੂਰਨਾਮੈਟ ਦੋਰਾਨ ਖੇਡਾ ਦਾ ਅੱਖੀ ਡਿੱਠੀ ਨਜ਼ਾਰੇ ਨੂੰ ਸ੍ਰ ਕੁਲਵਿੰਦਰ ਸਿੰਘ ਰਾਣਾ,ਸ੍ਰ ਹਰਿੰਦਰ ਸਿੰਘ ਬੀੜ ਚੱਿੜਕ ਆਦਿ ਨੇ ਬਿਆਨ ਕੀਤਾ ਅਤੇ ਡਾਕਟਰੀ ਸੇਵਾ ਡਾਂ ਮਹਿਂੰਦਰ ਸਿੰਘ ਨੇ ਨਿਭਾਈ। ਲੰਗਰ ਸੇਵਾ ਚ ਦਰਾਮਨ ਇਲਾਕੇ ਦੀਆ ਬੀਬੀਆ ਦੋ ਦਿਨ ਸੇਵਾ ਤੇ ਡੱਟੀ ਰਹੀਆ ਅਤੇ ਸ੍ਰ ਪ੍ਰਗਟ ਸਿੰਘ ਜਲਾਲ, ਸ੍ਰ ਬਲਦੇਵ ਸਿੰਘ ਬਰਾੜ,ਸ੍ਰ ਸੰਤੋਖ ਸਿੰਘ, ਸ੍ਰ ਹਰਪਾਲ ਸਿੰਘ ਖੱਟੜਾ,ਸ੍ਰ ਗੁਰਦਿਆਲ ਸਿੰਘ, ਸ੍ਰ ਅਜੀਤ ਸਿੰਘ ਲੰਗਰ ਵਰਤਾਉਣ ਦੀ ਸੇਵਾ ਤੇ ਡੱਟੇ ਰਹੇ। ਇਸ ਸਫਲ ਟੂਰਨਾਮੈਟ ਕਰਵਾਉਣ ਦਾ ਸਿਹਰਾ ਖੇਡ ਕਮੇਟੀ ਦੇ ਸ੍ਰ ਕੰਵਲਦੀਪ ਸਿੰਘ(ਲੀਅਰਸਕੂਗਨ),ਸ੍ਰ ਜੋਗਿੰਦਰ ਸਿੰਘ ਬੈਸ,ਲਖਬੀਰ ਸਿੰਘ ਭੁੱਲਰ,ਰਣਜੀਤ ਸਿੰਘ, ਰਛਪਾਲ ਸਿੰਘ ਵਿਰਕ, ਕੁਲਦੀਪ ਸਿੰਘ ਵਿਰਕ,ਹਰਪਾਲ ਸਿੰਘ ਖੱਟੜਾ, ਪ੍ਰੀਤਪਾਲ ਸਿੰਘ ਪਿੰਦਾ,ਸ੍ਰ ਕੁਲਵਿੰਦਰ ਸਿੰਘ ਰਾਣਾ,ਡਿੰਪਾ ਵਿਰਕ,ਤਰਲੋਚਨ ਸਿੰਘ,ਸੰਤੋਖ ਸਿੰਘ, ਪਰਮਜੀਤ ਸਿੰਘ, , ਨਰਿੰਦਰ ਸਿੰਘ ਦਿਉਲ, ਮਨਜੋਰ ਸਿੰਘ, ਕੁਲਵੰਤ ਸਿੰਘ, ਤਜਿੰਦਰ ਸਿੰਘ, ਸਰਬਜੀਤ ਵਿਰਕ, ਹਰਦੀਪ ਸਿੰਘ ਡਿੰਪੀ, ਹਰਪ੍ਰੀਤ ਸਿੰਘ ਹੈਪੀ, ਅਜੈਬ ਸਿੰਘ, ਸ੍ਰ ਇੰਦਰਜੀਤ ਸਿੰਘ,ਹਰਦੀਪ ਸਿੰਘ ਹੀਰ, ਸ੍ਰ ਹਰਿੰਦਰ ਪਾਲ ਸਿੰਘ ਬੀੜ ਚੜਿਕ, ਦਵਿੰਦਰ ਸਿੰਘ ਰਾਣਾ ਅਤੇ ਕੱਲਬ ਦੇ ਦੂਸਰੇ ਮਿਹਨਤੀ ਮੈਬਰਾ ਨੂੰ ਜਾਦਾ ਹੈ ਜਿੰਨਾ ਨੇ ਸਹਿਯੋਗ ਸੱਦਕੇ ਇਹ ਟੂਰਨਾਮੈਟ ਅੱਮਿਟ ਯਾਦਾ ਛੱਡਦਿਆ ਸਮਾਪਤ ਹੋਇਆ।