ਅੰਮ੍ਰਿਤਸਰ:- ਸਿੱਖ ਜਗਤ ’ਚ ‘ਗੁਰੂ ਕੇ ਲੰਗਰ’ ਦੀ ਵਿਸ਼ੇਸ਼ ਮਹੱਤਤਾ ਹੈ ਕਿ ਇਥੇ ਕੋਈ ਵੀ ਪ੍ਰਾਣੀ ਕਿਸੇ ਵੀ ਜਾਤ-ਪਾਤ, ਕਿੱਤੇ-ਖਿੱਤੇ ਤੇ ਰੰਗ ਨਸਲ ਦੇ ਬਿਨ੍ਹਾਂ ਕਿਸੇ ਭਿੰਨ-ਭੇਦ ਦੇ ਪੰਗਤ ’ਚ ਬੈਠ ਕੇ ਪ੍ਰਸ਼ਾਦਾ ਛਕ ਸਕਦਾ ਹੈ। ਲੰਗਰ ਦੀ ਪ੍ਰਥਾ ਸੰਸਥਾਗਤ ਰੂਪ ’ਚ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਆਰੰਭ ਕੀਤੀ ਗਈ ਸੀ। ਸਮੂੰਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਲੰਗਰ ਲਈ ਸ਼ਰਧਾ ਵੱਸ ਆਪਣੀ ਕ੍ਰਿਤ ਕਮਾਈ ਚੋਂ ਮਾਇਆ ਤੇ ਰਸਦਾਂ ਭੇਟ ਕਰਕੇ ਆਪਣੇ ਧੰਨ ਭਾਗ ਸਮਝਦੀਆਂ ਹਨ। ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਲਈ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੀਆਂ ਵੱਡੀ ਗਿਣਤੀ ’ਚ ਸੰਗਤਾਂ ‘ਸ੍ਰੀ ਗੁਰੂ ਰਾਮਦਾਸ ਲੰਗਰ ਹਾਲ’ ’ਚ ਲੰਗਰ ਛਕਦੀਆਂ ਹਨ। ਦਿਨ-ਬ-ਦਿਨ ਸ਼ਰਧਾਲੂਆਂ ਦੀ ਵੱਧ ਰਹੀ ਭਾਰੀ ਗਿਣਤੀ ਕਾਰਨ ਇਸ ਨੂੰ ਹੋਰ ਵੀ ਸਵਛ-ਸਵਸਥ ਅਤੇ ਵੱਡ ਅਕਾਰੀ ਬਨਾਉਣ ਦੀ ਲੋੜ ਨੂੰ ਮੁੱਖ ਰੱਖਦਿਆਂ ‘ਲੰਗਰ ਹਾਲ’ ਭਾਵ ਜਿਥੇ ਬੈਠ ਕੇ ਸੰਗਤਾਂ ਲੰਗਰ ਛਕਦੀਆਂ ਹਨ, ਦਾ ਵਿਸਥਾਰ ਅਤੇ ‘ਲੰਗਰ ਘਰ’ ਭਾਵ ਜਿਥੇ ਲੰਗਰ ਤਿਆਰ ਕੀਤਾ ਜਾਂਦਾ ਹੈ, ਦੀ ਨਵੀਂ ਇਮਾਰਤ ਬਨਾਉਣ ਲਈ ਅੱਜ ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਜਗਤਾਰ ਸਿੰਘ, ਗਿਆਨੀ ਮਾਨ ਸਿੰਘ, ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲਿਆਂ ਨੇ ਅਰਦਾਸ ਉਪਰੰਤ ਟੱਕ ਲਗਾ ਕੇ ਸ਼ੁਭ ਅਰੰਭਤਾ ਕੀਤੀ। ਇਸ ਮੌਕੇ ਪਹਿਲੇ ਪੰਜ ਬਾਲਟੇ ਸਿਰ ’ਤੇ ਉਠਾ ਕੇ ਸੇਵਾ ਕਰਨ ਵਾਲੀਆਂ ਸੰਗਤਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜ ਪਿਆਰੇ ਸਾਹਿਬਾਨ ਨੇ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਮਰਯਾਦਾ ਅਨੁਸਾਰ ਆਧੁਨਿਕ ਕਿਸਮ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਵਾਲੀ ਲੰਗਰ ਦੀ ਨਵੀਂ ਇਮਾਰਤ ਤਿਆਰ ਕੀਤੇ ਜਾਣ ਦਾ ਸ਼ੁਭ ਆਰੰਭ ਕੀਤਾ ਹੈ ਜੋ ਸਾਡੇ ਲਈ ਮਾਣ ਤੇ ਖੁਸ਼ੀ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਯਾਦਗਾਰੀ ਨੀਂਹ-ਪੱਥਰ ਤੋਂ ਰਸਮੀ ਤੌਰ ’ਤੇ ਪਰਦਾ ਵੀ ਹਟਾਇਆ ਅਤੇ ਲੰਗਰ ਦੀ ਇਮਾਰਤ ਦੀ ਆਧੂਨਿਕ ਕਿਸਮ ਦਾ ਵੱਡਾ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਨਵੀਂ ਇਮਾਰਤ ਤਿਆਰ ਅਤੇ ਮੌਜੂਦ ਲੰਗਰ ਹਾਲ ਦਾ ਵਿਸਥਾਰ ਕੀਤੇ ਜਾਣ ਦੇ ਇਸ ਪ੍ਰਾਜੈਕਟ ਪੁਰ 20 ਕਰੋੜ ਰੁਪਏ ਖਰਚ ਅਤੇ ਡੇੜ ਸਾਲ ’ਚ ਤਿਆਰ ਹੋ ਜਾਣ ਦਾ ਅਨੁਮਾਨ ਹੈ। ਲੰਗਰ ਹਾਲ ਦੀ ਇਮਾਰਤ ਦੇ ਵਿਸਥਾਰ ਨਾਲ ਸ਼ਰਧਾਲੂਆਂ ਦੀ ਮੌਜੂਦਾ ਸਮਰੱਥਾ ਨਾਲੋਂ 30% ਹੋਰ ਵੱਧ ਜਾਵੇਗੀ ਅਤੇ ਇਹ ਆਧੁਨਿਕ ਤਕਨੀਕ ਅਨੁਸਾਰ ਮੁਕੰਮਲ ਏਅਰ ਕੰਡੀਸ਼ਨਡ ਹੋਵੇਗੀ। ਉਨ੍ਹਾਂ ਦੱਸਿਆ ਕਿ ਨਵੇਂ ਲੰਗਰ ਘਰ ਦੀ ਇਮਾਰਤ ਦੀ ਬੇਸਮੈਂਟ ਸਮੇਤ ਤਿੰਨ ਮੰਜਲਾ ਹੋਵੇਗੀ। ਬੇਸਮੈਂਟ ਵਿਚ ਸਬਜੀਆਂ ਤੇ ਪ੍ਰਸ਼ਾਦੇ ਤਿਆਰ ਕਰਨ ਸਮੇਂ ਸਮੁੱਚੇ ਵਾਤਾਵਰਨ ਨੂੰ ਸਵਛ ਬਣਾਈ ਰੱਖਣ, ਲੰਗਰ ਤਿਆਰ ਕਰਨ ਵਾਲਿਆਂ ਨੂੰ ਸਾਫ਼-ਸੁਥਰੀ ਤਾਜੀ ਹਵਾ ਪ੍ਰਦਾਨ ਕਰਨ, ਬਿਜਲੀ, ਗੈਸ ਤੇ ਜਲ-ਸਪਲਾਈ ਲਈ ਅਤਿ ਆਧੁਨਿਕ ਕਿਸਮ ਦੇ ਉਪਕਰਨ ਲਗਾਏ ਜਾਣਗੇ ਅਤੇ ਕੁਦਰਤੀ ਰੋਸ਼ਨੀ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ। ਗਰਮ ਪਾਣੀ ਦੀ ਵਰਤੋਂ ਅਤੇ ਬਿਜਲੀ ਦੀ ਬੱਚਤ ਲਈ ਸੋਲਰ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਇਮਾਰਤ ’ਚ ਲੋੜੀਂਦੇ ਉਪਕਰਨ ਜਿਥੇ ਅਤੀ ਅਧੁਨਿਕ ਹੋਣਗੇ ਉਥੇ ਇਸ ਦੀ ਦਿੱਖ ਵੀ ਬਹੁਤ ਸੁੰਦਰ ਹੋਵੇਗੀ। ਇਸ ਡਿਜ਼ਾਈਨ ਸ. ਰਣਯੋਧ ਸਿੰਘ ਆਰਕੀਟੈਕਟ, ‘ਹੈਬੀਟੇਟ ਕਨਸਲਟੈਂਟ’, ਲੁਧਿਆਣਾ ਵੱਲੋਂ ਕੀਤਾ ਗਿਆ ਹੈ।
ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਤੋਂ ਇਲਾਵਾ ਇਸ ਮੌਕੇ ਗਿਆਨੀ ਜਗਤਾਰ ਸਿੰਘ ਲੁਧਿਆਣਾ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰਾਨ ਸ. ਰਾਜਿੰਦਰ ਸਿੰਘ ਮਹਿਤਾ, ਬੀਬੀ ਕਿਰਨਜੋਤ ਕੌਰ, ਸ. ਗੁਰਿੰਦਰਪਾਲ ਸਿੰਘ ਕਾਦੀਆਂ, ਸ. ਬਲਦੇਵ ਸਿੰਘ ਐਮ.ਏ., ਸ. ਅਮਰੀਕ ਸਿੰਘ ਵਿਛੋਆ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਸਵਿੰਦਰ ਸਿੰਘ ਦੋਬਲੀਆ, ਬਾਪੂ ਜਗੀਰ ਸਿੰਘ ਵਰਪਾਲ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਹਰਦਲਬੀਰ ਸਿੰਘ ਸ਼ਾਹ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ, ਪਾਰਲੀਮਾਨੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸ. ਵਿਰਸਾ ਸਿੰਘ ਵਲਟੋਹਾ ਤੇ ਡਾ. ਦਲਬੀਰ ਸਿੰਘ ਵੇਰਕਾ, ਪੰਜਾਬ ਐਗਰੋ ਡਿਪਟੀ ਚੇਅਰਮੈਨ ਸ. ਗੁਰਪ੍ਰਤਾਪ ਸਿੰਘ ਟਿੱਕਾ, ਅਕਾਲੀ ਆਗੂ ਸ. ਉਪਕਾਰ ਸਿੰਘ ਸੰਧੂ, ਨਗਰ ਨਿਗਮ ਦੇ ਡਿਪਟੀ ਮੇਅਰ ਸ. ਅਜੈਬੀਰਪਾਲ ਸਿੰਘ (ਰੰਧਾਵਾ), ਐਡੀ. ਸਕੱਤਰ ਸ. ਮਨਜੀਤ ਸਿੰਘ, ਸ. ਤਰਲੋਚਨ ਸਿੰਘ, ਸ. ਸਤਿਬੀਰ ਸਿੰਘ, ਸ. ਹਰਭਜਨ ਸਿੰਘ ਤੇ ਸ. ਅਵਤਾਰ ਸਿੰਘ, ਮੀਤ ਸਕੱਤਰ ਸ. ਰਾਮ ਸਿੰਘ, ਸ. ਸੁਖਦੇਵ ਸਿੰਘ ਭੂਰਾ, ਸ. ਦਿਲਜੀਤ ਸਿੰਘ (ਬੇਦੀ), ਸ. ਪ੍ਰਮਜੀਤ ਸਿੰਘ ਸਰੋਆ, ਸ. ਹਰਭਜਨ ਸਿੰਘ ਮਨਾਵਾਂ, ਸ. ਬਿਜੈ ਸਿੰਘ, ਸ. ਅੰਗਰੇਜ਼ ਸਿੰਘ, ਸ. ਬਲਵੀਰ ਸਿੰਘ, ਸ. ਬਲਵਿੰਦਰ ਸਿੰਘ ਜੋੜਾ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ ਤੇ ਸ/ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਐਕਸੀਅਨ ਸ. ਮਨਪ੍ਰੀਤ ਸਿੰਘ, ਐਸ.ਡੀ.ਓ. ਸ. ਸੁਖਮਿੰਦਰ ਸਿੰਘ ਤੇ ਸ. ਪ੍ਰਮਜੀਤ ਸਿੰਘ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸ. ਹਰਬੰਸ ਸਿੰਘ (ਮੱਲ੍ਹੀ) ਤੇ ਸ. ਪ੍ਰਤਾਪ ਸਿੰਘ, ਐਡੀ. ਮੈਨੇਜਰ ਸ. ਰਘਬੀਰ ਸਿੰਘ, ਸ. ਬਿਅੰਤ ਸਿੰਘ, ਸ. ਬਲਦੇਵ ਸਿੰਘ, ਤੇ ਸ. ਮਹਿੰਦਰ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ, ਸ. ਸੁਚਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਤੇ ਸੰਗਤਾਂ ਹਾਜ਼ਰ ਸ