ਲੁਧਿਆਣਾ – ਪੰਜਾਬੀ ਲੋਕ ਗਾਇਕੀ ਦੇ ਸਿਤਾਰੇ ਅਤੇ ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਗਾਇਕ ਕੁਲਦੀਪ ਮਾਣਕ ਜੋ ਪਿਛਲੇ ਦਸ ਦਿਨਾਂ ਤੋਂ ਲੁਧਿਆਣਾ ਦੇ ਦੀਪ ਨਰਸਿੰਗ ਹੋਮ ਮਾਡਲ ਟਾਊਨ ਵਿਖੇ ਦਾਖਲ ਹਨ, ਉਨਾਂ ਦੀ ਸਿਹਤ ਵਿਚ ਕੁਝ ਸੁਧਾਰ ਹੋਇਆ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਸ. ਗੁਰਭਜਨ ਸਿੰਘ ਗਿਲ ਦੀ ਅਗਵਾਈ ਹੇਠ ਪੰਜਾਬੀ ਲੇਖਕਾਂ, ਪੀ.ਏ.ਯੂ. ਅਧਿਆਪਕਾਂ ਅਤੇ ਪੰਜਾਬ ਦੀਆਂ ਪ੍ਰਮੁੱਖ ਸਭਿਆਚਾਰਕ ਹਸਤੀਆਂ ਨੇ ਕੁਲਦੀਪ ਮਾਣਕ ਦੀ ਖਬਰਸਾਰ ਜਾਨਣ ਦੇ ਨਾਲ ਨਾਲ ਉਨਾਂ ਦੀ ਦੇਹ ਅਰੋਗਤਾ ਲਈ ਇਲਾਜ ਪ੍ਰਬੰਧ ਵਾਸਤੇ ਭਾਈਚਾਰੇ ਦੇ ਤੌਰ ਤੇ 55000/- ਦੀ ਧਨ ਰਾਸ਼ੀ ਸ੍ਰੀ ਮਾਣਕ ਨੂੰ ਭੇਂਟ ਕੀਤੀ। ਸ੍ਰੀ ਮਾਣਕ ਨੇ ਉਨਾਂ ਦੀ ਖਬਰ ਲੈਣ ਗਏ ਲੇਖਕਾਂ,ਅਧਿਆਪਕਾਂ ਅਤੇ ਸਭਿਆਚਾਰਕ ਹਸਤੀਆਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਤੁਹਾਡਾ ਪਿਆਰ ਹੀ ਮੈਨੂੰ ਬਾਰ ਬਾਰ ਮੌਤ ਦੇ ਮੁੰਹ ਵਿਚੋਂ ਖਿਚ ਲਿਆਉਦਾਂ ਹੈ। ਪ੍ਰੋ. ਗਿੱਲ ਨੇ ਸ੍ਰੀ ਮਾਣਕ ਨੂੰ ਬੰਦਾ ਬਹਾਦਰ ਦੀ ਵਾਰ ਸੁਨਾਉਣ ਲਈ ਕਿਹਾ ਤਾਂ ਉਸਨੇ ਪੂਰੀ ਸ਼ਕਤੀ ਇਕੱਠੀ ਕਰਕੇ ਠਲੈ ਕੇ ਕਲਗੀਧਰ ਤੋਂ ਥਾਪੜਾ, ਦਿੱਤਾ ਚਰਨੀ ਸੀਸ ਝੁਕਾਅ ਗਾਇਆ। ਸ. ਜਗਦੇਵ ਸਿੰਘ ਜੱਸੋਵਾਲ, ਚੇਅਰਮੈਨ ਪ੍ਰੋ. ਮੋਹਨ ਸਿੰਘ ਮੈਮੋਰਿਅਲ ਫਾਊਡੇਸ਼ਨ, ਸ੍ਰੀ ਕ੍ਰਿਸ਼ਨ ਕੁਮਾਰ ਬਾਵਾ, ਚੇਅਰਮੈਨ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ, ਡਾ. ਜਗਤਾਰ ਸਿੰਘ ਧੀਮਾਨ, ਅੱਪਰ ਨਿਰਦੇਸ਼ਕ ਸੰਚਾਰ ਕੇਂਦਰ, ਪੀ.ਏ.ਯੂ.,ਲੁਧਿਆਣਾ, ਡਾ. ਅਮਰਜੀਤ ਸਿੰਘ ਭੁੱਲਰ, ਸੀਨੀਅਰ ਅਰਥਸਾਸ਼ਤਰੀ , ਪੀ.ਏ.ਯੂ., ਸ. ਤੇਜ ਪ੍ਰਤਾਪ ਸਿੰਘ ਸੰਧੂ, ਜਨਰਲ ਸਕਤਰ, ਸ. ਸੋਭਾ ਸਿੰਘ ਮੈਮੋਰੀਅਲ ਫਾਂਊਡੇਸ਼ਨ, ਡਾ. ਨਿਰਮਲ ਜੌੜਾ, ਸਕਤਰ ਸਰਗਰਮੀਆਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਪੰਜਾਬੀ ਕਵੀ ਤਰਲੋਚਨ ਲੋਚੀ, ਮਨਜਿੰਦਰ ਧਨੋਆ, ਸੋਨੂੰ ਨੀਲੀਬਾਰ, ਸ੍ਰੀ ਅਮਨ ਫੱਲੜ ਨੇ ਵੀ ਇਸ ਮੌਕੇ ਤੇ ਸ਼ਾਮਲ ਹੋ ਕੇ ਕੁਲਦੀਪ ਮਾਣਕ ਦੀ ਸਿਹਤਯਾਬੀ ਲਈ ਦੁਆ ਕੀਤੀ।
ਹਸਪਤਾਲ ਦੇ ਡਾਕਟਰਾਂ ਡਾ. ਬਲਦੀਪ ਸਿੰਘ ਅਤੇ ਡਾ. ਦਿਨੇਸ਼ ਨੇ ਦਸਿਆ ਕਿ ਅਗਲੇ ਕੁਝ ਦਿਨਾਂ ਤੀਕ ਕੁਲਦੀਪ ਮਾਣਕ ਨੂੰ ਕੁਝ ਹੋਰ ਤੰਦਰੁਸਤ ਹੋਣ ਤੇ ਹਸਪਤਾਲ ਤੋਂ ਘਰ ਭੇਜ ਦਿੱਤਾ ਜਾਵੇਗਾ। ਕੁਲਦੀਪ ਮਾਣਕ ਦੇ ਪਰਿਵਾਰ ਨੇ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਲਈ ਨਿਰੰਤਰ ਅਰਦਾਸ ਕੀਤੀ ਹੈ।
ਕੁਲਦੀਪ ਮਾਣਕ ਦੀ ਸਿਹਤ ਵਿਚ ਸੁਧਾਰ – ਲੇਖਕ ਅਤੇ ਪੀ.ਏ.ਯੂ. ਅਧਿਆਪਕ ਸਹਾਇਤਾ ਲਈ ਪੁੱਜੇ
This entry was posted in ਪੰਜਾਬ.
I’m not easily impressed but you’ve done it with that piosntg.
7Z3ktc ywzirezulewh
N43R8T yepmecsetshy