ਲੀਅਰ(ਰੁਪਿੰਦਰ ਢਿੱਲੋ ਮੋਗਾ) ਪਿੱਛਲੇ ਦਿਨੀ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਲੀਅਰ ਵਿਖੇ ਯੂਥ ਸਿੱਖਸ ਨਾਰਵੇ ਅਤੇ ਗੁਰੂ ਘਰ ਲੀਅਰ ਦੀ ਪ੍ਰੰਬੱਧਕ ਕਮੇਟੀ ਦੇ ਸਹਿਯੋਗ ਸੱਦਕੇ ਤਿੰਨ ਦਿਨਾ ਸਿੱਖ ਗੁਰਮਤਿ ਪ੍ਰਚਾਰ ਕੈਪ ਲਗਾਇਆ ਗਿਆ। ਜਿਸ ਵਿੱਚ ਤਕਰੀਬਨ 70-80 ਦੇ ਕਰੀਬ 13 ਤੋ 30 ਸਾਲ ਦੀ ਉਮਰ ਦੇ ਸਿੱਖ ਰਹਿਤ ਮਰਿਆਦਾ ਚ ਵਿਸ਼ਵਾਸ ਰੱਖਣ ਵਾਲੇ ਲੜਕੇ ਲੜਕੀਆ ਨੇ ਭਾਗ ਲਿਆ।ਇੰਗਲੈਡ ਤੋ ਵਿਸ਼ੇਸ ਤੋਰ ਤੇ ਟਾਈਗਰ ਜੱਥੇ ਦੇ ਭਾਈ ਪ੍ਰਭਦੀਪ ਸਿੰਘ, ਭਾਈ ਅਰਵਿੰਦ ਸਿੰਘ ਖਾਲਸਾ ਅਤੇ ਭਾਈ ਮਨਜੀਤ ਸਿੰਘ ਬਾਗੀ ਹੋਣਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਤੇ ਸਰਲ ਭਾਸ਼ਾ ਚ ਸਿੱਖ ਇਤਿਹਾਸ,ਰਹਿਤ ਮਰਿਆਦਾ, ਸਿੱਖ ਧਰਮ ਅਤੇ ਕੇਸਾ ਦੀ ਮਹੱਤਵਤਾ ਆਦਿ ਨੂੰ ਕੈਪ ਚ ਭਾਗ ਲੈਣ ਵਾਲੇ ਬੱਚਿਆ ਨੂੰ ਦੱਸੀ ਅਤੇ ਬੱਚਿਆ ਵੱਲੋ ਵੀ ਬੁਲਾਰਿਆ ਨੂੰ ਪ੍ਰਸ਼ਨ ਕਰ ਸਿੱਖ ਧਰਮ ਨਾਲ ਸੰਬਧਤ ਕਈ ਵਿਸਿ਼ਆ ਦੀ ਜਾਣਕਾਰੀ ਹਾਸਿਲ ਕੀਤੀ।ਸਵੀਡਨ ਤੋ ਵੀ ਕੁੱਝ ਨੋਜਵਾਨ ਲੜਕੇ ਲੜਕੀਆ ਨੇ ਇਸ ਗੁਰਮਤਿ ਕੈਫ ਚ ਭਾਹ ਲਿਆ। ਇਸ ਕੈਪ ਨੂੰ ਸਫਲ ਬਣਾਉਣ ਦਾ ਸਿਹਰਾ ਯੂਥ ਸਿੱਖਸ ਨਾਰਵੇ, ਸ੍ਰ ਸੁਖਜਿੰਦਰ ਸਿੰਘ , ਸ੍ਰ ਰਾਜਪ੍ਰੀਤ ਸਿੰਘ ਪੰਨੂ,ਸ੍ਰ ਹਰਵਿੰਦਰ ਸਿੰਘ ਤਰਾਨਬੀ ਅਤੇ ਪ੍ਰੰਬੱਧਕ ਕਮੇਟੀ ਗੁਰੂ ਘਰ ਲੀਅਰ ਨੁੰ ਜਾਦਾ ਹੈ।ਗੁਰੂਦੁਆਰਾ ਪ੍ਰੰਬੱਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ ਅਤੇ ਦੂਸਰੇ ਕਮੇਟੀ ਮੈਬਰ ਉੱਪ ਮੁੱਖ ਸੇਵਾਦਾਰ ਭਾਈ ਅਜਮੇਰ ਸਿੰਘ (ਟੋਨਸਬਰਗ), ਸਕੈਟਰੀ ਭਾਈ ਚਰਨਜੀਤ ਸਿੰਘ,ਖਜਾਨਚੀ ਭਾਈ ਗਿਆਨ ਸਿੰਘ,ਫੋਰਸਤਾਨਦਰ ਭਾਈ ਹਰਵਿੰਦਰ ਸਿੰਘ ਤਰਾਨਬੀ ਅਤੇ ਭਾਈ ਸਰਬਜੀਤ ਸਿੰਘ, ਭਾਈ ਬਲਦੇਵ ਸਿੰਘ ਵੱਲੋ ਕੈਪ ਚ ਭਾਗ ਲੈਣ ਵਾਲਿਆ ਨੋਜਵਾਨ ਲੜਕੇ ਲੜਕੀਆ ਨੂੰ ਹੋਸਲਾ ਅਫਜਾਈ ਲਈ ਸਨਮਾਨ ਪੱਤਰ ਦੇ ਨਿਵਾਜਿਆ ਗਿਆ।
ਯੂਥ ਸਿੱਖਸ ਨਾਰਵੇ ਵੱਲੋ ਲਗਾਏ ਗਏ ਗੁਰਮਤਿ ਕੈਪ ਚ ਟਾਈਗਰ ਜੱਥਾ ਇੰਗਲੈਡ ਵਾਲਿਆ ਨੇ ਸਿਰਕਤ ਕੀਤੀ।
This entry was posted in ਅੰਤਰਰਾਸ਼ਟਰੀ.