ਯੂਰਪ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਕਲਚਰਲ ਕਲੱਬ ਫਿਨਲੈਂਡ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਲੀਡਰ ਸ੍ਰੀ ਮਤੀ ਰਾਜਿੰਦਰ ਕੌਰ ਭੱਠਲ ਯੂਰਪ ਦੇ ਵਿਸ਼ੇਸ਼ ਦੌਰੇ ਦੌਰਾਨ ਫਿਨਲੈਂਡ ਵੀ ਪਹੁੰਚੇ।ਉਹਨਾਂ ਨੂੰ ਜੀ ਆਇਆਂ ਕਹਿਣ ਲਈ ਏਅਰ ਪੋਰਟ ਤੇ ਐਨ ਆਰ ਆਈ ਸਭਾ ਦੇ ਪ੍ਰਧਾਨ ਸ: ਗੁਲਜ਼ਾਰ ਸਿੰਘ ਚੰਦੀ,ਇੰਡੀਅਨ ਕਲਚਰਲ ਕਲੱਬ ਫਿਨਲੈਂਡ ਦੇ ਪ੍ਰਧਾਨ ਗਿੱਲ ਸੁਖਦਰਸ਼ਨ ਸਿੰਘ(ਫਿਨਲੈਡੀਆ ਹੋਟਲ ਮੋਗੇ ਵਾਲੇ),ਹਰਪ੍ਰੀਤ ਸਿੰਘ,ਅਮ੍ਰਿਤਪਾਲ ਸਿੰਘ,ਸੁਖਰਣਦੀਪ ਸਿੰਘ ਗਿੱਲ,ਸੁਰਿੰਦਰਪਾਲ ਸਿੰਘ, ਰਣਜੀਤ ਸਿੰਘ ਅਤੇ ਨਿਰਮਲ ਸਿੰਘ ਪਹੁੰਚੇ ਅਤੇ ਨਿੱਘਾ ਸਵਾਗਤ ਕੀਤਾ। ਸ੍ਰੀ ਮਤੀ ਭੱਠਲ ਵੱਲੋਂ ਵੀ ਫਿਨਲੈਂਡ ਵਿੱਚ ਪਹੁੰਚ ਕੇ ਸਮੂਹ ਪੰਜਾਬੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਹਨਾਂ ਵੱਲੋਂ ਪੰਜਾਬ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਹੋਰ ਮਸਲਿਆਂ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ।ਸ੍ਰੀ ਮਤੀ ਭੱਠਲ ਨੇ ਭਰੋਸਾ ਦਿੱਤਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਸਮੂੰਹ ਵਿਦੇਸ਼ੀਆਂ ਦੇ ਮਸਲਿਆਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਕੋਈ ਵੀ ਐਨ ਆਰ ਆਈ ਪੰਜਾਬ ਵਿੱਚ ਕਿਸੇ ਵੀ ਮੁਸ਼ਕਿਲ ਸਬੰਧੀ ਸਾਨੂੰ ਮਿਲ ਸਕਦਾ ਹੈ।ਉਹਨਾਂ ਨੇ ਫਿਨਲੈਂਡ ਰਹਿੰਦੇ ਸਮੂੰਹ ਪੰਜਾਬੀਆਂ ਦੀ ਤਰੱਕੀ ਦੇਖ ਕੇ ਖੂਬ ਪ੍ਰਸੰਸਾ ਕੀਤੀ।ਸ: ਗੁਲਜ਼ਾਰ ਸਿੰਘ ਚੰਦੀ ਵੱਲੋਂ ਚੰਦੀ ਨਿਵਾਸ ਵਿਖੇ ਲੰਚ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸ: ਸੁਖਦਰਸ਼ਨ ਸਿੰਘ ਗਿੱਲ ਅਤੇ ਸ:ਗੁਲਜ਼ਾਰ ਸਿੰਘ ਚੰਦੀ ਹੋਣਾ ਨੇ ਬੀਬੀ ਭੱਠਲ ਦਾ ਫਿਨਲੈਂਡ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ, ਜਿੰਨਾ ਨੇ ਆਪਣੀ ਯੂਰਪ ਫੇਰੀ ਦੋਰਾਨ ਫਿਨਲੈਡ ਦੇ ਪੰਜਾਬੀਆ ਨੂੰ ਮਿੱਲਣ ਦਾ ਮੋਕਾ ਦਿੱਤਾ।
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੱਲੋਂ ਫਿਨਲੈਂਡ ਦਾ ਦੌਰਾ
This entry was posted in ਅੰਤਰਰਾਸ਼ਟਰੀ.