ਜਰਮਨ - ਪੰਜਾਬ ਦੇ ਪ੍ਰਮੁੱਖ ਕਾਂਗਰਸੀ ਲੀਡਰ ਅਤੇ ਮਾਝੇ ਦਾ ਜਰਨੈਲ ਜਿਲਾਂ ਗੁਰਦਾਸਪੁਰ ਦਾ ਮੌਜੂਦਾ ਮੈਬਰ ਪਾਰਲੀਮੈਂਟ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਨੀ ਦਿਨੀ ਯੂਰਪ ਦੇ ਦੌਰੇ ਤੇ ਹਨ। ਕਲ ਸ: ਪ੍ਰਤਾਪ ਸਿੰਘ ਬਾਜਵਾ ਜਰਮਨੀ ਦੇ ਸੀਨੀਅਰ ਆਗੂ ਅਤੇ ਸ: ਬਾਜਵਾ ਦੇ ਨਜਦੀਕੀ ਸ:ਮਨਮੋਹਣ ਸਿੰਘ ਜਰਮਨੀ ਨੂੰ ਮਿਲਣ ਲਈ ਉਹਨਾਂ ਕੋਲ ਆਏ। ਇਸ ਮੌਕੇ ਸ:ਪ੍ਰਤਾਪ ਸਿੰਘ ਬਾਜਵਾ ਦਾ ਨਿੱਘਾ ਸਵਾਗਤ ਕੀਤਾ ਗਿਆ ਜਿੰਨਾਂ ਵਿਚ ਸ:ਮਨਮੋਹਣ ਸਿੰਘ ਜਰਮਨੀ,ਸ:ਅਮਰਜੀਤ ਸਿੰਘ ਪੇਲੀਆ,ਜਰਮਨੀ ਦੇ ਸੀਨੀਅਰ ਕਾਂਗਰਸੀ ਆਗੂ ਸ:ਬਲਵਿੰਦਰ ਸਿੰਘ ਔਲਖ,ਸ:ਹੀਰਾ ਚਾਹਲ,ਮਨਜੀਤ ਸਿੰਘ ਕਾਦੀਆਂ,ਸ:ਨਰਿੰਦਰ ਸਿੰਘ ਪਾਮ ਸਵਾਗਤ ਕਰਨ ਲਈ ਮੌਜੂਦ ਸਨ। ਇਸ ਮੌਕੇ ਜਿਥੇ ਪਾਰਟੀ ਸਬੰਧੀ ਵਿਚਾਰਾਂ ਹੋਈਆਂ ਉਥੇ ਵਿਦੇਸ਼ਾਂ ਵਿਚ ਭਾਰਤੀਆਂ ਦੀਆਂ ਮੁਸ਼ਕਲਾਂ ਸਬੰਧੀ ਵਿਚਾਰਾਂ ਹੋਈਆਂ। ਇਸ ਮੌਕੇ ਸ:ਪ੍ਰਤਾਪ ਸਿੰਘ ਬਾਜਵਾ ਜੀ ਨੂੰ ਬੇਨਤੀ ਕੀਤੀ ਕਿ ਵਿਦੇਸ਼ਾਂ ਵਿਚ ਸਿੱਖਾਂ ਦੀ ਦਸਤਾਰ ਸਮੇਤ ਕਕਰਾਰਾਂ ਸਬੰਧੀ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਫਰਾਂਸ ਦੇਸ਼ ਵਿਚ ਸਿੱਖਾਂ ਦੇ ਸਰਕਾਰੀ ਅਦਾਰਿਆਂ ਅਤੇ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਦਸਤਾਰ ਬਣਕੇ ਆਉਣ ਤੇ ਲਾਈ ਗਈ ਪਾਬੰਦੀ ਦੇ ਸਬੰਧ ਵਿਚ ਅਤੇ ਇਟਲੀ ਦੇਸ਼ ਅੰਦਰ ਹਵਾਈ ਅਡਿਆਂ ਤੇ ਪੁਲਿਸ਼ ਵਲੋਂ ਸ਼ਰੇਆਮ ਦਸਤਾਰ ਉਤਾਰਕੇ ਤਲਾਸੀ ਲਈ ਜਾਂਦੀ ਹੈ ਜਿਸ ਨਾਲ ਜਿਥੇ ਸਿੱਖਾਂ ਦੇ ਜਜਬਾਤਾਂ ਨੂੰ ਭਾਰੀ ਠੇਸ਼ ਪਹੁੰਚਦੀ ਹੈ ਉਥੇ ਧਾਰਮਿਕ ਚਿੰਨ ਹੋਣ ਕਰਕੇ ਦਸਤਾਰ ਦੀ ਬੇਅਦਬੀ ਹੁੰਦੀ ਹੈ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗਲਬਾਤ ਕਰਕੇ ਇਹਨਾਂ ਪਾਬੰਦੀਆਂ ਨੂੰ ਖਤਮ ਕਰਵਾਇਆ ਜਾਵੇ। ਇਸ ਸਬੰਧੀ ਸ:ਪ੍ਰਤਾਪ ਸਿੰਘ ਬਾਜਵਾ ਨੇ ਵਿਸਵਾਸ਼ ਦਿਤਾ ਕਿ ਭਾਰਤ ਜਾਕੇ ਯੂਰਪ ਭਰ ਵਿਚ ਭਾਰਤੀਆਂ ਸਮੇਤ ਸਿੱਖਾਂ ਦੀਆਂ ਮੁਸ਼ਕਲਾਂ ਸਬੰਧੀ ਕੇਂਦਰ ਸਰਕਾਰ ਨਾਲ ਗੱਲ ਕਰਾਂਗਾ ਅਤੇ ਇਹਨਾਂ ਮੁਸ਼ਕਲਾਂ ਸਬੰਧੀ ਡਾ ਮਨਮੋਹਣ ਸਿੰਘ ਪ੍ਰਧਾਨ ਮੰਤਰੀ ਭਾਰਤ ਅਤੇ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਜੀ ਨਾਲ ਗੱਲਬਾਤ ਕਰਕੇ ਹੱਲ ਕਰਵਾਉਣ ਲਈ ਅਪਣੇ ਵਲੋਂ ਪੂਰਾ ਸਹਿਯੋਗ ਦੇਵਾਂਗਾ। ਇਸ ਸਵਾਗਤੀ ਸਬਦਾਂ ਵਿਚ ਸ:ਮਨਮੋਹਣ ਸਿੰਘ ਜਰਮਨੀ ਨੇ ਸ: ਪ੍ਰਤਾਪ ਸਿੰਘ ਬਾਜਵਾ ਜੀ ਬਾਰੇ ਅਪਣੇ ਵਿਚਾਰ ਪੇਸ਼ ਕੀਤੇ ਜੋ ਇਸ ਪ੍ਰਕਾਰ ਹੈ। ਸਤਿਕਾਰਯੋਗ ਸ:ਪ੍ਰਤਾਪ ਸਿੰਘ ਬਾਜਵਾ ਜੀ ਆਪ ਜੀ ਦਾ ਜਰਮਨ ਦੇਸ਼ ਵਿਚ ਆਉਣ ਤੇ ਸਾਡੇ ਸਾਰੇ ਪੰਜਾਬੀਆਂ ਵਲੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ।
ਪੰਜਾਬ ਦੇ ਇਤਿਹਾਸ ਵਿਚ ਕੈਬਨਿਟ ਮੰਤਰੀ ਪੰਜਾਬ ਅਤੇ ਲੋਕਾਂ ਦੇ ਮਸੀਹੇ ਜਾਣੇ ਜਾਂਦੇ ਸਤਿਕਾਰਯੋਗ ਸਵਰਗਵਾਸੀ ਸ: ਸਤਨਾਮ ਸਿੰਘ ਬਾਜਵਾ ਦੇ ਸਪੁਤਰ ਮਾਝੇ ਦਾ ਜਰਨੈਲ ਤੇ ਪੰਜਾਬ ਦਾ ਪ੍ਰਮੁੱਖ ਕਾਂਗਰਸੀ ਲੀਡਰ ਅਤੇ ਜਿਲਾਂ ਗੁਰਦਾਸਪੁਰ ਦਾ ਮੌਜੂਦਾ ਮੈਬਰ ਪਾਰਲੀਮੈਂਟ ਸਰਦਾਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੀ ਰਾਜਨੀਤੀ ਵਿਚ ਬਚਪਨ ਤੋਂ ਅਪਣੇ ਪਿਤਾ ਜੀ ਨਾਲ ਕਾਂਗਰਸ ਪਾਰਟੀ ਲਈ ਦਿਨ ਰਾਤ ਮੇਹਨਤ ਕਰਦੇ ਆ ਰਹੇ ਹਨ। ਜਿਥੇ ਸ:ਪ੍ਰਤਾਪ ਸਿੰਘ ਬਾਜਵਾ ਅਪਣੇ ਪਰਿਵਾਰ ਸਮੇਤ ਪੰਜਾਬ ਦੀ ਜਨਤਾ ਦੀ ਸੇਵਾ ਕਰ ਰਹੇ ਹਨ ਉਥੇ ਉਹਨਾਂ ਦਾ ਛੋਟਾ ਵੀ ਫਤਹਿਜੰਗ ਸਿੰਘ ਬਾਜਵਾ ਜਿਲਾ ਗੁਰਦਾਸਪੁਰ ਅਤੇ ਪੰਜਾਬ ਭਰ ਅੰਦਰ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਬਤੌਰ ਮੁੱਖ ਬੁਲਾਰਾ ਪੰਜਾਬ ਸੇਵਾ ਨਿਭਾ ਰਹੇ ਹਨ। ਸੁਰੂ ਤੋਂ ਹੀ ਬਾਜਵਾ ਪਰਿਵਾਰ ਨੇ ਜਿਥੇ ਆਮ ਗਰੀਬ ਆਦਮੀ ਦੀ ਬਾਂਹ ਫੜਕੇ ਹਰ ਵਕਤ ਮਦਦ ਕੀਤੀ ਹੈ ਅਤੇ ਕਰ ਰਹੇ ਹਨ ਇਲਾਕੇ ਵਿਚ ਲੋਕ ਬਾਜਵਾ ਪਰਿਵਾਰ ਨੂੰ ਅਪਣਾ ਮਸੀਹਾ ਮੰਨਦੇ ਹਨ ਜਿਸ ਦੀ ਬਤੌਲਤ ਪੰਜਾਬ ਸਰਕਾਰ ਵਿਚ ਇਲਾਕੇ ਤੋਂ ਪਾਰਟੀ ਟਿਕਟਾ ਤੇ ਜਿੱਤ ਹਾਸ਼ਿਲ ਕਰਕੇ ਦੋ ਵਾਰ ਕੈਬਨਿਟ ਮੰਤਰੀ ਬਣੇ ਅਤੇ ਪੰਜਾਬ ਦੀ ਜਨਤਾ ਦੀ ਸੇਵਾ ਕੀਤੀ। ਸ:ਪ੍ਰਤਾਪ ਸਿੰਘ ਬਾਜਵਾ ਪੰਜਾਬ ਭਰ ਵਿਚ ਪੰਜਾਬੀਆਂ ਦੀ ਨਜਰ ਵਿਚ ਜਿਥੇ ਪਹਿਲੀ ਕਤਾਰ ਦੇ ਪਾਰਟੀ ਆਗੂ ਮੰਨੇ ਜਾਂਦੇ ਹਨ ਉਥੇ ਕੇਂਦਰ ਦੀ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਵਿਸ਼ਵਾਸ ਪਾਤਰਾਂ ਵਿਚੋਂ ਸ:ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਮੋਹਰੀ ਆਗੂ ਹਨ। 2010 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਸ:ਮਨਮੋਹਣ ਸਿੰਘ ਨੇ ਅਪਣੀ ਖਾਹਿਸ਼ ਨਾਲ ਸ: ਪ੍ਰਤਾਪ ਸਿੰਘ ਬਾਜਵਾ ਨੂੰ ਜਿਲਾ ਗੁਰਦਾਸਪੁਰ ਤੋਂ ਲੋਕ ਸਭਾ ਦੀ ਟਿਕਟ ਦਿਤੀ ਗਈ। ਇਸ ਮਿਲੀ ਟਿਕਟ ਨਾਲ ਜਿਥੇ ਪੰਜਾਬ ਦੇ ਲੋਕ ਖੁੱਸ ਸਨ ਉਥੇ ਜਿਲਾ ਗੁਰਦਾਸਪੁਰ ਦੀ ਜਨਤਾ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਇਹ ਯਾਦ ਰੱਖਣਯੋਗ ਗੱਲ ਹੈ ਕਿ ਜਿਲਾ ਗੁਰਦਾਸਪੁਰ ਅੰਦਰ ਜਦੋਂ ਦੀ ਕਾਂਗਰਸ ਪਾਰਟੀ ਦੀ ਨੇਤਾ ਸਵਰਗਵਾਸੀ ਸ੍ਰੀਮਤੀ ਸੁਖਵੰਸ ਕੋਰ ਭਿੰਡਰ ਇਸ ਸੰਸਾਰ ਵਿਚ ਨਹੀ ਰਹੀ ਉਸ ਸਮੇਂ ਤੋਂ ਜਿਲਾ ਗੁਰਦਾਸਪੁਰ ਵਿਚ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਲਗਾਤਾਰ ਜਿੱਤ ਰਿਹਾ ਸੀ। ਇਸ ਲੋਕ ਸਭਾ ਸੀਟ ਨੂੰ ਭਾਰਤੀ ਜਨਤਾ ਪਾਰਟੀ ਨੇ ਬਹੁਤ ਹੀ ਮਜਬੂਤੀ ਨਾਲ ਜਕੜਕੇ ਰੱਖਿਆ ਸੀ ਜਿਸ ਲਈ ਇਹ ਸੀਟ ਜਿਤਣੀ ਕਾਂਗਰਸ ਪਾਰਟੀ ਲਈ ਬਹੁਤ ਮੁਸ਼ਕਲ ਸੀ। ਜਦੋਂ ਇਸ ਲੋਕ ਸਭਾ ਚੋਣਾਂ ਲਈ ਜਿਲਾ ਗੁਰਦਾਸਪੁਰ ਸੀਟ ਲਈ ਪੰਜਾਬ ਭਰ ਵਿਚ ਚਰਚੇ ਸੁਰੂ ਹੋਏ ਤਾਂ ਜਿਲਾ ਗੁਰਦਾਪੁਰ ਦੀ ਜਨਤਾ ਦੀ ਜੁਬਾਨ ਤੇ ਸਿਰਫ ਇਕੋ ਗੱਲ ਕਬਜਾ ਕਰਕੇ ਬੈਠ ਗਈ ਕੇ ਜੇਕਰ ਜਿਲਾ ਗੁਰਦਾਸਪੁਰ ਦੀ ਲੋਕ ਸਭਾ ਸੀਟ ਕਾਂਗਰਸ ਪਾਰਟੀ ਜਿਤਣਾਂ ਚਾਹੁੰਦੀ ਹੈ ਤਾਂ ਇਸ ਸੀਟ ਨੂੰ ਸਿਰਫ ਸ:ਪ੍ਰਤਾਪ ਸਿੰਘ ਬਾਜਵਾ ਹੀ ਜਿੱਤ ਸਕਦੇ ਹਨ ਇਹਨਾਂ ਤੋਂ ਇਲਾਵਾ ਭਾਵੇਂ ਕੋਈ ਵੀ ਆ ਜਾਵੇ ਹਾਰ ਜਾਵੇਗਾ ਕਿਉ ਕਿ ਵਿਨੋਦ ਖੰਨਾਂ ਇਕ ਐਕਟਰ ਹੋਣ ਕਰਕੇ ਲੋਕਾਂ ਦੀ ਹਰਮਨ ਪਿਆਰਾ ਸੀ। ਜਦੋਂ ਜਿਲਾ ਗੁਰਦਾਸਪੁਰ ਲੋਕ ਸਭਾ ਸੀਟ ਲਈ ਪਾਰਟੀ ਨੇ ਸ: ਪ੍ਰਤਾਪ ਸਿੰਘ ਬਾਜਵਾ ਨੂੰ ਸੀਟ ਐਲਾਨ ਦਿਤੀ ਤਾਂ ਜਿਥੇ ਪਾਰਟੀ ਅੰਦਰ ਖੁਸ਼ੀ ਸੀ ਉਥੇ ਵਿਰੋਧੀ ਪਾਰਟੀਆਂ ਅਕਾਲੀ ਦਲ ਬਾਦਲ,ਭਾਰਤੀ ਜਨਤਾ ਪਾਰਟੀ ਅਤੇ ਹੋਰ ਛੋਟੀਆਂ ਪਾਰਟੀਆਂ ਅੰਦਰ ਪੁਰਾਣੇ ਸਮੇਂ ਦੇ ਟਕਸਾਲੀ ਲੀਡਰਾਂ ਨੇ ਖੁਸ਼ੀ ਮਨਾਈ ਅਤੇ ਮਾਝੇ ਦੇ ਜਰਨੈਲ ਪ੍ਰਤਾਪ ਸਿੰਘ ਬਾਜਵਾ ਨੂੰ ਹਰ ਕੀਮਤ ਤੇ ਜਿਤਾਉਣ ਲਈ ਤਿਆਰ ਹੋ ਗਏ ਜਿਸ ਲਈ ਉਹਨਾਂ ਨੂੰ ਅਪਣੀਆਂ ਪਾਰਟੀਆਂ ਛਡਕੇ ਸ:ਪ੍ਰਤਾਪ ਸਿੰਘ ਬਾਜਵਾ ਦੇ ਹਕ ਵਿਚ ਚੋਣਾਂ ਵਿਚ ਪ੍ਰਚਾਰ ਲਈ ਤੁਰ ਪਏ। ਸ:ਪ੍ਰਤਾਪ ਸਿੰਘ ਬਾਜਵਾ ਬਾਰੇ ਪੰਜਾਬ ਦੇ ਲੋਕ ਆਖਦੇ ਹਨ ਕਿ ਜੇਕਰ ਸ:ਬਾਜਵਾ ਇਕ ਵਾਰੀ ਕਿਸੇ ਨਾਲ ਕੋਈ ਵਾਅਦਾ ਕਰ ਲੈਂਦੇ ਹਨ ਤਾਂ ਉਸ ਨੂੰ ਨਿਭਾਉਂਦੇ ਹਨ ਭਾਵੇਂ ਇਕ ਪਿੰਡ ਦੇ ਆਮ ਆਦਮੀ ਤੋਂ ਲੈਕੇ ਹਾਈ ਕਮਾਂਡ ਤਕ ਦੇ ਲੋਕ ਹੋਣ ਸ:ਬਾਜਵਾ ਆਪਣਾ ਫਰਜ ਪੁਰਾ ਕਰਦੇ ਹਨ। ਇਹੋ ਕਾਰਨ ਹੈ ਕਿ ਸ:ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦੇ ਲੋਕ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਤਿਆਰ ਬਰ ਤਿਆਰ ਹਨ ਸਿਰਫ ਹਾਈ ਕਮਾਂਡ ਦੇ ਇਸਾਰੇ ਦੀ ਲੋੜ ਹੈ। ਸਾਡੀ ਪ੍ਰਮਾਤਮਾਂ ਅਗੇ ਇਹੀ ਅਰਦਾਸ ਹੈ ਕਿ ਵਾਹਿਗੁਰੂ ਸ:ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦੀ ਰਾਜਗੱਦੀ ਤੇ ਬਿਠਾਵੇ ਅਤੇ ਪੰਜਾਬ ਦੀ ਜਨਤਾ ਦੀ ਸੇਵਾ ਹੋਰ ਵਧੀਆ ਤਰੀਕੇ ਨਾਲ ਕਰ ਸਕਣ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਸ: ਪ੍ਰਤਾਪ ਸਿੰਘ ਬਾਜਵਾ ਦੀ ਸੇਵਾ ਲਈ ਤਨ,ਮਨ,ਧੰਨ ਲਈ ਹਰ ਵਕਤ ਤਿਆਰ ਬਰ ਤਿਆਰ ਹਨ।