ਓਸਲੋ-ਨਾਰਵੇ, (ਰੁਪਿੰਦਰ ਢਿੱਲੋ ਮੋਗਾ)- ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਸ: ਰਣਜੀਤ ਸਿੰਘ ਦਿੱਲੀ ਨਾਲ ਯੁਰਪੀ ਦੇਸਾ ਚ ਜਰਮਨ,ਇੱਟਲੀ,ਕਨੇਡਾ,ਅਮਰੀਕਾ, ਨਾਰਵੇ,ਆਏ ਹੋਏ ਹਨ ਉਹਨਾ ਦਾ ਨਾਰਵੇ ਦੋਰੇ ਤੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਯੁਰਪੀ ਦੇਸ਼ਾਂ ਵਿਚ ਕੰਮ ਕਰ ਰਹੀਆਂ ਵੱਖ ਵੱਖ ਕਬੱਡੀ ਐਸੋਸੀਏਸ਼ਨਾਂ ਨੂੰ ਸਾਂਝੇ ਰੂਪ ਵਿਚ ਇਕ ਦੇਸ਼ ਦੀ ਇਕ ਕਬੱਡੀ ਟੀਮ ਭੇਜਣ ਲਈ ਤਿਆਰ ਕਰਨਗੇ 1 ਨਵੰਬਰ 2011 ਨੂੰ ਸ਼ੁਰੂ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਸੰਬਧੀ ਉਹ ਨਾਰਵੇ ਦੀਆ ਵੱਖ ਵੱਖ ਕਬੱਡੀ ਕਲੱਬਾ ਨਾਲ ਮੀਟਿੰਗਾ ਕਰਨਗੇ, ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਦੂਸਰੇ ਵਿਸ਼ਵ ਕਬੱਡੀ ਕੱਪ ਦੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਵਿਸ਼ਵ ਕਬੱਡੀ ਕੱਪ ਦਾ ਉਦਘਾਟਨ 1 ਨਵੰਬਰ ਨੂੰ ਬਠਿੰਡਾ ਵਿਖੇ ਕੀਤਾ ਜਾਵੇਗਾ ਤੇ ਦੋਵੇਂ ਸੈਮੀਫਾਈਨਲ ਮੈਚ ਵੀ ਬਠਿੰਡਾ ਵਿਚ ਹੀ ਖੇਡੇ ਜਾਣਗੇ। ਜਦੋਂ ਕਿ ਫਾਈਨਲ ਮੁਕਾਬਲਾ ਤੇ ਸਮਾਪਤੀ ਸਮਾਰੋਹ ਲੁਧਿਆਣਾ ਵਿਚ ਹੋਵੇਗਾ। ਪਹਿਲੇ ਤਿੰਨ ਸਥਾਨ ਜਿੱਤਣ ਵਾਲੀਆਂ ਟੀਮਾਂ ਤੋਂ ਇਲਾਵਾ ਇਸ ਵਿਸ਼ਵ ਕੱਪ ਵਿਚ ਭਾਗ ਲੈਣ ਵਾਲੀ ਹਰ ਦੇਸ਼ ਦੀ ਟੀਮ ਨੂੰ 10-10 ਲੱਖ ਦੇ ਇਨਾਮ ਵੀ ਦਿੱਤੇ ਜਾਣਗੇ। ਇਸ ਮੌਕੇ ਲੜਕੀਆਂ ਦੀਆਂ ਕਬੱਡੀ ਟੀਮਾਂ ਦੇ ਮੁਕਾਬਲਿਆਂ ਵਿਚ ਭਾਰਤ, ਯੂ। ਕੇ। ਇਰਾਨ, ਨਿਪਾਲ ਤੇ ਅਮਰੀਕਾ ਤੇ ਕੈਨੇਡਾ ਦੀਆਂ ਟੀਮਾਂ ਭਾਗ ਲੈਣਗੀਆਂ। ਜਿੰਨ੍ਹਾਂ ਨੂੰ ਵੱਖਰੇ ਤੌਰ ‘ਤੇ ਪਹਿਲੇ ਸਥਾਨ ਲਈ 25 ਲੱਖ, ਦੂਸਰੇ ਸਥਾਨ ਲਈ 15 ਲੱਖ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਮੀਟਿੰਗ ਵਿਚ ਹੋਰਨਾ ਤੋ ਇਲਾਵਾ ਚੇਅਰਮੈਨ ਸ ਗੁਰਦਿਆਲ ਸਿੰਘ ਪੱਡਾ, ਪੰਜਾਬ ਕਬੱਡੀ ਐਸੋਸੀਏਸਨ ਨਾਰਵੇ ਦੇ ਮੀਤ ਪ੍ਰਧਾਨ ਅਜਮੇਰ ਸਿੰਘ ,ਉਘੇ ਸਮਾਜ ਸੇਵਕ ਮੀਤ ਪ੍ਰਧਾਨ ਸ੍ਰੌੰਮਣੀ ਅਕਾਲੀ ਦਲ ਨਾਰਵੇ ਸ ਪ੍ਰਗਟ ਸਿੰਘ ਸਿੱਧੂ ਜਲਾਲ,ਬਲਜੀਤ ਸਿੰਘ ਬੱਗਾ,ਸਰਵਜੀਤ ਸਿੰਘ ਵਿਰਕ,ਬੱਬੂ ਵਿਰਕ ਡਾਂਗੀਆ,ਆਦਿ ਹਾਜਰ ਸਨ।