ਓਸਲੋ- ਨਾਰਵੇ ਵਿੱਚ ਪ੍ਰਧਾਨਮੰਤਰੀ ਦੇ ਆਫਿਸ ਦੇ ਕੋਲ ਇੱਕ ਬਹੁਤ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਨਾਲ 17 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜਖ਼ਮੀ ਹੋ ਗਏ ਹਨ। ਪ੍ਰਧਾਨਮੰਤਰੀ ਜੇਨਸ ਸਟੋਲਟਨਬਰਗ ਸੁਰੱਖਿਅਤ ਹਨ।
ਨਾਰਵੇ ਧਮਾਕਿਆਂ ਅਤੇ ਗੋਲੀਬਾਰੀ ਨਾਲ ਦਹਿਲ ਉਠਿਆ। ਨਾਰਵੇ ਦੀ ਰਾਜਧਾਨੀ ਓਸਲੋ ਦੇਪੱਛਮ ਉਤਰ ਵਿੱਚ ਸਥਿਤ ਇੱਕ ਦੀਪ ਉਟੋਈਆ ਦੀਪ ਤੇ ਇੱਕ ਵਿਅਕਤੀ ਨੇ ਪੁਲਿਸ ਦੀ ਵਰਦੀ ਵਿੱਚ ਲੇਬਰ ਪਾਰਟੀ ਦੇ ਯੂਥ ਕੈਂਪ ਵਿੱਚ ਅੰਧਾਧੁੰਧ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ ਕਈ ਲੋਕ ਜਖ਼ਮੀ ਹੋਏ ਹਨ ਅਤੇ ਮਰਨ ਵਾਲਿਆਂ ਦੀ ਸੰਖਿਆ ਵੱਧ ਸਕਦੀ ਹੈ। ਗੋਲੀਬਾਰੀ ਅਤੇ ਧਮਾਕੇ ਵਿੱਚ ਮਰਨ ਵਾਲਿਆਂ ਦੀ ਸੰਖਿਆ 92 ਤੱਕ ਪਹੁੰਚ ਗਈ ਹੈ।
ਓਸਲੋ ਵਿੱਚ ਇਸ ਧਮਾਕੇ ਦਾ ਪ੍ਰਧਾਨਮੰਤਰੀ ਦੇ ਦਫ਼ਤਰ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ। ਆਫਿਸ ਦੀ 17 ਮੰਜ਼ਲੀ ਬਿਲਡਿੰਗ ਦੀਆਂ ਜਿਆਦਾਤਰ ਖਿੜਕੀਆਂ ਟੁੱਟ ਗਈਆਂ ਹਨ। ਵਿਸਫੋਟ ਤੋਂ ਬਾਅਦ ਲੋਕਾਂ ਵਿੱਚ ਭਗਦੜ ਮੱਚ ਗਈ ਅਤੇ ਲੋਕ ਘਬਰਾਹਟ ਵਿੱਚ ਏਧਰ ਓਧਰ ਦੌੜਨ ਲਗੇ। ਵਿਸਫੋਟ ਦੇ ਕਾਰਣਾਂ ਦਾ ਅਜੇ ਤੱਕ ਪਤਾ ਨਹੀਂ ਲਗ ਸਕਿਆ। ਇਸ ਨੂੰ ਅਤਵਾਦੀਆਂ ਦੀ ਕਾਰਵਾਈ ਸਮਝਿਆ ਜਾ ਰਿਹਾ ਹੈ। ਇਸ ਧਮਾਕੇ ਨਾਲ ਕਈ ਲੋਕ ਜਖਮੀ ਹੋ ਗਏ ਹਨ ਅਤੇ 17 ਦੀ ਮੌਤ ਹੋ ਗਈ ਹੈ। ਅਤਵਾਦੀ ਸੰਗਠਨ ਅਲਕਾਇਦਾ ਵਲੋਂ ਨਾਰਵੇ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਗਈ ਸੀ। ਜਾਂਚ ਏਜੰਸੀਆਂ ਦੀ ਜਾਂਚ ਅਜੇ ਚਲ ਰਹੀ ਹੈ।