ਸਿਰ ਪੱਗੜੀ ਬੰਧ ਕੈ ਹੱਥ ਤਸਬੀ ਫੇਰਨ,
ਸ਼ਰ੍ਹਾ ਬੱਧ ਹੋਇ ਰਹਿ ਪੰਜ ਨਮਾਜ਼ਾਂ ਪੜ੍ਹਨ ।
ਰੋਜ਼ੇ ਰੱਖਣ ਚਲੀਹੇ ਕੱਟਣ ਹੱਠ ਅਨੇਕ ਕਰਨ,
ਮੱਕੇ ਜਾਵਣ ਦਰਸ਼ਨੀਂ ਹਾਜੀ ਬਣ ਫਿਰਨ ।
ਸੁੱਚਮ ਭੇਦ ਮੰਨ ਰਹੈ ਮੁੜ੍ਹ ਮੁੜ੍ਹ ਵੁਜ਼ੂ ਕਰਨ,
ਦਿਆਨਤ ਨਾਓ ਰੱਖ ਕੈ ਜ਼ਕਾਤ ਦਿਖਾਏ ਵੰਡਣ।
ਮਸੀਤੀਂ ਲਾਵਣ ਡੇਰੜਾ ਅਵਰੀ ਉਪਦੇਸ਼ ਕਰਨ,
ਮੁਹਹਿ ਕੁੱਝ ਉਚਾਰਦੇ ਅੱਡਰੇ ਕਰਮ ਕਰਨ ।
ਅੰਦਰ ਭਾਓ ਨਾ ਰੱਖੀਅਨ ਭਓ ਭੀ ਵਿਸਾਰੀਅਨ,
ਸਿਫਤ ਦਿਲੋਂ ਕੱਢ ਕੈ ਮੁਖਹੁ ਅਲਾਹਿ ਉਚਰਣ ।
ਸੂਰਤ ਬਣਾਏ ਕੈ ਮੋਮਨਾਂ ਹੋਰਨਾਂ ਕਾਫ਼ਰ ਆਖਣ,
ਖ਼ੁਦਾ ਅਸਮਾਨੀਂ ਚੜਾਏ ਕੈ ਖਲਕਤੀ ਭੇਦਣ ।
ਗੀਤ ਸੰਗੀਤ ਮਿਜਾਜ਼ੀਆਂ ਕੂਕ ਕਵਾਲੀਆਂ ਗਾਵਣ,
ਬਾਹਰੀ ਸੁਰਾਂ ਗਵਾਚੀਅਨ ਅਨਹਦੋਂ ਮੁੱਖ ਫੇਰਨ।
ਸੂਫ਼ੀ ਓਹ ਨਾ ਆਖੀਅਨ ਜੋ ਕੱਪੜ ਕਾਲੇ ਪਹਿਰਣ,
‘ਕੰਵਲ’ ਸੂਫ਼ੀ ਓਹੇ ਜਨ ਜੋ ਇਸ਼ਕੇ ਚੋਟ ਮਰਣ ।