ਬਲੀਆ- ਰਾਹੁਲ ਗਾਂਧੀ ਨੇ ਵਾਰਾਣਸੀ ਦੇ ਬਲੀਆ ਪਿੰਡ ਵਿੱਚ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣ ਲਈ ਪਰੇਰਿਆ।ਰਾਹੁਲ ਨੇ ਯੂਪੀ ਦੀ ਬਸਪਾ ਸਰਕਾਰ ਤੇ ਵੀ ਤਿੱਖੇ ਵਾਰ ਕਰਦਿਆਂ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਉਤਰ ਪ੍ਰਦੇਸ਼ ਦੀ ਸਰਕਾਰ ਰੋੜੇ ਅਟਕਾ ਰਹੀ ਹੈ।ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਹੁਣ ਕਾਂਗਰਸ ਪਾਰਟੀ ਵਿੱਚ ਟਿਕਟ ਉਸ ਵਿਅਕਤੀ ਨੂੰ ਹੀ ਦਿੱਤਾ ਜਾਵੇਗਾ ਜੋ ਲੋਕਾਂ ਵਿੱਚ ਜਾ ਕੇ ਕੰਮ ਕਰੇਗਾ।
ਵਾਰਾਣਸੀ ਦੇ ਗੜਵਾ ਆਸ਼ਰਮ ਅਤੇ ਬਲੀਆ ਦੇ ਟਾਊਨਹਾਲ ਵਿੱਚ ਰਾਹੁਲ ਨੇ ਨੌਜਵਾਨ ਵਰਕਰਾਂ ਨਾਲ ਅੱਧੇ ਘੰਟੇ ਦੇ ਕਰੀਬ ਗੱਲਬਾਤ ਕੀਤੀ।ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਉਤਰਪ੍ਰਦੇਸ਼ ਨੇ ਸਦਾ ਦੇਸ਼ ਨੂੰ ਰਸਤਾ ਵਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਉਸ ਵਿਅਕਤੀ ਨੂੰ ਅੱਗੇ ਲਿਆਵੇਗੀ ਜੋ ਜਨਤਾ ਵਿੱਚ ਜਾ ਕੇ ਜਮੀਨ ਨਾਲ ਜੁੜ ਕੇ ਕੰਮ ਕਰਗਾਅਤੇ ਉਨ੍ਹਾਂ ਦੇ ਦਰਦ ਨੂੰ ਆਪਣਾ ਦੁੱਖ ਸਮਝੇਗਾ। ਰਾਹੁਲ ਨੇ ਕਿਹਾ ਕਿ ਸਭਾ ਵਿੱਚ ਆਏ ਦਸ ਲੋਕ ਵੀ ਮੇਰੇ ਨਾਲ ਕੰਮ ਕਰਨ ਲਈ ਤਿਆਰ ਹੋ ਜਾਣ ਤਾਂ ਸੂਬੇ ਦੀ ਤਸਵੀਰ ਬਦਲ ਜਾਵੇਗੀ। ਰਾਹੁਲ ਨੇ ਕਿਹਾ ਕਿ ਭੱਟਾ ਪਲਸੌਰ ਵਿੱਚ ਸੌ ਕਿਸਾਨਾਂ ਆਪਣੇ ਹੱਕ ਲਈ ਅੱਗੇ ਆਏ ਤਾਂ ਪੂਰੇ ਦੇਸ਼ ਵਿੱਚ ਕਿਸਾਨਾਂ ਦੀ ਭੂਮੀ ਸਬੰਧੀ ਕਾਨੂੰਨ ਬਣਨ ਵਾਲਾ ਹੈ।
ਬਸਪਾ ਸਰਕਾਰ ਤੇ ਵਰ੍ਹਦਿਆਂ ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਪੈਸਾ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਦਿੱਤਾ ਜਾਂਦਾ ਹੈ, ਉਹ ਪੈਸਾ ਸਰਕਾਰ ਵਲੋਂ ਗਾਇਬ ਕਰ ਦਿੱਤਾ ਜਾਂਦਾ ਹੈ। ਸਿਖਿਆ, ਸਿਹਤ, ਮਨਰੇਗਾ ਅਤੇ ਹੋਰ ਵੀ ਬਹੁਤ ਸਾਰੀਆਂ ਯੋਜਨਾਵਾਂ ਦੇ ਤਹਿਤ ਰਾਜ ਸਰਕਾਰ ਨੂੰ ਕੇਂਦਰ ਵਲੋਂਜੋ ਵੀ ਪੈਸਾ ਦਿੱਤਾ ਜਾਂਦਾ ਹੈ। ਉਸ ਦਾ ਸਹੀ ਉਪਯੋਗ ਨਹੀਂ ਹੁੰਦਾ। ਰਾਹੁਲ ਨੇ ਕਿਹਾ ਕਿ ਸਾਨੂੰ ਆਪਣੀ ਲੜਾਈ ਖੁਦ ਲੜਨੀ ਹੋਵੇਗੀ। ਇਸ ਲਈ ਨੌਜਵਾਨਾਂ ਨੂੰ ਅੱਗੇ ਆ ਕੇ ਕੰਮ ਕਰਨਾ ਹੋਵੇਗਾ।