ਚੰਡੀਗੜ੍ਹ- ਪੰਜਾਬ ਵਿਧਾਨ ਸੱਭਾ ਦੁਆਰਾ ਗਠਿਤ ਕੀਤੀ ਗਈ ਕਮੇਟੀ ਕਿਸੇ ਵੀ ਸਮੇਂ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਕਣਕ ਦੇ ਬੀਜ ਦੀ ਸਬਸਿੱਡੀ ਘੋਟਾਲੇ ਦੇ ਸਬੰਧ ਵਿੱਚ ਕਿਸੇ ਵੀ ਸਮੇਂ ਤਲਬ ਕਰ ਸਕਦੀ ਹੈ। ਇਸ ਤੋਂ ਪਹਿਲਾਂ ਐਨਐਸ ਕੰਗ ਨੂੰ ਤਲਬ ਕੀਤਾ ਗਿਆ ਸੀ। ਕਮੇਟੀ ਵਲੋਂ ਪੂਰੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਹੋਵੇਗੀ। ਇਸ ਸਬਸਿੱਡੀ ਘਪਲੇ ਵਿੱਚ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਕਾਂਗਰਸੀ ਵਿਧਾਇਕ ਸੁਨੀਲ ਜਾਖੜ ਵਲੋਂ ਇਹ ਮਾਮਲਾ ਸਾਹਮਣੇ ਲਿਆਂਦਾ ਗਿਆ। ਸਰਕਾਰ ਨੇ ਜਾਖੜ ਅਤੇ ਵਿਰਸਾ ਸਿੰਘ ਵਲਟੋਹਾ ਦੀ ਦੋ ਮੈਂਬਰੀ ਕਮੇਟੀ ਬਣਾ ਕੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ। ਵਰਨਣਯੋਗ ਹੈ ਕਿ ਕਿਸਾਨਾਂ ਨੂੰ ਕਣਕ ਦੇ ਬੀਜ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਦੇ ਰਾਹੀਂ ਸਬਸਿੱਡੀ ਤੇ ਦਿੱਤੇ ਜਾਣੇ ਸਨ। ਵਿਦੇਸ਼ਮੰਤਰੀ ਉਸ ਸਮੇਂ ਵਿਦੇਸ਼ ਦੌਰੇ ਤੇ ਗਏ ਹੋਏ ਸਨ। ਉਨ੍ਹਾਂ ਨਾਲ ਖੇਤੀ ਵਿਭਾਗ ਨਾਲ ਸਬੰਧਿਤ ਅਧਿਕਾਰੀ ਵੀ ਗਏ ਹੋਏ ਸਨ। ਇਸ ਕਰਕੇ ਕਿਸਾਨਾਂ ਨੂੰ ਬੀਜ ਨਹੀਂ ਮਿਲੇ। ਕਿਸਾਨਾਂ ਨੂੰ ਆਪਣੇ ਤੌਰ ਤੇ ਹੀ ਬੀਜਾਂ ਦਾ ਇੰਤਜਾਮ ਕਰਨਾ ਪਿਆ। ਇਸ ਲਈ ਕਿਸਾਨਾਂ ਤੱਕ ਸਬਸਿੱਡੀ ਵਾਲੀ ਕਣਕ ਦੇ ਬੀਜ ਪਹੁੰਚੇ ਹੀ ਨਹੀਂ। ਇਹ ਤਾਂ ਹੁਣ ਮੰਤਰੀ ਜੀ ਦਸਣਗੇ ਕਿ ਉਹ ਸੱਬਸਿੱਡੀ ਵਾਲੇ ਬੀਜ ਕਿਥੇ ਗਏ।