ਓਸਲੋ(ਰੁਪਿੰਦਰ ਢਿੱਲੋ ਮੋਗਾ/ਹਰਿੰਦਰ ਪਾਲ ਸਿੰਘ) ਨਾਰਵੇ ਦੇ ਇਤਿਹਾਸ ਚ 22 ਜੁਲਾਈ ਦਾ ਦਿਨ 92 ਲੋਕਾ ਦੇ ਲਈ ਕਾਲ ਦਿਨ ਬਣ ਕੇ ਆਇਆ।ਇਸ ਕਾਲਾ ਦਿਨ ਨੂੰ ਨਾਰਵੇ ਦੇ ਲੋਕਾ ਲਈ ਭੁਲਾਉਣਾ ਮੁਸ਼ਕਿਲ ਹੋਵੇਗਾ।ਜਿਵੇ ਕਿ ਪਹਿਲਾ ਇਹ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਇਸ ਬੰਬ ਧਮਾਕੇ ਦੇ ਮਗਰ ਕਿੱਸੇ ਅੱਤਵਾਦੀ ਜੱਥੇਬੰਦੀ ਦਾ ਹੱਥ ਹੈ ਪਰ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀ ਨਾਰਵੀਜਿਅਨ ਮੂਲ ਦਾ ਹੀ 32 ਸਾਲਾ ਅੰਦਰਸ਼ ਬੇਰਿੰਗ ਬਰੇਵਿੱਕ ਹੈ। ਜਿਸ ਨੇ ਲੇਬਰ ਪਾਰਟੀ ਦੇ ਯੂਥ ਵਿੰਗ ਦੇ ਇੱਕ ਸਮਾਰੋਹ ਜੋ ਕਿ ਟਾਪੂ ਤੇ ਹੋ ਰਿਹਾ ਸੀ ਤੇ ਫਾਈਰਿੰਗ ਕਰ 85 ਨੋਜਵਾਨ ਲੜਕੇ ਲੜਕੀਆ ਨੂੰ ਮੋਤ ਦੀ ਨੀਦ ਸੁਲਾ ਦਿੱਤਾ ਸੀ ਅਤੇ ਬਾਅਦ ਵਿੱਚ ਬਿਨਾ ਕਿੱਸੇ ਵਿਰੋਧ ਆਪਣੇ ਆਪ ਨੂੰ ਸੁਰਖਿਆ ਬਲਾ ਅੱਗੇ ਆਤਮ ਅਮਰਪਣ ਕਰ ਦਿੱਤਾ ਸੀ। ਅੰਦਰਸ਼ ਬੇਰਿੰਗ ਬਰੇਵਿੱਕ ਤੋ ਪੁਲੀਸ ਪੁਛ ਗਿੱਛ ਕਰ ਰਹੀ ਹੈ ਅਤੇ ਇਸ ਘਟਨਾ ਦੇ ਮਗਰ ਇਸ ਦਾ ਕਈ ਮਕਸਦ ਸੀ ਦਾ ਪਤਾ ਪੁਲਸ ਤਫਤੀਸ਼ ਤੋ ਬਾਦ ਹੀ ਪਤਾ ਲੱਗੇਗਾ, ਪਰ ਅੰਦਰਸ਼ ਬੇਰਿੰਗ ਬਰੇਵਿੱਕ ਵੱਲੋ ਵੱਖ ਵੱਖ ਬਾਲੋਗਾ ਤੇ ਇਹ ਆਮ ਲਿਖਿਆ ਹੈ ਕਿ ਮੌਜੂਦਾ ਸਰਕਾਰ ਦਾ ਉਹ ਸਖਤ ਵਿਰੌਧੀ ਹੈ ਉਹ ਇੱਕ ਦੇਸ਼ ਪ੍ਰੇਮੀ ਹੈ ਪਰ ਮੌਜੂਦਾ ਸਰਕਾਰ ਦੀਆ ਨੀਤੀਆ ਨਾਲ ਨਾਰਵੇ ਚ ਬਾਹਰੀ ਲੋਕਾ ਦਾ ਭਾਰੀ ਵਾਧਾ ਹੋਇਆ ਹੈ ਜਿਸ ਦੇ ਉਹ ਖਿਲਾਫ ਸੀ ਅਤੇ ਉਸ ਦੀ ਸੋਚ ਇਸਲਾਮ ਵਿਰੋਧੀ ਸੀ। ਸੱਚਾਈ ਕਿ ਹੈ ਸਾਹਮਣੇ ਆਉਣੀ ਬਾਕੀ ਹੈ ਪਰ ਉਸ ਦੀ ਇਸ ਨਾ ਭੁੱਲਣ ਵਾਲੀ ਘਟਨਾ ਕਾਰਨ ਇਸ 50 ਲੱਖ ਆਬਾਦੀ ਵਾਲੇ ਦੇਸ਼ ਜੋ ਕਿ ਅਮਨ ਦੇ ਪਹਿਰੇਦਾਰ ਅਤੇ ਸ਼ਾਤੀ ਪੰਸਦ ਲੋਕਾ ਦਾ ਦੇਸ਼ ਹੈ ਚ ਸੋਗ ਦੀ ਲਹਿਰ ਜਾਰੀ ਹੈ।