ਬੇਕਰਜ਼ਫੀਲਡ: -ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਦੀ ਸੀਨੀਅਰ ਲੀਡਰਸ਼ਿਪ ਜੀਤ ਸਿੰਘ ਆਲੋਆਰਖ ਕੌਮੀ ਜਨਰਲ ਸਕੱਤਰ, ਸੁਰਜੀਤ ਸਿੰਘ ਕਲਾਹਰ, ਪ੍ਰਧਾਨ, ਰੇਸ਼ਮ ਸਿੰਘ ਸੀਨੀਅਰ ਵਾਇਸ ਪ੍ਰੈਜ਼ੀਡੈਟ, ਬੂਟਾ ਸਿੰਘ ਖੜੌਦ, ਕਨਵੀਨਰ, ਦਰਸ਼ਨ ਸਿੰਘ ਸੰਧੂ, ਮਿੰਟੂ ਸੰਧੂ, ਕੁਲਜੀਤ ਸਿੰਘ ਨਿੱਝਰ, ਪ੍ਰਧਾਨ ਕੈਲੀਫੋਰਨੀਆ, ਜਸਬੀਰ ਸਿੰਘ ਤੱਖੜ, ਸੀਨੀਅਰ ਮੀਤ ਪ੍ਰਧਾਨ ਕੈਲੀਫੋਰਨੀਆ, ਬਲਵਿੰਦਰ ਸਿੰਘ ਮਿੱਠੂ ਖ਼ਜ਼ਾਨਚੀ, ਭੁਪਿੰਦਰ ਸਿੰਘ ਚੀਮਾ, ਜੋਗਾ ਸਿੰਘ ਬਾਠ, ਹਰਨੇਕ ਸਿੰਘ ਅਟਵਾਲ, ਸਰਵਣ ਸਿੰਘ ਮਨਟੀਕਾ, ਕਸ਼ਮੀਰ ਸਿੰਘ ਫਰਿਜ਼ਨੋ, ਇਕਬਾਲ ਸਿੰਘ ਬੇਕਰਜ਼ਫੀਲਡ, ਅਵਤਾਰ ਸਿੰਘ ਐਲਏ, ਨਛੱਤਰ ਸਿੰਘ ਐਲਏ, ਸਤਨਾਮ ਸਿੰਘ ਲੈਥਰੌਪ, ਹਰਮਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਸਿਆਟਲ ਪ੍ਰਧਾਨ, ਇੰਦਰਪਾਲ ਸਿੰਘ, ਪੈਨਲ ਮੈਬਰ, ਰੁਪਿੰਦਰ ਸਿੰਘ ਬਾਠ ਪੈਨਲ ਮੈˆਬਰ, ਰਣਜੀਤ ਸਿੰਘ ਧਾਰੀਵਾਲ, ਹਰਪਾਲ ਸਿੰਘ ਨਿਊਯਾਰਕ, ਮੱਖਣ ਸਿੰਘ ਸ਼ਿਕਾਗੋ ਅਤੇ ਸਮੁੱਚੀ ਲੀਡਰਸ਼ਿਪ ਨੇ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜੰਮੂ ਅਤੇ ਕਸ਼ਮੀਰ ਦੀ ਸਰਕਾਰ ਅਤੇ ਪੈਰਾ ਮਿਲਟਰੀ ਫੋਰਸ ਵੱਲੋˆ ਗੁਰਦੁਆਰਾ ਸਾਹਿਬ ਵਿਚ ਬੰਦੀ ਰੱਖਣ ਅਤੇ ਪ੍ਰੇਸ਼ਾਨ ਕਰਨ ਦੀ ਸਖਤ ਸ਼ਬਦਾˆ ਵਿਚ ਨਿਖੇਧੀ ਕਰਦਿਆˆ ਕਿਹਾ ਕਿ
ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਿਛਲੇ ਕਈ ਦਿਨਾਂ ਤੋ ਜੰਮੂ-ਕਸਮੀਰ ਦੇ ਦੋਰੇ ਤੇ ਹਨ । ਇਸ ਦੋਰੇ ਦਾ ਮੁੱਖ ਮਕਸਦ ਕਸਮੀਰ ਵਾਦੀ ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਕਸ਼ਮੀਰੀ ਪੰਡਤਾਂ ਨੂੰ ਆ ਰਹੀਆਂ ਮੁਸਕਲਾਂ ਤੋਂ ਜਾਣੂ ਹੋ ਕੇ , ਇਨ੍ਹਾਂ ਮਸਲਿਆਂ ਨੂੰ ਹਿੰਦ ਹਕੂਮਤ ਤੱਕ ਪੁੱਜਦਾ ਕਰਨ ਅਤੇ ਇੰਟਰਨੈਸ਼ਨਲ ਪੱਧਰ ਤੇ ਉਠਾਉਣਾ ਹੈ । ਅੱਜ ਇੱਥੇ ਸ੍ਰ ਮਾਨ ਨੇ ਮੁਸਲਮਾਨਾਂ ਦੇ ਆਜ਼ਾਦੀ ਪਸੰਦ ਆਗੂਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ, ਆਲ ਪਾਰਟੀ ਹੁਰੀਅਤ ਕਾਨਫ਼ਰੰਸ ਦੇ ਆਗੂਆਂ ਜਨਾਬ ਸ਼ਬੀਰ ਸ਼ਾਹ ਅਤੇ ਸਈਅਦ ਅਲੀ ਸ਼ਾਹ ਗਿਲਾਨੀ ਨਾਲ ਮੁਲਾਕਾਤ ਕਰਦਿਆਂ ਪ੍ਰੈਸ ਨੂੰ ਦੱਸਿਆ ਕਿ ਇਨ੍ਹਾਂ ਆਗੂਆਂ ਨਾਲ ਸਰਕਾਰ ਗੁਲਾਮਾਂ ਵਾਲਾ ਸਲੂਕ ਕਰ ਰਹੀ ਹੈ । ਇਨ੍ਹਾਂ ਆਗੂਆਂ ਨੂੰ ਸਰਕਾਰ ਨੇ ਹਾਊਸ ਅਰੈਸਟ ਕਰਕੇ ਜੁੰਮੇ ਦੀ ਨਮਾਜ ਵਿਚ ਸ਼ਾਮਿਲ ਹੋਣ ਦੀ ਇਜ਼ਾਜਤ ਤੱਕ ਨਹੀਂ ਦਿੱਤੀ। ਹਾਊਸ ਰੈਸਟ ਦੀ ਮੁੱਖ ਵਜ੍ਹਾ ਇਨ੍ਹਾਂ ਆਗੂਆਂ ਵਲੋਂ ਪਬਲਿਕ ਵਿਚ ਜਾ ਕੇ ਉਨ੍ਹਾਂ ਦੀਆ ਦੁੱਖਾ-ਤਕਲੀਫਾਂ ਸੁਣ ਸਕਣ ਤੋਂ ਰੋਕਣਾ ਹੈ। ਕਸ਼ਮੀਰ ਵਿਚ ਸਰਕਾਰ ਪੁਲਿਸ ਅਤੇ ਫੌ਼ਜ ਦੀ ਤਾਕਤ ਨਾਲ ਮੁਸਲਮਾਨਾਂ ਦੀ ਆਵਾਜ ਨੂੰ ਦਵਾ ਰਹੀ ਹੈ। ਨੌਜਵਾਨਾਂ ਅਤੇ ਮੁਸਲਮਾਨ ਬੀਬੀਆਂ ਨੂੰ ਸ਼ਰੇਆਮ ਗੋਲੀਆਂ ਮਾਰਕੇ ਸ਼ਹੀਦ ਕੀਤਾ ਜਾ ਰਿਹਾ ਹੈ। ਫੌ਼ਜ ਵੱਲੋ ਮੁਸਲਮਾਨ ਬੀਬੀਆਂ ਨਾਲ ਜ਼ਬਰ-ਜਿਨਾਹ ਦੀਆਂ ਘਟਨਾਵਾਂ ਦਿਨ-ਦਿਹਾੜੇ ਵਾਪਰ ਰਹੀਆਂ ਹਨ, ਸਰਕਾਰੇ ਦਰਬਾਰੇ ਪੀੜਤਾਂ ਨੂੰ ਕੋਈ ਇਨਸਾਫ਼ ਨਹੀ ਮਿਲਦਾ, ਝੂਠੇ ਕੇਸਾਂ ਵਿਚ ਫਸਾ ਕੇ ਨੌਜਵਾਨਾ ਨੂੰ ਜੇਲ੍ਹਾਂ ਵਿਚ ਰੱਖ ਕੇ ਜਲੀਲ ਕੀਤਾ ਜਾ ਰਿਹਾ ਹੈ। ਮਨੁੱਖੀ ਅਧਿਕਾਰਾਂ ਨੂੰ ਅਣਡਿੱਠ ਕਰਕੇ ਪੁਲਿਸ ਅਤੇ ਫੌਜ ਮਨਮਾਨੀਆਂ ਕਰ ਰਹੀ ਹੈ।
ਸ. ਮਾਨ ਨੇ ਕਿਹਾ ਕਿ ਮੈਨੂੰ ਅਤੇ ਮੇਰੀ ਪਾਰਟੀ ਦੇ ਆਗੂਆਂ ਨੂੰ ਵੀ ਅੱਜ ਗੁਰਦੁਆਰਾ ਸ੍ਰੀ ਸਹੀਦ ਬੁੰਗਾ ਸਾਹਿਬ ਵਿਖੇ ਅਰੈਸਟ ਕਰ ਲਿਆ ਹੈ ਤਾਂ ਕਿ ਮੈਂ ਮੇਰੇ ਬਣੇ ਪ੍ਰੋਗ੍ਰਾਮ ਅਨੁਸਾਰ ਬਾਰਾਮੂਲਾ ਵਿਚ ਜਾ ਕੇ ਪੀੜਤ ਪ੍ਰੀਵਾਰਾਂ ਨੂੰ ਨਾ ਮਿਲ ਸਕਾਂ । ਹੁਣ ਤੱਕ ਅਣਮਨੁੱਖੀ ਪੁਲਿਸ ਤਸ਼ਦੱਦ ਰਾਹੀਂ ਸ਼ਹੀਦ ਹੋਏ ਮੁਸਲਮਾਨ ਪ੍ਰੀਵਾਰਾਂ ਨੂੰ ਮਿਲਣ ਦਾ ਪ੍ਰੋਗ੍ਰਰਾਮ ਪੁਲਿਸ ਦੀ ਦਖਲ-ਅੰਦਾਜ਼ੀ ਕਾਰਨ ਮੁਲਤਵੀ ਹੋ ਗਿਆ ਹੈ।
ਸ. ਮਾਨ ਨੇ ਕਿਹਾ ਕਿ ਸਿੱਖਾਂ ਨੂੰ ਵੀ ਜੰਮੂ-ਕਸ਼ਮੀਰ ਵਿਚ ਬਰਾਬਰ ਦੀ ਨੁਮਾਇੰਦਗੀ ਨਹੀਂ ਦਿੱਤੀ ਜਾ ਰਹੀ, ਸਿੱਖਾਂ ਦੇ ਬੱਚੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਬਾਵਜੂਦ ਅੱਜ ਬਿਹਲੇ ਫਿਰ ਰਹੇ ਹਨ, ਉਨ੍ਹਾਂ ਨੂੰ ਸਰਕਾਰ ਵਲੋਂ ਕਿਸੇ ਵੀ ਮਹਿਕਮੇ ਵਿਚ ਤਰਜੀਹ ਨਹੀਂ ਦਿੱਤੀ ਜਾ ਰਹੀ, ਸੈਂਟਰ ਦੀ ਹਕੂਮਤ ਅਤੇ ਕਸ਼ਮੀਰ ਸਰਕਾਰ ਵਲੋਂ ਸਿਰਫ ਮੁਸਲਮਾਨਾਂ ਅਤੇ ਕਸ਼ਮੀਰੀ ਪੰਡਤਾਂ ਨੂੰ ਹੀ ਸਹੂਲਤਾਂ ਮੁਹਈਆ ਕਰਵਾ ਰਹੀ ਹੈ। ਸ. ਮਾਨ ਨੇ ਕਿਹਾ ਕਿ ਜਿਵੇਂ ਜੰਮੂ ਕਸ਼ਮੀਰ ਵਿਚ ਇੱਕ ਮੁਸਲਮਾਨ ਨੂੰ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦਾ ਅਹੁਦਾ ਇਕ ਹਿੰਦੂ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਉਸੇ ਤਰਾਂ ਇੱਕ ਸਿੱਖ ਨੂੰ ਵੀ ਸਟੇਟ ਵਿਚ ਨੁਮਾਇੰਦਗੀ ਦੇ ਤੌਰ ਤੇ ਗਵਰਨਰ ਦਾ ਅਹੁਦਾ ਦਿੱਤਾ ਜਾਣਾ ਚਾਹੀਦਾ ਹੈ। ਸ. ਮਾਨ ਦੇ ਇਸ ਦੌਰੇ ਦੌਰਾਨ ਉਨ੍ਹਾਂ ਦੇ ਵਫਦ ਵਿਚ ਪਾਰਟੀ ਦੇ ਮੀਤ ਪ੍ਰਧਾਨ ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ ਅਤੇ ਜਸਪਾਲ ਸਿੰਘ ਮੰਗਲ, ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਗੁਰਸੇਵਕ ਸਿੰਘ ਜਵਾਹਰਕੇ, ਜੰਮੂ ਸਟੇਟ ਦੇ ਪ੍ਰਧਾਨ ਹਰਮੋਹਿੰਦਰ ਸਿੰਘ, ਵਰਕਿੰਗ ਕਮੇਟੀ ਮੈਂਬਰ ਸ. ਬਹਾਦਰ ਸਿੰਘ ਭਸੌੜ, ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ. ਹਰਭਜਨ ਸਿੰਘ ਕਸ਼ਮੀਰੀ, ਗੁਰਜੰਟ ਸਿੰਘ ਕੱਟੂ, ਰਣਦੇਬ ਸਿੰਘ ਦੇਬੀ, ਗੁਰਪ੍ਰੀਤ ਸਿੰਘ ਝੱਬਰ, ਸੁਰਜੀਤ ਸਿੰਘ ਮਾਨ, ਰਾਮ ਸਿੰਘ ਜੰਮੂ, ਨਰਿੰਦਰ ਸਿੰਘ ਖਾਲਸਾ, ਗੁਰਮੁਖ ਸਿੰਘ ਸ਼ਮਸਪੁਰ, ਬਲਜਿੰਦਰ ਸਿੰਘ, ਅਮਨਦੀਪ ਸਿੰਘ ਬੰਟੀ, ਗੁਰਸ਼ਰਨ ਸਿੰਘ ਟੋਹੜਾ, ਗੁਰਦੇਵ ਸਿੰਘ ਸਿੰਘ ਜੰਮੂ, ਬਲਕਰਨ ਸਿੰਘ ਮੰਡ, ਰੋਬਨਦੀਪ ਸਿੰਘ ਸਿੱਧੂ ਅਤੇ ਜਗਤਾਰ ਸਿੰਘ ਸਹਿਜੜਾ ਆਦਿ ਆਗੂ ਸ਼ਾਮਿਲ ਹਨ।