ਲਹੌਰ- ਪਾਕਿਸਤਾਨ ਦੀ ਸੱਭ ਤੋਂ ਜਵਾਨ ਅਤੇ ਪਹਿਲੀ ਵਿਦੇਸ਼ਮੰਤਰੀ ਹਿਨਾ ਰਬਾਨੀ ਭਾਰਤ ਵਿੱਚ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਕਾਫ਼ੀ ਸੁਰਖੀਆ ਵਿੱਚ ਰਹੀ ਹੈ। ਭਾਰਤੀ ਮੀਡੀਏ ਵਲੋਂ ਉਸ ਨੂੰ ‘ਫੈਸ਼ਨ ਆਈਕਾਨ’ ਵਲੋਂ ਪੇਸ਼ ਕੀਤੇ ਜਾਣ ਤੇ ਉਸ ਨੇ ਆਪਣਾ ਗੁਸਾ ਜਾਹਿਰ ਕੀਤਾ ਹੈ। ਪਾਕਿਸਤਾਨ ਪਹੁੰਚਣ ਤੇ ਜਦੋਂ ਉਸ ਨੂੰ ਭਾਰਤ ਦੇ ਮੁੱਖ ਅਖ਼ਬਾਰਾਂ ਵਿੱਚ ਕਵਰੇਜ਼ ਸਬੰਧੀ ਪੁਛਿਆ ਗਿਆ ਤਾਂ ਉਸ ਨੇ ਗੇਸੇ ਵਿੱਚ ਪ੍ਰਤੀਕਿਰਿਆ ਜਾਹਿਰ ਕੀਤੀ।
ਵਿਦੇਸ਼ਮੰਤਰੀ ਹਿਨਾ ਜਦੋਂ ਵਾਪਿਸ ਲਹੌਰ ਹਵਾਈ ਅੱਡੇ ਤੇ ਪਹੁੰਚੀ ਤਾਂ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਕਿ ‘ਪਾਪਰਾਜੀ’ ਹਰ ਥਾਂ ਤੇ ਹੈ। ਮੀਡੀਏ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਸਲ ਵਿੱਚ ਰਬਾਨੀ ਦੀ ਨਵੀਂ ਦਿੱਲੀ ਯਾਤਰਾ ਦੌਰਾਨ ਭਾਰਤੀ ਮੀਡੀਏ ਨੇ ਉਸ ਦੇ ਫੈਸ਼ਨ ਤੇ ਜਿਆਦਾ ਨਜ਼ਰ ਰੱਖੀ ਅਤੇ ਉਸ ਨੂੰ ਇੱਕ ਨੇਤਾ ਨਾਲੋਂ ਜਿਆਦਾ ਫੈਸ਼ਨ ਗਰਲ ਦੀ ਤਰ੍ਹਾਂ ਪੇਸ਼ ਕੀਤਾ ਗਿਆ।