-
ਫਤਹਿਗੜ੍ਹ ਸਾਹਿਬ, (ਗਰਿੰਦਰਜੀਤ ਸਿੰਘ ਪੀਰਜੈਨ) - ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰ. ਜਸਵੀਰ ਸਿੰਘ ਆਹਲੂਵਾਲੀਆਂ ਨੂੰ ਕਿਸੇ ਅਣਪਛਾਤੇ ਸਿੱਖ ਵਿਅਕਤੀਆਂ ਵਲੋਂ ਗੋਲੀ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਕੇ ਤੇ ਜ਼ਿਲਾ ਪੁਲਸ ਮੁਖੀ ਰਣਬੀਰ ਸਿੰਘ ਖੱਟੜਾ ਨੇ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਲਗਭਗ ਸਾਢੇ ਤਿੰਨ ਵਜੇ ਜਦੋਂ ਵਾਈਸ ਚਾਂਸਲਰ ਸ੍ਰ. ਆਹਲੂਵਾਲੀਆਂ ਯੂਨੀਵਰਸਿਟੀ ਦੇ ਰਿਸ਼ੈਪਸ਼ਨ ਕੋਲੋਂ ਯੂਨੀਵਰਸਿਟੀ ਦੇ ਮੁਲਾਜ਼ਮਾਂ ਸਮੇਤ ਫੋਨ ਸੁਣਦੇ ਬਾਹਰ ਨਿਕਲ ਰਹੇ ਸਨ ਤਾਂ ਕਿਸੇ 40-42 ਸਾਲਾ ਸਿੱਖ ਵਿਅਕਤੀ ਨੇ ਵਾਈਸ ਚਾਂਸਲਰ ਸ੍ਰ. ਆਹਲੂਵਾਲੀਆਂ ਨੂੰ ਉੱਚੀ ਆਵਾਜ਼ ਵਿਚ ਵੀ.ਸੀ. ਕਹਿ ਕੇ ਪੁਕਾਰਿਆ ਜਦੋਂ ਵੀ.ਸੀ. ਆਹਲੂਵਾਲੀਆਂ ਨੇ ਆਵਾਜ ਮਾਰਨ ਵਾਲੇ ਵਿਅਕਤੀ ਵੱਲ ਦੇਖਿਆ ਤਾਂ ਉਸ ਨੇ ਉਸ ਦੇ ਪੁੜਪੜੀ ਵਿਚ ਗੋਲੀ ਮਾਰ ਦਿੱਤੀ । ਗੋਲੀ ਮਾਰਨ ਉਪਰੰਤ ਵੀ.ਸੀ. ਆਹਲੂਵਾਲੀਆਂ ਦੀ ਨੀਲੀ ਪੱਗ ਲਾਲ ਫਿਟਟੀ ਤੇ ਐਨਕਾਂ ਮੋਕੇ ਤੇ ਗਿਰ ਗਈਆਂ ਤੇ ਪੱਗ ਦੇ ਨਾਲ ਹੀ ਚਰਬੀ ਵੀ ਨਿਕਲ ਕੇ ਮੌਕੇ ਤੇ ਡਿਗੀ ਪਈ ਸੀ। ਸ੍ਰ. ਖੱਟੜਾ ਨੇ ਦੱਸਿਆ ਕਿ ਮੋਕੇ ਵਾਰਦਾਤ ਤੋਂ ਰਿਵਾਲਵਰ ਤੋਂ ਚੱਲੀ ਗੋਲੀ ਦੇ ਛਰਲੇ ਮਿਲ ਗਏ ਹਨ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ । ਘਟਨਾ ਤੋਂ ਬਾਅਦ ਵਾਈਸ ਚਾਂਸਲਰ ਸ੍ਰੀ ਜਸਵੀਰ ਸਿੰਘ ਆਹਲੂਵਾਲੀਆਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਰੈਫਰ ਕਰਕੇ ਪੀ.ਜੀ.ਆਈ. ਚੰਡੀਗੜ੍ਰ ਲਈ ਰੈਫਰ ਕਰ ਦਿੱਤਾ ਗਿਆ। ਜਿੱਥੇ ਆਪ੍ਰੇਸ਼ਨ ਦੋਰਾਨ ਇਲਾਜ਼ ਚੱਲਣ ਦੀਆਂ ਖ਼ਬਰਾ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਯੂਨੀਵਰਸਿਟੀ ਵਿਚ ਕੋਈ ਅਜੇ ਤੱਕ ਸੀ.ਸੀ. ਕੈਮਰੇ ਆਦਿ ਨਹੀਂ ਲਗਾਏ ਗਏ ਤੇ ਜੋ ਸਕਿਓਰਟੀ ਗਾਰਡ ਹਨ ਉਨ੍ਹਾਂ ਕੋਲ ਵੀ ਕਿਸੇ ਪ੍ਰਕਾਰ ਦੇ ਕੋਈ ਹਥਿਆਰ ਆਦਿ ਨਹੀਂ ਤੇ ਉਨ੍ਹਾਂ ਨੇ ਵੀ ਮੋਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਹਾਲ 25 ਜੁਲਾਈ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਵਲੋਂ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਉਦਘਾਟਨ ਕੀਤਾ ਗਿਆ ਸੀ। ਮੋਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀ ਚਲਾਉਣ ਵਾਲਾ ਵਿਅਕਤੀ ਪੈਦਲ ਹੀ ਬਾਹਰ ਮੇਨ ਗੇਟ ਤੱਕ ਗਿਆ ਤੇ ਅੱਗੇ ਕਿਸੇ ਵਿਦਿੱਆਰਥੀ ਨੂੰ ਗੋਲੀ ਦਿਖਾ ਕੇ ਮੋਟਰ ਸਾਇਕਲ ਦੇ ਪਿੱਛੇ ਬੈਠ ਕੇ ਦੋੜ ਗਿਆ। ਇਸ ਘਟਨਾ ਮੋਕੇ ਯੂਨੀਵਰਸਿਟੀ ਦੇ ਚਾਂਸਲਰ ਬਾਨੀ ਜਥੇਦਾਰ ਅਵਤਾਰ ਸਿੰਘ ਮੱਕੜ, ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ, ਸ਼੍ਰੀ ਯਸ਼ਵੀਰ ਮਹਾਜ਼ਨ, ਐਂਸ.ਪੀ.ਡੀ. ਸ. ਗੁਰਪ੍ਰੀਤ ਸਿੰਘ, ਡੀ.ਐੱਸ.ਪੀ. ਡੀ. ਅਮਰਜੀਤ ਸਿੰਘ ਘੁੰਮਣ, ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ, ਡੀ.ਐੱਸ.ਪੀ.ਫਤਿਹਗੜ੍ਹ ਸਾਹਿਬ ਜਗਜੀਤ ਸਿੰਘ ਜ਼ੱਲਾ, ਐੱਸ.ਐਂਸ.ਓ. ਵਿਲੀਅਮਜੀਤ ਜੈਜੀ , ਮੈਨੇਜ਼ਰ ਅਮਰਜੀਤ ਸਿੰਘ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਆਦਿ ਵੀ ਹਾਜਰ ਸਨ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਯੂਨੀਵਰਸਿਟੀ ਦੇ ਚਾਂਸਲਰ ਬਾਨੀ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਸ ਕਿਸੇ ਨੇ ਵੀ ਇਹ ਵੱਡਾ ਗੁਣਾਹ ਕੀਤਾ ਹੈ, ਉਸ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਸਿੱਖ ਦਾ ਕੋਮ ਦਾ ਵਿਦਵਾਨ, ਸਿੱਖ ਸਕਾਲਰ, ਤੇ ਅਣਥਕ ਮਿਹਨਤ ਕਰਨ ਵਾਲੀ ਸਖਸੀਅਤ ਸ੍ਰ. ਜਸਵੀਰ ਸਿੰਘ ਆਹਲੂਵਾਲੀਆਂ ਨੇ ਬੜੀ ਮਿਹਨਤ ਨਾਲ ਯੂਨੀਵਰਸਿਟੀ ਨੂੰ ਚਲਾ ਕੇ ਕੋਮ ਦੇ ਸਪੁੱਰਦ ਕੀਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਦਿਨ ਦਿਹਾੜੇ ਗੋਲੀਆਂ ਨਾਲ ਹਮਲਾ
This entry was posted in ਪੰਜਾਬ.