ਫਤਿਹਗੜ੍ਹ ਸਾਹਿਬ – : “ਸ. ਪਰਮਜੀਤ ਸਿੰਘ ਬਰਨਾਲਾ ਤੇ ਉਸ ਦੇ ਕਝ ਸਾਥੀ 2004 ਦੀਆ ਲੋਕ ਸਭਾ ਚੋਣਾ ਸਮੇ ਹੀ ਆਰ.ਐਸ.ਐਸ. ਵਰਗੀਆ ਸਿੱਖ ਵਿਰੋਧੀ ਜਮਾਤਾ ਦੇ ਗੁਲਾਮ ਬਣ ਗਏ ਸਨ ਅਤੇ ਇਨ੍ਹਾਂ ਨੇ ਚੋਣਾ ਵਿਚ ਹੀ ਆਪਣੇ ਮਾਲੀ ਹਾਲਾਤਾ ਨੂੰ ਮਜਬੂਤ ਬਣਾਉਣ ਲਈ ਸ੍ਰੋਮਣੀ ਅਕਾਲੀ ਦਲ (ਅ) ਨੂੰ ਧੋਖਾ ਦੇ ਦਿੱਤਾ ਸੀ । ਉਸ ਤੋ ਬਾਅਦ ਪਾਰਟੀ ਦਾ ਇਨ੍ਹਾਂ ਨਾਲ ਕਦੇ ਵੀ ਕੋਈ ਸੰਬੰਧ ਨਹੀ ਰਿਹਾ ਅਤੇ ਅਸੀ ਆਪਣੀ ਵੈਬ ਸਾਇਟ ਤੇ ਪਾਈ ਹੋਈ ਅਹੁਦੇਦਾਰਾ ਦੀ ਸੂਚੀ ਵਿਚੋ ਇਨ੍ਹਾਂ “ ਗਦਾਰਾ” ਦਾ ਨਾਮ ਕੱਢ ਦਿੱਤਾ ਸੀ ਜੋ ਅੱਜ ਵੀ ਸਿੱਖ ਕੌਮ ਸਾਡੀ ਵੈਬ ਸਾਇਟ ਤੇ ਵੇਖ ਸਕਦੀ ਹੈ । ਇਸ ਲਈ ਸ. ਬਰਨਾਲਾ ਤੇ ਉਸ ਦੇ ਸਾਥੀਆ ਵਲੋ ਬਾਦਲ ਦਲ ਵਿਚ ਚਲੇ ਜਾਣ ਦਾ ਖਾਲਿਸਤਾਨੀਆ ਨੂੰ ਨਾ ਕਦੇ ਪਹਿਲਾ ਫਰਕ ਪਿਆ ਸੀ ਅਤੇ ਨਾ ਹੁਣ ਪਵੇਗਾ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅ) ਨੇ ਕੁਝ ਬਾਦਲ ਪੱਖੀ ਚੈਨਲਾ ਉੱਤੇ ਆਤਮਿਕ ਤੋਰ ਤੇ ਬਹੁਤ ਪਹਿਲੇ ਮਰ ਚੁੱਕੇ ਸ. ਪਰਮਜੀਤ ਸਿੰਘ ਬਰਨਾਲਾ ਦੀ ਖਬਰ ਨੂੰ ਤੁਲ ਦੇਣ ਅਤੇ ਉਸ ਮਰੀ ਹੋਈ ਗੈਰ ਇਖਲਾਕੀ ਆਤਮਾਂ ਵਿਚ ਫਿਰ ਤੋ ਜਾਨ ਪਾਉਣ ਦੀ ਕੀਤੀ ਜਾ ਰਹੀ ਅਸ਼ਫਲ ਕੋਸਿਸ਼ ਉਤੇ ਪ੍ਰਤਿ ਕਰਮ ਪ੍ਰਗਟ ਕਰਦੇ ਹੋਏ ਇਕ ਬਿਆਨ ਵਿਚ ਜਾਹਿਰ ਕੀਤੇ । ਉਨ੍ਹਾਂ ਕਿਹਾ ਕਿ ਜਦੋ ਕਿਸੇ ਸਰੀਰ ਦੇ ਅੰਗ ਵਿਚ ਕੈਸਰ ਵਰਗੀ ਨਾ ਮੁਰਾਦ ਬਿਮਾਰੀ ਫੈਲਣ ਲੱਗ ਪਵੇ ਤਾ ਸਮੁੱਚੇ ਸਰੀਰ ਦੀ ਹਿਫਾਜਤ ਲਈ ਇਹ ਜਰੂਰੀ ਹੁੰਦਾ ਹੈ ਕਿ ਉਸ ਅੰਗ ਨੂੰ ਵੱਢ ਦਿੱਤਾ ਜਾਵੇ । ਇਸ ਲਈ ਇਹ ਅਸੀ ਕਈ ਅਰਸੇ ਪਹਿਲੋ ਹੀ ਇਸ ਨੁਕਸਾਨਦਾਇਕ ਅੰਗ ਨੂੰ ਵੱਢ ਕੇ ਸ੍ਰੋਮਣੀ ਅਕਾਲੀ ਦਲ (ਅ) ਰੂਪੀ ਸਰੀਰ ਦੀ ਹਿਫਾਜਤ ਕੀਤੀ ਸੀ । ਹੁਣ ਜੇਕਰ ਮੋਕਾ ਪ੍ਰਸਤੀ ਦਾ ਗੁਲਾਮ ਬਣ ਕੇ ਸ. ਬਰਨਾਲਾ ਤੇ ਉਸ ਦੇ ਕੁਝ ਸਾਥੀ ਬਾਦਲ ਦਲ ਦੀ ਡੂੰਬਦੀ ਜਾ ਰਹੀ ਬੇੜ੍ਹੀ ਵਿਚ ਸਵਾਰ ਹੋ ਗਏ ਹਨ ਤਾ ਇਹ ਸਿੱਖ ਕੌਮ ਦੇ ਆਜਾਦੀ ਦੇ ਪਰਵਾਨਿਆ ਲਈ ਸੁਭ ਸਗਨ ਹੈ ਕਿ ਅਜਿਹੇ ਲੋਕ ਜਲਦੀ ਹੀ ਬਾਦਲ ਦੀ ਸਿਆਸੀ ਬੇੜ੍ਹੀ ਨੂੰ ਡੋਬਣ ਵਿਚ ਸਹਾਈ ਹੋਣਗੇ, ਅਤੇ ਸਾਡੀ ਸੱਚ-ਹੱਕ ਦੀ ਕੌਮੀ ਆਜਾਦੀ ਖਾਲਿਸਤਾਨ ਦੇ ਮਿਸਨ ਨੂੰ ਹੋਰ ਮਜਬੂਤੀ ਪ੍ਰਾਪਤ ਹੋਣ ਅਤੇ ਇਸ ਕੌਮੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਿਚ ਬਲ ਪ੍ਰਾਪਤ ਹੋਵੇਗਾ ।