ਵਾਸਿੰਗਟਨ- ਅਮਰੀਕਾ ਦੀਆਂ ਮੁੱਖ ਕਰੈਡਿਟ ਰੇਟਿੰਗ ਏਜੰਸੀਆਂ ਵਿਚੋਂ ਇੱਕ ਸਟੈਂਡਰਡ ਆਫ਼ ਪੂਅਰਜ(ਐਸਐਂਡਪੀ) ਨੇ ਅਮਰੀਕਾ ਨੂੰ AAA+ ਤੋਂ ਘਟਾ ਕੇ AA+ ਕਰ ਦਿੱਤੀ ਹੈ। ਅਮਰੀਕਨਾਂ ਵਲੋਂ ਇਸ ਕੰਪਨੀ ਦੀ ਰੇਟਿੰਗ ਕਰਨ ਦੇ ਢੰਗ ਨੂੰ ਗਲਤ ਦਸਿਆ ਗਿਆ ਹੈ
ਐਸਐਂਡਪੀ ਨੇ ਅਮਰੀਕਾ ਦੀ ਰਿਣ ਸਥਿਤੀ ਨੂੰ ਚਿੰਤਾਜਨਕ ਮੰਨਦੇ ਹੋਏ ਉਸ ਦੀ ਕਰੈਡਿਟ ਰੇਟਿੰਗ ਹੇਠਾਂ ਡੇਗ ਦਿੱਤੀ ਹੈ। ਏਜੰਸੀ ਦਾ ਕਹਿਣਾ ਹੈ ਕਿ ਕਰਜ਼ੇ ਦੀ ਸੀਮਾ ਵਧਾਏ ਜਾਣ ਸਬੰਧੀ ਬਿੱਲ ਪਾਸ ਹੋ ਜਾਣਾ ਹੀ ਕਾਫ਼ੀ ਨਹੀਂ ਹੈ। ਅਮਰੀਕਾ ਦੇ ਵਿਤ ਮੰਤਰਾਲੇ ਵਲੋਂ ਇਹ ਕਿਹਾ ਗਿਆ ਹੈ ਕਿ ਇਹ ਰੇਟਿੰਗ ਦਿੰਦੇ ਸਮੇਂ ਕੰਪਨੀ ਨੇ ਦੋ ਕਰੋੜ ਖਰਬ ਡਾਲਰ ਦੀ ਗਲਤੀ ਕੀਤੀ ਹੈ। ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਦੀ ਰੇਟਿੰਗ ਕਿੰਨੀ ਕੁ ਸਹੀ ਹੈ। ਉਚ ਅਧਿਕਾਰੀਆਂ ਨੇ ਕੰਪਨੀ ਦੇ ਇਸ ਮਾਪਦੰਡ ਨੂੰ ਗਲਤ ਠਹਿਰਾਇਆ ਹੈ।
ਐਸਐਂਡਪੀ ਦਾ ਕਹਿਣਾ ਹੈ ਕਿ ਉਸ ਦੀ ਨਜ਼ਰ ਵਿੱਚ ਵਿਤੀ ਅਤੇ ਆਰਥਿਕ ਸੰਕਟ ਦੇ ਸਮੇਂ ਅਮਰੀਕੀ ਨੀਤੀ ਨਿਰਧਾਰਕਾਂ ਅਤੇ ਰਾਜਨੀਤਕ ਸੰਸਥਾਵਾਂ ਦਾ ਪ੍ਰਭਾਵ ਅਤੇ ਸਥਿਰਤਾ ਕਮਜ਼ੋਰ ਹੋਈ ਹੈ। ਏਜੰਸੀ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜੇ ਅਗਲੇ ਦੋ ਸਾਲਾਂ ਵਿੱਚ ਬਜਟ ਘਾਟਾ ਘੱਟ ਕਰਨ ਦੀ ਦਿਸ਼ਾ ਵਿੱਚ ਯੋਗ ਕਦਮ ਨਾਂ ਉਠਾਏ ਗਏ ਤਾਂ ਅਮਰੀਕਾ ਦੀ ਕਰੈਡਿਟ ਰੇਟਿੰਗ ਹੋਰ ਵੀ ਘੱਟ ਕੀਤੀ ਜਾ ਸਕਦੀ ਹੈ।