ਨਵੀਂ ਦਿੱਲੀ- ਸੋਨੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਜਾਰੀ ਹੈ। ਸਰਾਫ਼ਾ ਬਾਜ਼ਾਰ ਵਿੱਚ ਇਹ ਅਨੁਮਾਨ ਲਗਾਉਣਾ ਮੁਸ਼ਕਿਲ ਹੋ ਰਿਹਾ ਹੈ ਕਿ ਦੀਵਾਲੀ ਤੱਕ ਇਸ ਦੇ ਭਾਅ ਕਿਸ ਉਚਾਈ ਤੇ ਪਹੁੰਚ ਜਾਣਗੇ। ਬੁਧਵਾਰ ਨੂੰ ਸੋਨਾ 26 ਹਜ਼ਾਰ ਨੂੰ ਪਾਰ ਕਰ ਗਿਆ ਹੈ। ਸੋਨੇ ਦਾ ਭਾਅ 26 ਹਜ਼ਾਰ 55 ਰੁਪੈ ਪ੍ਰਤੀ ਦਸ ਗਰਾਮ ਦੇ ਹਿਸਾਬ ਨਾਲ ਬੰਦ ਹੋਇਆ। ਚਾਂਦੀ ਦੇ ਭਾਅ ਵਿੱਚ ਨਰਮੀ ਆਈ ਹੈ। ਚਾਂਦੀ ਦੀ ਕੀਮਤ 58 ਹਜ਼ਾਰ 100 ਰੁਪੈ ਪ੍ਰਤੀ ਕਿਲੋ ਰਹੀ।
ਅਮਰੀਕੀ ਅਰਥਵਿਵਸਥਾ ਦੀ ਮੰਦਹਾਲੀ ਕਰਕੇ ਡਾਲਰ ਕਮਜੋਰ ਹੋ ਰਿਹਾ ਹੈ। ਨਿਵੇਸ਼ਕ ਸੋਨੇ ਨੂੰ ਸੁਰੱਖਿਅਤ ਸਮਝ ਰਹੇ ਹਨ। ਇਸ ਕਰਕੇ ਸੋਨੇ ਦੀ ਮੰਗ ਵੱਧ ਰਹੀ ਹੈ।ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨਾ ਉਛਲ ਕੇ 1782.50 ਡਾਲਰ ਪ੍ਰਤੀ ਔਂਸ ਦੀ ਸਿਖਰ ਤੇ ਪਹੁੰਚ ਗਿਆ ਹੈ। ਇਸ ਦਾ ਅਸਰ ਘਰੇਲੂ ਬਾਜ਼ਾਰ ਤੇ ਵੀ ਪਿਆ ਹੈ। ਵਿਆਹ-ਸ਼ਾਦੀਆਂ ਦੇ ਸੀਜ਼ਨ ਵਿੱਚ ਪਤਾ ਨਹੀਂ ਸੋਨੇ ਦਾ ਕੀ ਭਾਅ ਹੋਵੇਗਾ।