ਨਵੀਂ ਦਿੱਲੀ- ਭ੍ਰਿਸ਼ਟਾਚਾਰ ਦੇ ਮੁੱਦੇ ਤੇ ਭੁੱਖ ਹੜਤਾਲ ਕਰਨ ਦੀ ਮੰਗ ਤੇ ਅੜੇ ਅੰਨੇ ਅਤੇ ਉਸ ਦੇ ਸਾਥੀ ਕੇਜਰੀਵਾਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਮਿਊਰ ਵਿਹਾਰ ਤੋਂ ਜੇਪੀ ਪਾਰਕ ਵਿੱਚ ਜਾਣ ਦੀ ਤਿਆਰੀ ਕਰ ਰਹੇ ਅੰਨੇ ਨੂੰ ਪੁਲਿਸ ਨੇ ਦਬੋਚਿਆ।ਅੰਨੇ ਦੇ ਸਮਰਥਕਾਂ ਨੂੰ ਪੁਲਿਸ ਨੇ ਅੱਗੇ ਵੱਧਣ ਤੋਂ ਰੋਕ ਦਿੱਤਾ ਹੈ।
ਅੰਨਾ ਹਜ਼ਾਰੇ ਨੂੰ ਸੁਪਰੀਮ ਇਨਕਲੇਵ ਵਿੱਚ ਕੁਝ ਲੋਕਾਂ ਦੀ ਭੀੜ ਨੇ ਘੇਰ ਲਿਆ। ਇਸ ਦਰਮਿਆਨ ਪੁਲਿਸ ਵੀ ਪਹੁੰਚ ਗਈ ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦੀ ਪਹਿਲਾਂ ਹੀ ਇਹ ਯੋਜਨਾ ਸੀ ਕਿ ਅੰਨੇ ਨੂੰ ਭੁੱਖ ਹੜਤਾਲ ਵਾਲੇ ਸਥਾਨ ਤੇ ਪਹੁੰਚਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਜਾਵੇ। ਪੁਲਿਸ ਨੇ ਸ਼ਰਤਾਂ ਨਾਂ ਮੰਨਣ ਕਰਕੇ ਜੇਪੀ ਪਾਰਕ ਵਿੱਚ ਭੁੱਖ ਹੜਤਾਲ ਦੀ ਇਜ਼ਾਜਤ ਨਹੀਂ ਦਿੱਤੀ। ਜੇਪੀ ਪਾਰਕ ਵਿੱਚ ਧਾਰਾ 144 ਦੀ ਉਲੰਘਣਾ ਕਰਨ ਦੇ ਅਰੋਪ ਵਿੱਚ ਪੁਲਿਸ ਨੇ ਅੰਨਾ ਦੇ ਕੁਝ ਸਮਰਥਕਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।