ਅੰਮ੍ਰਿਤਸਰ- ਕਸਟਮ ਵਿਭਾਗ ਨੇ ਅੰਮ੍ਰਿਤਸਰ ਤੋਂ ਪਾਕਿਸਤਾਨ ਜਾ ਰਹੀ ਮਾਲਗੱਡੀ ਵਿੱਚ ਪੈਪਸੀ ਦੀਆਂ ਬੋਤਲਾਂ ਵਿੱਚ ਸ਼ਰਾਬ ਭਰ ਕੇ ਭੇਜਣ ਵਾਲੇ ਦਲਾਲ ਨੂੰ ਪਕੜਿਆ ਹੈ। ਸ਼ਰਾਬ ਨੂੰ ਬੜੀ ਹੀ ਸਫ਼ਾਈ ਨਾਲ ਪੈਪਸੀ ਦੀ ਦੋ ਲਿਟਰ ਵਾਲੀ ਬੋਤਲ ਵਿੱਚ ਪੈਕ ਕੀਤਾ ਜਾਂਦਾ ਸੀ।
ਕਸਟਮ ਅਧਿਕਾਰੀਆਂ ਨੂੰ ਮਾਲਗੱਡੀ ਦੀ ਤਲਾਸ਼ੀ ਦੌਰਾਨ ਪੈਪਸੀ ਦੀਆਂ ਪੰਜ ਬੋਤਲਾਂ ਮਿਲੀਆਂ,ਜਿਨ੍ਹਾਂ ਨੂੰ ਬੜੀ ਹੀ ਚਲਾਕੀ ਨਾਲ ਪਾਕਿਸਤਾਨ ਜਾਣ ਵਾਲੀ ਮਾਲਗੱਡੀ ਦੀ ਬੋਗੀ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਸਲਰਾਬ ਦੀ ਤਸਕਰੀ ਕਰਨ ਦੇ ਅਰੋਪ ਵਿੱਚ ਪਪੂ ਭਾਟੀਆ ਨਾਂ ਦੇ ਵਿਅਕਤੀ ਦੀ ਪਛਾਣ ਹੋਈ ਹੈ। ਪਾਕਿਸਤਾਨ ਵਿੱਚ ਸ਼ਰਾਬ ਤੇ ਪਾਬੰਦੀ ਹੋਣ ਕਰਕੇ ਮਹਿੰਗੀ ਵਿਕਦੀ ਹੈ।