ਅੰਮ੍ਰਿਤਸਰ- ਪੰਜਾਬ ਵਿੱਚ ਸਤਲੁਜ ਅਤੇ ਬਿਆਸ ਵਿੱਚ ਆਏ ਹੜ੍ਹਾਂ ਕਰਕੇ ਬਹੁਤ ਸਾਰੇ ਪਿੰਡ ਇਸ ਦੀ ਮਾਰ ਥੱਲੇ ਆ ਗਏ ਹਨ। ਹਜ਼ਾਰਾਂ ਏਕੜ ਫਸਲ 6-6 ਫੁੱਟ ਪਾਣੀ ਵਿੱਚ ਡੁੱਬ ਗਈ ਹੈ। ਲੋਕ ਕਿਸ਼ਤੀਆਂ ਦੁਆਰਾ ਸੁਰੱਖਿਅਤ ਸਥਾਨਾਂ ਤੇ ਪਹੁੰਚ ਰਹੇ ਹਨ। ਫਿਰੋਜਪੁਰ, ਤਰਨਤਾਰਨ ਅਤੇ ਬਠਿੰਡੇ ਵਿੱਚ ਹੜ੍ਹਾਂ ਨਾਲ ਸੱਭ ਤੋਂ ਜਿਆਦਾ ਨੁਕਸਾਨ ਹੋਇਆ ਹੈ। ਥਾੜ੍ਹ ਖੇਤਰ ਦੇ ਕਾਫ਼ੀ ਪਿੰਡ ਹੜ੍ਹਾਂ ਦੀ ਚਪੇਟ ਵਿੱਚ ਹਨ।
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਕਰਕੇ ਪੰਜਾਬ ਦੀਆਂ ਨਹਿਰਾਂ ਅਤੇ ਡੈਮਾਂ ਦਾ ਜਲਸਤੱਰ ਵੱਧ ਗਿਆ ਹੈ। ਪੌਂਗ ਡੈਮ ਦੇ ਪ੍ਰਬੰਧਕਾਂ ਦੁਆਰਾ ਨਿਕਾਸੀ ਗੇਟ ਖੋਲ੍ਹੇ ਜਾਣ ਕਰਕੇ ਬਿਆਸ ਦੇ ਕੰਢੇ ਵਸੇ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਗੋਇੰਦਵਾਲ ਸਾਹਿਬ ਤੋਂ ਹਰੀਕੇ ਅਤੇ ਫਿਰੋਜਪੁਰ ਦੇ ਨਾਲ ਲਗਦੇ ਪਿੰਡ ਧੂੰਧਾ, ਭੈਲ, ਕਲੇਰ, ਮਾਣਕਦੇਕੇ, ਚੰਬਾ, ਜੌਹਲ ਢਾਏਵਾਲਾ, ਮੁੰਡਾਪਿੰਡ, ਗੁਜਰਪੁਰਾ, ਘੜਕਾ, ਕੁਤੀਵਾਲਾ, ਸਭਰਾ, ਝੰਡਾ ਬੱਗਾ, ਗੜ੍ਹਾ ਬਾਦਸ਼ਾਹ, ਨਿਜ਼ਾਮੀ ਵਾਲਾ, ਕਰਮੂਵਾਲਾ, ਕਿੜੀਆਂ ਆਦਿ ਪਿੰਡਾਂ ਵਿੱਚ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ। ਹਰੀਕੇ ਦੇ ਮੰਡ ਇਲਾਕੇ ਵਿੱਚ ਅਜੇ ਵੀ ਖਤਰਾ ਮੰਡਰਾ ਰਿਹਾ ਹੈ।