ਪੈਰਿਸ,(ਸੁਖਵੀਰ ਸਿੰਘ ਸੰਧੂ) - ਪੰਜਾਬੀ ਵਿਦੇਸ਼ਾ ਵਿੱਚ ਤਰ੍ਹਾਂ ਤਰ੍ਹਾਂ ਦੀਆ ਮੁਸ਼ਕਲਾਂ ਵਿੱਚ ਗੁਜ਼ਰ ਕੇ ਦ੍ਰਿੜ ਇਰਾਦੇ ਦੇ ਮਿਹਨਤਕਸ਼ ਲੋਕ ਵੱਖਰੀ ਭਾਸ਼ਾ ਤੇ ਨਵੇਂ ਸਮਾਜ ਵਿੱਚ ਜੁਝਦੇ ਆਪਣੇ ਛੋਟੇ ਵੱਡੇ ਕਾਰੋਬਾਰ ਸਥਾਪਤ ਕਰ ਲੈਦੇ ਹਨ।ਇਸੇ ਤਰ੍ਹਾਂ ਦੀ ਉਦਾਹਰਣ ਪੈਰਿਸ ਵਿੱਚ ਰਹਿ ਰਹੇ ਕੁਲਦੀਪ ਸਿੰਘ ਨੇ ਆਪਣੀ ਸਖਤ ਮਿਹਨਤ ਨਾਲ ਪੈਰਿਸ ਦੇ ਬਾਹਰਵਾਰ ਦੇ ਇਲਾਕੇ ਲਾ ਬੁਰਜ਼ੇ ਵਿੱਚ ਗਲਾਸੀ ਬਾਰ ਨਾਂ ਦਾ ਪੰਜਾਬੀ ਢਾਬਾ ਖੋਲ ਕੇ ਦਿੱਤੀ ਹੈ।ਖੁਬਸੂਰਤ ਇਸ ਬਾਰ ਵਿੱਚ ਜਦੋਂ ਇਸ ਪੱਤਰਕਾਰ ਨੂੰ ਇੱਕ ਫੰਕਸ਼ਨ ਵਿੱਚ ਜਾਣ ਦਾ ਮੌਕਾ ਮਿਲਿਆ,ਬਿਲ ਦੇਣ ਵੇਲੇ ਗਾਹਕ ਨੂੰ ਇਹ ਕਹਿੰਦਾ ਸੁਣਿਆ ਗਿਆ,ਜਿਤਨੇ ਮਰਜ਼ੀ ਦੇ ਦਿਓ ਤੁਹਾਡੀ ਮਰਜ਼ੀ ਆ, ਤੁਸੀ ਆਪਣੇ ਬੰਦੇ ਓ ਮੈਂ ਕੀ ਕਹਾਂ,ਇਥੋਂ ਇਹ ਪਤਾ ਲਗਦਾ ਹੈ ਕਿ ਪੰਜਾਬੀ ਬਿਜਨਿਸ ਵਿੱਚ ਵੀ ਵੱਡੇ ਦਿੱਲ ਵਾਲੇ ਨੇ।ਇਥੇ ਇਹ ਵੀ ਜਿਕਰ ਯੋਗ ਹੈ ਕਿ ਇਸ ਗਲਾਸੀ ਬਾਰ ਦਾ ਉਦਘਾਟਨ ਇਥੋਂ ਦੇ ਮੇਅਰ ਨੇ ਆਪਣੇ ਹੱਥਾਂ ਨਾਲ ਕੀਤਾ ਸੀ।ਇਹ ਵੀ ਦੱਸਣ ਯੋਗ ਹੈ ਕਿ ਫਰਾਂਸ ਦੀ ਜੰਮਪਲ ਇਹਨਾਂ ਦੀ ਹੋਣਹਾਰ ਸਪੁੱਤਰੀ ਮਿਉਸਪਲਟੀ ਦੀਆ ਚੋਣਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਦੀ ਹੈ।