ਪੈਰਿਸ,(ਸੁਖਵੀਰ ਸਿੰਘ ਸੰਧੂ) – ਅੱਜ ਕੱਲ ਗਰਮੀਆਂ ਦੀਆ ਛੁੱਟੀਆਂ ਹੋਣ ਕਾਰਨ ਪੈਰਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਏ ਟੂਰਿਸਟ ਯਾਤਰੀ ਆਮ ਮਿਲ ਜਾਦੇ ਹਨ।ਇਹਨਾਂ ਵਿਦੇਸ਼ੀ ਲੋਕਾਂ ਨੂੰ ਲੁੱਟਣ ਲਈ ਠੱਗਾਂ ਨੇ ਵੀ ਨਵੇਂ ਨਵੇਂ ਤਰੀਕੇ ਅਪਣਾਏ ਹੋਏ ਹਨ।ਇਥੋਂ ਦੀਆ ਇਤਿਹਾਸਕ ਥਾਵਾਂ ਜਿਵੇਂ ਆਈਫਲ ਟਾਵਰ,ਨੋਤਰ ਦਾਮ,ਸਿਕਿਰੇ ਕਿਉਰ ਤੇ ਬੋਬੁਰਗ ਆਦਿ ਥਾਵਾਂ ਉਪਰ ਨਬਾਲਗ ਲੜਕੇ ਲੜਕੀਆਂ ਜਿਹਨਾਂ ਵਿੱਚ ਬਹੁ ਗਿਣਤੀ ਲੜਕੀਆਂ ਦੀ ਹੈ,ਹੱਥਾਂ ਵਿੱਚ ਕਾਗਜ਼ ਦਾ ਟੁਕੜਾ ਫੜੀ ਜਿਸ ਉਪਰ ਕਿਸੇ ਹੈਡੀਕੈਪ ਏਸੋਸੀਏਸ਼ਨ ਦਾ ਨਕਲੀ ਲੋਗੋ ਵੀ ਲੱਗਿਆ ਹੁੰਦਾ ਹੈ,ਨਕਲੀ ਅੰਨੇ,ਗੁੰਗੇ, ਬੋਲੇ ਤੇ ਲੰਗੜੇ ਬਣ ਕੇ ਮੰਗਦੇ ਆਮ ਮਿਲ ਜਾਦੇ ਹਨ।ਅਸਲੀ ਹੋਣ ਦਾ ਭੁਲੇਖਾ ਪੈ ਜਾਣ ਤੇ ਕਈ ਰਹਿਮ ਦਿੱਲ ਲੋਕੀ 5-10 ੲੈਰੋ ਤੱਕ ਵੀ ਦੇ ਜਾਦੇਂ ਹਨ।ਇਹਨਾਂ ਠੱਗਾਂ ਦਾ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਹੈ।
ਇਥੇ ਇਹ ਵੀ ਜਿਕਰ ਯੋਗ ਹੈ ਕਿ ਇਹਨਾਂ ਠੱਗਾਂ ਵਿੱਚ ਬਹੁ ਗਿਣਤੀ ਰੋਮਾਨੀਆਂ ਮੂਲ ਦੇ ਲੋਕਾਂ ਦੀ ਹੈ, ਤੇ ਫਰੈਂਚ ਲੋਕੀ ਇਹਨਾਂ ਦੀਆਂ ਗਲਤ ਹਰਕਤਾਂ ਤੋਂ ਕਾਫੀ ਖਫਾ ਹਨ।
ਨਕਲੀ ਗੁੰਗੇ,ਬੋਲੇ,ਅੰਨੇ ਤੇ ਲੰਗੜੇ ਬਣ ਕੇ ਮੰਗਣ ਲੱਗ ਪਏ
This entry was posted in ਅੰਤਰਰਾਸ਼ਟਰੀ.