ਨਿਊਯਾਰਕ- ਯੌਰਪ ਅਤੇ ਅਮਰੀਕਾ ਦੇ ਬਜ਼ਾਰਾਂ ਵਿੱਚ ਇਕ ਵਾਰ ਫਿਰ ਜਬਰਦਸਤ ਮੰਦੀ ਆਈ ਹੈ। ਲੰਡਨ ਵਿੱਚ ਸ਼ੇਅਰਾਂ ਦੀਆਂ ਕੀਮਤਾਂ ਵਿੱਚ 4.4 ਫੀਸਦੀ ਤੱਕ ਦੀ ਗਿਰਾਵਟ ਆਈ। ਫਰੈਂਕਫਰਟ ਵੀ 5.8 ਫੀਸਦੀ ਹੇਠਾਂ ਡਿੱਗਿਆ। ਪੈਰਿਸ ਵਿੱਚ 5.4 ਫੀਸਦੀ ਮੰਦੀ ਵੇਖਣ ਨੂੰ ਮਿਲੀ।
ਅਮਰੀਕਾ ਵਿੱਚ ਵੀ ਸ਼ੇਅਰ ਬਾਜ਼ਾਰ ਡਾਂਵਾਡੋਲ ਹਨ ਅਤੇ 5% ਤੱਕ ਦੇ ਹੇਠਲੇ ਪੱਧਰ ਤੱਕ ਪਹੁੰਚ ਗਏ ਸਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਆਰਥਿਕ ਅੰਕੜਿਆਂ ਬਾਰੇ ਖਰਾਬ ਸਥਿਤੀ ਬਾਰੇ ਜਰੂਰ ਕੋਈ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਜਿਸ ਦਾ ਪ੍ਰਭਾਵ ਸ਼ੇਅਰ ਮਾਰਕਿਟ ਤੇ ਪਿਆ ਹੈ।
ਬਾਰਕਲੇਜ਼ ਅਤੇ ਰਾਇਲ ਬੈਂਕ ਆਫ਼ ਸਕਾਟਲੈਂਡ ਦੇ ਸ਼ੇਅਰਾਂ ਵਿੱਚ 11% ਦੀ ਕਮੀ ਆਈ ਹੈ ਜੋ ਕਿ ਚਿੰਤਾਜਨਕ ਹੈ। ਨਿਵੇਸ਼ਕ ਸ਼ੇਅਰ ਬਜ਼ਾਰਾਂ ਦੀ ਮਾੜੀ ਹਾਲਤ ਕਰਕੇ ਪੈਸਾ ਕਢੀ ਜਾ ਰਹੇ ਹਨ। ਇਸ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਬੇਹਤਾਸ਼ਾ ਵਾਧਾ ਹੋਈ ਜਾ ਰਿਹਾ ਹੈ।