ਕਰਾਕਸ- ਕਰਨਲ ਗਦਾਫ਼ੀ ਨੂੰ ਸੱਤਾ ਤੋਂ ਪਾਸੇ ਕਰਨ ਲਈ ਦੁਨੀਆ ਦੇ ਸਾਰੇ ਦੇਸ਼ ਮਿਲ ਕੇ 6 ਮਹੀਨੇ ਤੋਂ ਉਸ ਦੇ ਪਿੱਛੇ ਪਏ ਹੋਏ ਹਨ ਅਤੇ ਉਸ ਦੇ ਰਾਜ ਦਾ ਅੰਤ ਵਿਖਾਈ ਦੇ ਰਿਹਾ ਹੈ, ਪਰ ਫਿਰ ਵੀ ਵੈਨਜੁਏਲਾ ਦੇ ਰਾਸ਼ਟਰਪਤੀ ਹੂੰਗੋ ਸ਼ਾਵੇਜ਼ ਨੇ ਆਪਣੀ ਦੋਸਤੀ ਨਿਭਾਂਉਦੇ ਹੋਏ ਉਸ ਦਾ ਸਮਰਥਣ ਕੀਤਾ ਹੈ। ਸ਼ਾਵੇਜ਼ ਨੇ ਕਿਹਾ ਹੈ ਕਿ ਗਦਾਫ਼ੀ ਹੀ ਲੀਬੀਆ ਦਾ ਅਸਲੀ ਵਿਧਾਨਕ ਨੇਤਾ ਹੈ।
ਰਾਸ਼ਟਰਪਤੀ ਹੂੰਗੋ ਸ਼ਾਵੇਜ਼ ਨੇ ਕਿਹਾ ਹੈ ਕਿ ਲੀਬੀਆ ਵਿੱਚ ਇੱਕ ਹੀ ਸਰਕਾਰ ਹੈ, ਜਿਸ ਦੀ ਅਗਵਾਈ ਕਰਨਲ ਗਦਾਫ਼ੀ ਕਰ ਰਹੇ ਹਨ। ਅਸੀਂ ਉਸ ਦੇ ਪ੍ਰਤੀ ਆਪਣੀ ਇੱਕਜੁਟਤਾ ਜਾਹਿਰ ਕਰਦੇ ਹਾਂ। ਇਸ ਤੋਂ ਪਹਿਲਾਂ ਸ਼ਾਵੇਜ ਨੇ ਲੀਬੀਆ ਵਿੱਚ ਨੈਟੋ ਵਲੋਂ ਕੀਤੀ ਜਾ ਰਹੀ ਸੈਨਿਕ ਕਾਰਵਾਈ ਦੀ ਸਖਤ ਅਲੋਚਨਾ ਕੀਤੀ ਸੀ।