ਅੰਮ੍ਰਿਤਸਰ – ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਅੰਮ੍ਰਿਤਸਰ ਕੇਦਰੀ ਹਲਕੇ ਤੋਂ ਪੰਥਕ ਮੋਰਚੇ ਦਾ ਉਮੀਦਵਾਰ ਸ.ਸਤਬੀਰ ਸਿੰਘ ਬਜਾਜ ਵੱਲੋਂ ਆਪਣੇ ਨਾਮਜ਼ਦਗੀ ਕਾਗ਼ਜ਼ ਵਾਪਸ ਲੈਣ ਦੇ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਭਾਈ ਰਜਿੰਦਰ ਸਿੰਘ ਮਹਿਤਾ ਦਾ ਬਿਨਾ ਮੁਕਾਬਲਾ ਜੇਤੂ ਹੋਣਾ ਯਕੀਨੀ ਬਣ ਗਿਆ ਹੈ। ਅੱਜ ਇੱਥ ਸਥਾਨਿਕ ਇੱਕ ਹੋਟਲ ਵਿਖੇ ਕੀਤੀ ਪਰੈਸ ਕਾਨਫਰੰਸ ਯੂਥ ਵਿੰਗ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿੱਚ ਬਜਾਜ ਵੱਲੋਂ ਉਕਤ ਐਲਾਨ ਕੀਤਾ ਗਿਆ। ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਜਿਵੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਪੰਥਕ ਮੋਰਚੇ ਅਤੇ ਮਾਨ ਅਕਾਲੀ ਦਲ ਨਾਲ ਸਬੰਧਿਤ ਉਮੀਦਵਾਰਾਂ ਦੇ ਬਿਨਾ ਸ਼ਰਤ ਬੈਠਣ ਨਾਲ 6 ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਹੋ ਚੁੱਕੀ ਹੈ ਜਿਸ ਦਾ ਐਲਾਨ ਕੱਲ 26 ਅਗਸਤ ਸ਼ਾਮ ਨੂੰ ਹੋ ਜਾਵੇਗਾ। ਇਸ ਮੌਕੇ ’ਤੇ ਬੋਲਦਿਆਂ ਅਕਾਲੀ ਦਲ ਦੇ ਉਮੀਦਵਾਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਿਲ ਰਹੀ ਕਾਮਯਾਬੀ ਦਾ ਸਿਹਰਾ ਸ.ਬਿਕਰਮ ਸਿੰਘ ਮਜੀਠੀਆ ਸਿਰ ਜਾਂਦਾ ਹੈ । ਮਜੀਠੀਆ ਨੇ ਕਿਹਾ ਕਿ ਇਨਾ ਚੋਣਾਂ ਦਾ ਅਸਰ ਵਿਧਾਨ ਸਭਾ ਵਿੱਚ ਵੀ ਪਵੇਗਾ ਤੇ ਅਕਾਲੀ ਦਲ ਨੂੰ ਮਾਝੇ ਵਿੱਚ ਮਿਲ ਰਹੇ ਹੁੰਗਾਰੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਫਤਵਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਰਨਾ ਬੌਖਲਾਹਟ ਵਿੱਚ ਆ ਗਿਆ ਹੈ ਤੇ ਪਾੜੋ ਤੇ ਰਾਜ ਕਰੋ ਦੀ ਨੀਤੀ ’ਤੇ ਚੱਲਦਿਆਂ ਕਾਂਗਰਸ
ਦਾ ਪਿੱਠੂ ਬਣ ਕੇ ਕੰਮ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਸਰਨਾ ਤੇ ਪੰਥਕ ਮੋਰਚੇ ਕੋਲੋਂ ਖਲਾਰਨ ਲਈ ਪੂਰੇ ਉਮੀਦਵਾਰ ਵੀ ਨਹੀਂ ਹਨ ਅਤੇ ਸਤਬੀਰ ਸਿੰਘ ਬਜਾਜ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਕੌਂਸਲ ਦੇ ਮੈਂਬਰ ਸਨ ਪਰ ਸਰਨਾ ਨੇ ਇਨ੍ਹਾਂ ਨੂੰ ਜਜ਼ਬਾਤੀ ਤੌਰ ’ਤੇ ਭੜਕਾ ਕੇ ਭਾਈ ਮਹਿਤਾ ਦੇ ਵਿਰੋਧ ਵਿੱਚ ਖੜਾ ਕੀਤਾ ਸੀ ਪਰ ਸਤਬੀਰ ਸਿੰਘ ਬਜਾਜ ਨੇ ਪੰਥਕ ਹਿਤਾਂ ਦੀ ਖ਼ਾਤਰ ਸਰਨਾ ਵੱਲੋਂ ਦਿੱਤੇ ਸਭ ਲਾਲਚਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ। ਉਨ੍ਹਾਂ ਨ ਕਿਹਾ ਕਿ ਅਕਾਲੀ ਉਮੀਦਵਾਰਾਂ ਦਾ ਬਿਨਾ ਮੁਕਾਬਲਾ ਜੇਤੂ ਹੋਣਾ ਲੋਕਾਂ ਵੱਲੋਂ ਪੰਥ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਹੈ। ਉਨ੍ਹਾਂ ਨੇ ਕਿਹਾ ਕਿ ਪੰਥਕ ਮੋਰਚੇ ਦੀ ਕਾਂਗਰਸ ਨਾਲ ਮਿਲੀ ਭੁਗਤ ਵਾਲੀ ਇਹ ਕਮਜ਼ੋਰੀ ਸਭ ਦੇ ਸਾਹਮਣੇ ਹੈ । ਸੰਗਤਾਂ ਸ਼੍ਰੋਮਣੀ ਕਮੇਟੀ ਦੀ ਸੰਭਾਲ ਉਨ੍ਹਾਂ ਹੱਥਾਂ ਵਿੱਚ ਸੌਂਪਣਾ ਚਾਹੁੰਦੀ ਹੈ ਜੋ ਸਿੱਖਾਂ ਦਾ ਭਲਾ ਲੋਚੇ । ਮਜੀਠੀਆ ਨੇ ਦਾਅਵਾ ਕੀਤਾ ਕਿ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸੀ ਉਮੀਦਵਾਰ ਪੰਜਾਬ ਦੇ ਹਿਤਾਂ ਲਈ ਇੰਝ ਹੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਬੈਠਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ। ਇਸ ਵਾਰ ਦੀਆਂ ਚੋਣਾਂ ਨੇ ਲੋਕਾਂ ਦਾ ਮਨ ਵੀ ਸਪਸ਼ਟ ਕਰ ਦਿੱਤਾ ਹੈ। ਇਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਮਜੀਠੀਆ ਨੇ ਕਿਹਾ ਕਿ ਪੰਥਕ ਜ਼ਜ਼ਬਾਤਾਂ ਨੂੰ ਭੜਕਾਉਣ ਵਾਲੇ ਸਰਨੇ ਵਰਗਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਬਦਾਲੀ ਤੇ ਮੱਸੇ ਰੰਘੜ ਵਰਗਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬਅਦਬੀ ਕੀਤੀ ਉਵੇ ਕਾਂਗਰਸ ਨੇ ਵੀ ਇਸ ਪਵਿੱਤਰ ਅਸਥਾਨ ’ਤੇ ਫੌਜੀ ਹਮਲਾ ਕਰਨ ਦੀ ਹਿਮਾਕਤ ਕੀਤੀ । 84 ਦੇ ਦੰਗਿਆਂ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਜਿਨ੍ਹਾਂ ਦੇ ਪੀੜਤਾਂ ਨੂੰ ਅਜ ਤੱਕ ਇਨਸਾਫ਼ ਨਹੀਂ ਮਿਲਿਆ ਸਗੋਂ ਕਾਤਲ ਕਾਂਗਰਸੀ ਆਗੂਆਂ ਨੂੰ ਵਜੀਰੀਆਂ ਦੇ ਕੇ ਨਿਵਾਜਿਆ ਜਾਂਦਾ ਰਿਹਾ ਹੈ। ਇਸ ਮੌਕੇ’ਤੇ ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ,ਸ਼ਹਿਰੀ ਅਕਾਲੀ ਜੱਥੇ ਦੇ ਪ੍ਰਧਾਨ ਸ.ਉਪਕਾਰ ਸਿੰਘ ਸੰਧੂ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਰਦੂਲ ਸਿੰਘ ਸ਼ਾਮ,ਅਜਬੀਰਪਾਲ ਸਿੰਘ ਰੰਧਾਵਾ,ਪ੍ਰੋ.ਸਰਚਾਂਦ ਸਿੰਘ,ਜਸਵਿੰਦਰ ਸਿੰਘ ਐਡਵੋਕਟ,ਅਮਰਜੀਤ ਸਿੰਘ ਭਾਟੀਆ,ਸੁਰਿੰਦਰ ਸਿੰਘ ਸੁਲਤਾਨਵਿੰਡ,ਹਰਜਾਪ ਸਿੰਘ ਸੁਲਤਾਨਵਿੰਡ,ਸ਼ਿਸਪਾਲ ਸਿੰਘ ਮੀਰਾਂਕੋਟ,ਸਮਸ਼ੇਰ ਸਿੰਘ ਸ਼ਰਾ,ਜਰਨੈਲ ਸਿੰਘ ਢੋਟ,ਅਮਰਬੀਰ ਸਿੰਘ ਢੋਟ, ਸਵਰਾਜ ਸਿੰਘ ਸ਼ਾਮ,ਜਸਕੀਰਤ ਸਿੰਘ ਸੁਲਤਾਨਵਿੰਡ,ਬੰਟੀ ਗੁਮਾਨਪੁਰਾ,ਗੁਰਵਿੰਦਰ ਸਿੰਘ ਵਿੱਕੀ ਕੰਡਾ,ਬਿੱਟੂ ਐਮ.ਆਰ,ਕੁਲਦੀਪ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਅਕਾਲੀ ਆਗੂ ਹਾਜ਼ਰ ਸਨ।
ਬਜਾਜ ਵੱਲੋਂ ਕਾਗ਼ਜ਼ ਵਾਪਸ ਲੈਣ ਨਾਲ ਭਾਈ ਮਹਿਤਾ ਦਾ ਬਿਨਾ ਮੁਕਾਬਲਾ ਜੇਤੂ ਹੋਣਾ ਯਕੀਨੀ
This entry was posted in ਪੰਜਾਬ.