ੳਸਲੋ,(ਰੁਪਿੰਦਰ ਢਿੱਲੋ ਮੋਗਾ)-ਗਰਮੀਆ ਦੀ ਛੁੱਟੀਆ ਖਤਮ ਹੋਣ ਤੋ ਬਾਅਦ ਨਾਰਵੇ ਦੇ ਪੰਜਾਬੀ ਸਕੂਲ ਦੇ ਨਵੇ ਸ਼ੈਸਨ ਦੇ ਆਰੰਭ ਦੇ ਮੋਕੇ ਬੱਚਿਆ ਦਾ ਵਿਸ਼ਾਲ ਇੱਕਠ ੳਸਲੋ ਦੇ ਵਾਇਤਵੈਤ ਸਕੂਲ ਵਿੱਚ ਹੋਇਆ। ਸਕੂਲ ਦੀ ਮੁੱਖ ਪ੍ਰੰਬੱਧਕਾ ਬੀਬੀ ਬਲਵਿੰਦਰ ਕੋਰ ਅਤੇ ਸਟਾਫ ਵੱਲੋ ਬੱਚਿਆ ਨੂੰ ਜੀ ਆਇਆ ਆਖਿਆ ਅਤੇ ਕਲਾਸਾ ਦੀ ਵੰਡ ਕੀਤੀ। ਨਾਰਵੇ ਦੇ ਪੰਜਾਬੀਆ ਲਈ ਇਹ ਫਖਰ ਵਾਲੀ ਗੱਲ ਹੈ ਕਿ ਇਸ ਸਕੂਲ ਦੇ ਮਿਹਨਤੀ ਅਤੇ ਤਜਰਬੇਕਾਰ ਚੇਅਰਮੈਨ ਬੀਬੀ ਬਲਵਿੰਦਰ ਕੋਰ, ਸ੍ਰ ਮੁਖਤਿਆਰ ਸਿੰਘ, ਸ੍ਰ ਰਸ਼ਪਿੰਦਰ ਸਿੰਘ, ਕੁਲਦੀਪ ਕੋਰ,ਕਿਰਨਦੀਪ ਕੋਰ, ਸੁਖਜਿੰਦਰ ਕੋਰ,ਮਨਿੰਦਰ ਕੌਰ,ਰਮਨਦੀਪ ਕੋਰ, ਗੁਰਪ੍ਰੀਤ ਕੋਰ, ਰਾਜਵੰਤਜੀਤ ਕੋਰ,ਕੁਲਵਿੰਦਰ ਕੋਰ, ਹਰਪ੍ਰੀਤ ਕੋਰ, ਬਲਦੇਵ ਸਿੰਘ, ਕਮਲਜੀਤ ਕੋਰ, ਰਾਜਵਿੰਦਰ ਕੋਰ,ਜਸਵਿੰਦਰ ਕੋਰ ਆਦਿ ਸਟਾਫ ਦੀ ਮਿਹਨਤ ਅਤੇ ਸਹਿਯੋਗ ਸੱਦਕੇ ਜਿੱਥੇ ਨਾਰਵੇ ਵਿੱਚ ਜੰਮੇ ਪੱਲੇ ਬੱਚੇ ਪੂਰੀ ਤਰਾ ਆਪਣੇ ਧਰਮ, ਸਭਿਆਚਾਰ, ਮਾਂ ਬੋਲੀ ਪੰਜਾਬੀ ਅਤੇ ਵਿਰਸਾ ਨਾਲ ਜੁੜੇ ਹੋਏ ਹਨ ,ਉੱਥੇ ਹੀ ਇਸ ਸਕੂਲ ਚੋ ਇਹ ਗੁਣ ਲੈ ਕੇ ਗਏ ਬੱਚੇ ਅੱਜ ਨਾਰਵੇ ਚ ਉੱਚ ਪੱਧਰੀ ਨੋਕਰੀਆ ਤੇ ਬਿਰਾਜਮਾਨ ਹੋ ਆਪਣੀ ਕੋਮ ਅਤੇ ਨਾਰਵੇ ਦੀ ਤੱਰਕੀ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ।