ਚੰਡੀਗੜ੍ਹ – : “ਹਿੰਦ ਹਕੂਮਤ ਜੋ 9 ਸਤੰਬਰ ਨੂੰ ਮਰਹੂਮ ਰਾਜੀਵ ਗਾਂਧੀ ਦੇ ਕਾਤਿਲਾ ਨਾਲ ਸੰਬੰਧਿਤ ਤਿੰਨ ਤਾਮਿਲਾ ਨੂੰ ਫਾਂਸੀ ਦੇਣ ਦੇ ਪ੍ਰੋਗਰਾਮ ਉਤੇ ਅਮਲ ਕਰਨ ਜਾ ਰਹੀ ਹੈ, ਉਸ ਤੋ ਗੁਰੇਜ ਕਰੇ ਤਾ ਬਿਹਤਰ ਹੋਵੇਗਾ । ਕਿਉਕਿ ਅਜਿਹਾ ਕਰਨ ਨਾਲ ਤਾਮਿਲਾ ਵਿਚ ਹਿੰਦ ਹਕੂਮਤ ਦੇ ਵਿਰੁੱਧ ਇਕ ਬਹੁਤ ਵੱਡਾ ਵਿਦਰੋਹ ਖੜ੍ਹਾ ਹੋ ਜਾਵੇਗਾ । ਇਹ ਤਾਮਿਲ ਵੀ ਕਸ਼ਮੀਰੀਆ ਦੀ ਤਰਾ ਆਪਣੇ ਉਤੇ ਹੋ ਰਹੇ ਜ਼ਬਰ-ਜੁਲਮ ਨੂਂੰ ਨਾ ਸਹਾਰ ਦੇ ਹੋਏ, ਹਿੰਦ ਤੋ ਵੱਖ ਹੋ ਕੇ ਆਪਣੀ ਆਜਾਦੀ ਲਈ ਸੰਘਰਸ ਕਰਨ ਤੇ ਲੰਮੀ ਲੜਾਈ ਲੜਨ ਲਈ ਮਜਬੂਰ ਹੋ ਜਾਣਗੇ । ਜਿਸ ਦਾ ਕੌਈ ਫਾਇਦਾ ਨਹੀ ਹੋਵੇਗਾ”।
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਰਾਜੀਵ ਗਾਧੀ ਦੇ ਕਾਤਿਲਾ ਨੂੰ ਫਾਂਸੀ ਦੇਣ ਦੇ ਕੀਤੇ ਗਏ ਪ੍ਰੋਗਰਾਮ ਉਪਰੰਤ ਹੋਣ ਵਾਲੇ ਗੰਭੀਰ ਹਲਾਤਾ ਵੱਲ ਇਸਾਰਾ ਕਰਦੇ ਹੋਏ ਪ੍ਰਗਟ ਕੀਤੇ ਉਨ੍ਹਾਂ ਕਿਹਾ ਕਿ ਹਿੰਦ ਹਕੂਮਤ ਨੇ ਪਹਿਲੇ ਵੀ ਕਸ਼ਮੀਰੀਆ ਨਾਲ ਅਣ-ਮਨੁੱਖੀ ਤੇ ਗੈਰ ਕਾਨੂੰਨੀ ਕਾਰਵਾਈਆ ਕਰ ਕੇ ਕਸ਼ਮੀਰੀਆ ਦੇ ਮਨ ਵਿਚ ਹਿੰਦ ਪ੍ਰਤੀ ਨਫਰਤ ਖੜ੍ਹੀ ਕਰਕੇ ਵੱਡੀ ਗੁਸਤਾਖੀ ਕੀਤੀ ਹੈ । ਅੱਜ ਜੋ ਕਸ਼ਮੀਰ ਵਿਚ ਬਦਤਰ ਹਾਲਾਤ ਬਣੇ ਹੋਏ ਹਨ, ਉਸ ਲਈ ਹਿੰਦੂ ਹੂਕਮਰਾਨ ਜਿੰਮੇਵਾਰ ਹਨ । ਉਨ੍ਹਾ ਜੇਕਰ ਹਿੰਦ ਹਕੂਮਤ ਨੇ ਫਿਰ ਤੋ ਤਾਮਿਲਾ ਨੂੰ ਫਾਂਸੀ ਦੇਣ ਦੀ ਕਾਰਵਾਈ ਕੀਤੀ ਤਾ ਤਾਮਿਲ ਵੀ ਹਿੰਦ ਤੋ ਵੱਖ ਹੋਣ ਲਈ ਮਜਬੂਰ ਹੋ ਜਾਣਗੇ । ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ (ਅ) ਫਾਸੀ ਦੀ ਅਣ-ਮਨੁੱਖੀ ਸਜਾ ਦੇ ਵਿਰੁੱਧ ਹੈ । ਇਸ ਲਈ ਹੀ ਅਕਤੂਬਰ 2007 ਨੂੰ ਚੰਡੀਗੜ੍ਹ ਵਿਖੇ ਵੱਡੀ ਰੋਸ ਰੈਲੀ ਕਰਕੇ ਫਾਸੀ ਦੀ ਸਜਾ ਨੂੰ ਖਤਮ ਕਰਨ ਲਈ ਆਵਾਜ ਉਠਾਈ ਸੀ । ਦੂਸਰਾ ਸੰਸਾਰ ਦੇ ਉਨ੍ਹਾਂ 135 ਮੁਲਕਾਂ, ਜਿਨ੍ਹਾ ਨੇ ਆਪੋ-ਆਪਣੀਆ ਪਾਰਲੀਆਮੈਟ ਵਿਚ ਕਾਨੂੰਨ ਪਾਸ ਕਰਕੇ ਫਾਸੀ ਦੀ ਸਜਾ ਨੂੰ ਖਤਮ ਕਰ ਦਿੱਤਾ ਹੈ, ਉਸ ਸੋਚ ਨੂੰ ਬਲ ਦਿੱਤਾ ਸੀ । ਉਨ੍ਹਾ ਕਿਹਾ ਕਿ ਮਾਹਾਰਾਜਾ ਰਣਜੀਤ ਸਿੰਘ ਦੀ ਫੌਜ਼ ਜੋ ਅਫਗਾਨੀਸਤਾਨ ਤੇ ਮੁਲਤਾਨ ਵਿਚ ਲੜ ਰਹੀ ਸੀ, ਜੇਕਰ ਕੋਈ ਫੌਜੀ ਧੀਆਂ-ਭੈਣਾ ਨਾਲ ਜਬਰ-ਜਿਨਾਹ ਕਰਦਾ ਸੀ, ਕੇਵਲ ਉਸ ਨੂੰ ਹੀ ਫਾਸੀ ਦੀ ਸਜਾ ਦਿੱਤੀ ਜਾਦੀ ਸੀ । ਉਨ੍ਹਾਂ ਅਖੀਰ ਵਿਚ ਕਿਹਾ ਕਿ ਕਿਸੇ ਇਨਸਾਨ ਨੂੰ ਜਿੰਦਗੀ ਦੇਣ ਵਾਲਾ ਉਹ ਆਕਾਲ ਪੁਰਖ ਹੈ ਅਤੇ ਉਸ ਨੂੰ ਹੀ ਹੱਕ ਹੈ ਕਿ ਉਹ ਕਿਸੇ ਦੀ ਜਾਨ ਲਵੇ । ਇਸ ਲਈ ਹਿੰਦ ਹਕੂਮਤ 135 ਮੁਲਕਾਂ ਦੀ ਤਰ੍ਹਾ ਫਾਸੀ ਦੀ ਸਜਾ ਨੂੰ ਸਦਾ ਲਈ ਖ਼ਤਮ ਕਰਨ ਲਈ ਕਾਨੂੰਨ ਵੀ ਪਾਸ ਕਰੇ ਅਤੇ 9 ਸਤਂੰਬਰ ਨੂੰ ਤਿੰਨ ਤਾਮਿਲਾ ਨੂੰ ਦਿਤੇ ਗਏ ਸੁਪਰੀਮ ਕੋਰਟ ਦੇ ਹੁਕਮਾ ਨੂੰ ਮਨੁੱਖਤਾ ਲਈ ਰੱਦ ਕਰਵਾਏ।