ਨਵੀਂ ਦਿੱਲੀ- ਕੇਂਦਰੀ ਗ੍ਰਹਿਮੰਤਰੀ ਪੀ ਚਿੰਦਬਰਮ ਨੇ ਸਹਿਜਧਾਰੀ ਸਿੱਖਾਂ ਦੇ ਵੋਟ ਦੇਣ ਦੇ ਅਧਿਕਾਰ ਸਬੰਧੀ ਸਰਕਾਰੀ ਵਕੀਲ ਹਰਭਗਵਾਨ ਸਿੰਘ ਦੇ ਬਿਆਨ ਤੋ ਪੱਲਾ ਝਾੜ ਲਿਆ ਹੈ। ਉਨ੍ਹਾਂ ਨੇ ਸੰਸਦ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਸਰਕਾਰ ਨੇ ਸਰਕਾਰੀ ਵਕੀਲ ਹਰਭਗਵਾਨ ਸਿੰਘ ਨੂੰ ਸਹਿਜਧਾਰੀਆਂ ਬਾਰੇ ਬਿਆਨ ਦੇਣ ਲਈ ਨਹੀਂ ਕਿਹਾ।
ਗ੍ਰਹਿਮੰਤਰੀ ਨੇ ਕਿਹਾ ਕਿ ਵਿਧੀ ਵਿਭਾਗ ਨੇ ਕੁਝ ਮਾਮਲਿਆਂ ਵਿੱਚ ਹਰਭਗਵਾਨ ਸਿੰਘ ਦੀ ਨਿਯੁਕਤੀ ਬਾਰੇ ਪੱਤਰ ਜਰੂਰ ਲਿਖਿਆ ਸੀ, ਪਰ ਕੋਰਟ ਵਲੋਂ ਜੋ ਅਦੇਸ਼ ਦਿੱਤਾ ਗਿਆ ਹੈ, ਉਸ ਸਬੰਧੀ ਨਾਂ ਤਾਂ ਸਰਕਾਰ ਨੇ ਕੋਈ ਵਕਾਲਤਨਾਮਾ ਸੌਂਪਿਆ ਹੈ ਅਤੇ ਨਾਂ ਹੀ ਇਸ ਸਬੰਧੀ ਕੇਂਦਰ ਨੂੰ ਕੋਈ ਜਾਣਕਾਰੀ ਸੀ। ਕੇਂਦਰ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਐਸਜੀਪੀ ਦੀਆਂ ਚੋਣਾਂ ਠੀਕ ਸਮੇਂ ਤੇ 18 ਸਿਤੰਬਰ ਨੂੰ ਹੀ ਹੋਣਗੀਆਂ। ਪੰਜਾਬ ਦੇ ਮੁੱਖਮੰਤਰੀ ਬਾਦਲ ਨੇ ਇਸ ਸਾਰੀ ਕਾਰਵਾਈ ਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੇ ਹੋਣ ਦਾ ਅਰੋਪ ਲਗਾਇਆ ਹੈ।