ਫਤਹਿਗੜ੍ਹ ਸਾਹਿਬ: ਗੁਰਦੁਆਰਾ ਚੋਣ ਹਲਕੇ ਬਸ਼ੀ ਪਠਾਣਾਂ ਦੇ ਪਿੰਡ ਥਾਬਲਾ ਵਿਖੇ ਸਮੁੱਚੇ ਪਿੰਡ ਨਿਵਾਸੀਆ ਨੇ ਸ. ਇਮਾਨ ਸਿੰਘ ਮਾਨ ਨੂੰ ਸਿੱਕਿਆ ਨਾਲ ਤੋਲਦੇ ਹੋਏ ਪਿੰਡ ਦੇ ਮਹੋਤਬਰ ਸ. ਅਮਰਜੀਤ ਸਿੰਘ ਕਾਕਾ ਨੇ ਵਿਸ਼ਵਾਸ ਦਿਵਾਇਆ ਕਿ ਸਮੁੱਚਾ ਪਿੰਡ ਸ. ਸਿਮਰਨਜੀਤ ਸਿੰਘ ਮਾਨ ਦੀ ਸਖਸੀਅਤ ਅਤੇ ਉਨ੍ਹਾਂ ਦੀ ਦ੍ਰਿੜਤਾ ਭਰੀ ਸੋਚ ਦਾ ਕਾਇਲ ਹੈ ਕਿ ਅਸੀ ਇਕ-ਇਕ ਵੋਟ ਘੋੜੇ ਦੇ ਚੋਣ ਨਿਸਾਨ ਨੂੰ ਦੇਕੇ ਆਪਣੇ ਫਰਜ ਪੂਰੇ ਕਰਾਗੇ । ਇਸ ਸਮੇ ਸ. ਇਮਾਨ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਬਹੁਤ ਹੀ ਸੰਜੀਦਗੀ ਨਾਲ ਸੋਚ ਕੇ ਆਪਣੇ ਵੋਟ ਹੱਕ ਦੀ ਵਰਤੋ ਕਰਨ ਦਾ ਸਮਾ ਹੈ ਕਿਉਕਿ ਇਕ ਪਾਸੇ ਅਜਿਹੇ ਉਮੀਦਵਾਰ ਹਨ ਜੋ ਇਲਾਕੇ ਦੀਆ ਵਿਆਹ ਸਾਦੀਆ ਤੇ ਹੋਰ ਪਾਰਟੀਆ ਦੇ ਸਮਾਗਮ ਸਮੇ ਕੱਚ ਦੇ ਗਲਾਸ ਨੂੰ ਨੈਪਕਿਨ ਵਿਚ ਛੁਪਾ ਕੇ ਸਰਾਬ ਦਾ ਸੇਵਨ ਕਰਦੇ ਹਨ ਅਤੇ ਅੰਮ੍ਰਿਤ ਪਾਨ ਕਰਕੇ ਗੁਰੂ ਸਾਹਿਬਾਨ ਤੇ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ । ਇਲਾਕੇ ਦੀ ਕਾਤਿਲ ਜੁਡਲੀ ਜਿਸ ਨੂੰ ਕਾਨੂੰਨ ਅਨੁਸਾਰ ਸਜਾ ਦੁਆਉਣਾ ਬਣਦਾ ਹੈ ਉਸ ਨੂੰ ਸਰਪਰੱਸਤੀ ਕਰ ਰਹੇ ਹਨ । ਦੂਸਰੇ ਪਾਸੇ ਉਹ ਸਖਸੀਅਤ ਹੈ ਜਿਸਨੇ ਆਪਣੇ ਸੁੱਖ ਆਰਾਮ, ਘਰ ਵਾਰ ਬੱਚੇ ਤਿਆਗਕੇ ਜੇਲ੍ਹਾ ਦੀਆ ਕਾਲ ਕੋਠੀਆ ਵਿਚ ਲੰਮਾ ਸਮਾ ਗੁਜਾਰਿਆ ਪਰ ਸਿੱਖੀ ਸਿਧਾਤਾ ਅਤੇ ਸੋਚ ਨੂੰ ਪਿੱਠ ਨਹੀ ਦਿੱਤੀ । ਅੱਜ ਵੀ ਸ. ਸਿਮਰਨਜੀਤ ਸਿੰਘ ਮਾਨ ਪੰਜਾਬ ਅਤੇ ਸੈਟਰ ਦੀਆ ਹਕੂਮਤਾ ਵਿਰੁੱਧ ਜਦੋਜਹਾਇਦ ਕਰਦੇ ਹੋਏ ਆਪਣੇ ਕੌਮੀ ਫਰਜਾ ਦੀ ਪੂਰਤੀ ਕਰਦੇ ਆ ਰਹੇ ਹਨ ਅਤੇ ਕਿਸੇ ਵੀ ਮੁੱਦੇ ਉਤੇ ਉਹ ਕਦੇ ਵੀ ਨਹੀ ਡੋਲੇ ।
ਉਨ੍ਹਾ ਕਿਹਾ ਕਿ ਇਕ ਪਾਸੇ ਝੂਠ, ਬਦੀ ਅਤੇ ਕਾਲਾ ਸਿਆਹ ਹਨੇਰਾ ਹੈ ਅਤੇ ਦੂਸਰੇ ਪਾਸੇ ਨੇਕੀ,ਸੱਚ ਤੇ ਕੌਮ ਦੇ ਭਵਿੱਖ ਦੀ ਰੋਸ਼ਨੀ ਹੈ । ਇਹ ਹੁਣ ਆਪ ਸਭਨਾ ਦਾ ਫਰਜ ਹੈ ਕਿ ਉਹ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਦੇ ਹੋਏ ਕੌਮ ਦੀ ਭਵਿੱਖਤ ਮੰਜਿਲ ਨੂੰ ਤਹਿ ਕਰਨ ਅਤੇ ਅਜਿਹੇ ਉਮੀਦਵਾਰਾ ਨੂੰ ਸਿੱਖ ਪਾਰਲੀਆਮੈਟ ਵਿਚ ਜਿਤਾਕੇ ਭੇਜਣ ਜੋ ਤੁਹਾਡੇ ਹੱਕ-ਸੱਚ ਦੀ ਆਵਾਜ ਨੂੰ ਬਿਨਾ ਕਿਸੇ ਡਰ ਭੈਅ ਤੋ ਬੁਲੰਦ ਕਰਨ ਅਤੇ ਸਿੱਖੀ ਦਾ ਪ੍ਰਚਾਰ ਕਰਨ ਦੀਆ ਜੁੰਮੇਵਾਰੀਆ ਨਿਭਾ ਸਕਣ ਅੰਤ ਵਿਚ ਸ. ਦਰਸਨ ਸਿੰਘ ਥਾਬਲਾਂ ਨੇ ਸ. ਇਮਾਨ ਸਿੰਘ ਮਾਨ, ਪਾਰਟੀ ਅਹੁਦੇਦਾਰਾ ਅਤੇ ਪਿੰਡ ਨਿਵਾਸੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮੁੱਚਾ ਪਿੰਡ ਆਪ ਜੀ ਨੂੰ ਜਿਤਾਕੇ ਭੇਜੇਗਾ ਅੱਜ ਦੇ ਇਕੱਠ ਵਿਚ ਅਮਰਜੀਤ ਸਿੰਘ ਕਾਕਾ, ਦਰਸਨ ਸਿੰਘ, ਦਰਬਾਰਾ ਸਿੰਘ, ਜਗਦੀਸ ਸਿੰਘ, ਬਂੰਤ ਸਿੰਘ, ਭਜਨ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ, ਬਲਵੀਰ ਸਿੰਘ, ਗੁਰਮੀਤ ਸਿੰਘ ਥਾਬਲਾ ਅਤੇ ਸਮੁੱਚੇ ਪਿੰਡ ਨਿਵਾਸੀ ਆਦਿ ਹਾਜਰ ਸਨ ।