ਯੌਰਪ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਓਵਰਸੀਜ ਕਾਂਗਰਸ ਫਿਨਲੈਡ ਵੱਲੋ ਪ੍ਰੈਸ ਨੂੰ ਭੇਜੀ ਖਬਰ ਚ ਦੱਸਿਆ ਕਿ ਫਿਨਲੈਡ ਦੇ ਸ਼ਹਿਰ ਕੇਰਾਵਾ ਵਿਖੇ ਭਾਰਤ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇੰਡੀਅਨ ੳਵਰਸੀਜ ਕਾਂਗਰਸ ਫਿਨਲੈਡ ਵੱਲੋ ਮਨਾਏ ਗਏ ਇਸ ਆਜ਼ਾਦੀ ਦਿਵਸ ਸਮਾਰੋਹ ਵਿੱਚ ਫਿਨਲੈਡ ਦੇ ਵੱਖ ਵੱਖ ਸ਼ਹਿਰਾਂ ਕੱਸਬਿਆਂ ਤੋ ਆ ਕੇ ਭਾਰਤੀਆਂ ਨੇ ਇਸ ਪ੍ਰੋਗਰਾਮ ਚ ਸਿਰਕਤ ਕੀਤੀ। ਪ੍ਰੋਗਰਾਮ ਦੀ ਸੂਰੂਆਤ ਭਾਰਤ ਦੇ ਰਾਸ਼ਟਰੀ ਗੀਤ ਨੂੰ ਗਾ ਕੇ ਕੀਤੀ ਗਈ। ਇੰਡੀਅਨ ਓਵਰਸੀਜ ਕਾਂਗਰਸ ਫਿਨਲੈਡ ਦੇ ਸੀਨੀਅਰ ਵਾਈਸ ਪ੍ਰੈਸੀਡੈਟ ਸ੍ਰ ਸ਼ੇਰ ਜੰਗ ਬਹਾਦਰ ਸਿੰਘ ਵੱਲੋ ਮੁੱਖ ਮਹਿਮਾਨਾ ਅਤੇ ਹਰ ਇੱਕ ਨੂੰ ਭਾਰਤ ਦੇ ਆਜ਼ਾਦੀ ਦਿਵਸ ਦੀਆਂ ਵਧਾਈਆਂ ਅਤੇ ਜੀ ਆਇਆਂ ਆਖਿਆ ਗਿਆ।ਰੰਗਾ ਰੰਗ ਪ੍ਰੌਗਰਾਮ ਚ ਫਿਨੀਸ਼ ਗੋਰੀਆਂ ਦੇ ਗੁਰੱਪ ਨੇ ਬਾਲੀਵੂਡ ਦੇ ਗਾਣਿਆ ਦੀਆਂ ਧੁੰਨਾ ਤੇ ਥਿਰਕ ਕੇ ਸਾਰਿਆਂ ਦੀ ਵਾਹ ਵਾਹ ਖੱਟੀ ਅਤੇ ਛੋਟੇ ਬੱਚਿਆਂ ਵੱਲੋਂ ਪੇਸ਼ ਕੀਤੇ ਭੰਗੜੇ ਤੇ ਹਰ ਕੋਈ ਨੱਚਣ ਲਈ ਮਜਬੂਰ ਹੋ ਗਿਆ। ਆਈ ਓਸੀ ਫਿਨਲੈਡ ਵੱਲੋ ਫਿਨਲੈਡ ਚ ਭਾਰਤੀਆਂ ਦੀਆਂ ਵੱਖ ਵੱਖ ਜੱਥੇਬੰਦੀਆਂ ਅਤੇ ਕੱਲਬਾਂ ਦੇ ਅਹੁਦੇਦਾਰਾਂ ਨੂੰ ਵਿਸ਼ੇਸ ਸਨਮਾਨਿਤ ਚਿੰਨ ਦੇ ਕੇ ਸਤਿਕਾਰਿਆ ਗਿਆ। ਜਿੰਨਾ ਚੋ ਪ੍ਰਮੁੱਖ ਸ੍ਰ ਰਣਬੀਰ ਸਿੰਘ ਸੋਢੀ ਕੌਸਲਰ, ਸ੍ਰ ਗੁਲਜ਼ਾਰ ਸਿੰਘ ਚੰਦੀ ਪ੍ਰਧਾਨ ਐਨ ਆਰ ਆਈ ਸਭਾ, ਸ੍ਰ ਸੁਖਦਰਸ਼ਨ ਸਿੰਘ ਗਿੱਲ (ਮੋਗਾ) ਇੰਡੀਅਨ ਕੱਲਚਰਲ ਕੱਲਬ, ਸ੍ਰ ਸੁਖਵਿੰਦਰ ਸਿੰਘ ਖੈਹਿਰਾ(ਪ੍ਰਧਾਨ ਪੰਜਾਬ ਕੱਲਚਰਲ ਸੋਸਾਇਟੀ) , ਟੀਨੂ ਸਿੰਘ(ਟੀ ਵੀ ਆਰਟਿਸਟ)।ਇਸ ਤੋ ਇਲਾਵਾ ਫਿਨਲੈਡ ਚ ਭਾਰਤ ਅੰਬੈਸੀ ਚ ਫਸਟ ਸਕੈਟਰੀ ਸ੍ਰੀ ਲਲਿਤ ਪ੍ਰਸਾਦ ਨੂੰ ਤਿੰਰਗੇ ਦਾ ਸਨਮਾਨ ਚਿੰਨ ਦੇ ਸਨਮਾਨਿਆ ਗਿਆ। ਇਨਾਮਾ ਦੀ ਵੰਡ ਭਾਰਤੀ ਅੰਬੈਸੀ ਫਿਨਲੈਡ ਦੇ ਰਾਜਦੂਤ ਹੋਣਾ ਦੀ ਧਰਮ ਪਤਨੀ ਸ੍ਰੀਮਤੀ ਗਾਇਤਰੀ ਦੇਵੀ ਅਤੇ ਫਸਟ ਸਕੈਟਰੀ ਸ੍ਰੀ ਲਲਿਤ ਪ੍ਰਸਾਦ ਵੱਲੋ ਕੀਤੀ ਗਈ। ਸਟੇਜ ਸੇਵਾ ਸ੍ਰੀ ਪੰਕਜ ਚੋਹਾਨ, ਪਾਇਲ ਸ਼ਰਮਾ,ਦੀਪਕ ਚੋਹਾਨ ਵੱਲੋ ਬਾਖੂਬੀ ਨਾਲ ਨਿਭਾਈ ਗਈ। ਨਾਰਵੇ ਤੋ ਇੰਡੀਅਨ ਓਵਰਸ਼ੀਜ ਕਾਂਗਰਸ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ(ਚੱਬੇਵਾਲ) ਜੋ ਇਸ ਸਮਾਗਮ ਚ ਵਿਸ਼ੇਸ ਤੋਰ ਤੇ ਹਿੱਸਾ ਲੈਣ ਲਈ ਪਹੁੰਚੇ ਸਨ ਨੂੰ ਫਿਨਲੈਡ ਤੋਂ ਆਈ ਓ ਸੀ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਨੰੂ ਉਹਨਾਂ ਦੀਆਂ ਓਵਰਸੀਜ ਕਾਂਗਰਸ ਲਈ ਕੀਤੀਆ ਸੇਵਾਵਾ ਪ੍ਰਤੀ ਤਿੰਰਗਾ ਅਤੇ ਵਿਸ਼ੇਸ ਚਿੰਨ ਦੇ ਸਨਮਾਨਿਆ ਗਿਆ। ਸ੍ਰੀਮਤੀ ਗਾਇਤਰੀ ਦੇਵੀ ਵੱਲੋ ਆਈ ਓ ਸੀ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਨੂੰ ਫਿਨਲੈਡ ਚ ਵੱਸੇ ਭਾਰਤੀਆਂ ਲਈ ਕੀਤੀਆਂ ਵਿਸ਼ੇਸ ਸੇਵਾਵਾ ਪ੍ਰਤੀ ਸਨਮਾਨ ਚਿੰਨ ਦੇ ਸਨਮਾਨਿਆ ਗਿਆ।ਸਾਊਡ ਅਤੇ ਡੀ ਜੇ ਦੀ ਸੇਵਾ ਕਰਦੇ ਆ ਰਹੇ ਸ੍ਰੀ ਸਿਵ ਕੁਮਾਰ ਹੋਣਾ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ ਪ੍ਰੋਗਰਾਮ ਦੀ ਸਮਾਪਤੀ ਵੇਲੇ ਇੰਡੀਅਨ ਓਵਰਸੀਜ ਫਿਨ਼ਲੈਡ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ,ਜਨ ਸੱਕਤਰ ਸ਼ੇਰ ਜੰਗ ਬਹਾਦਰ ਸਿੰਘ,ਸ੍ਰੀ ਨਰੇਸ਼ ਪਾਲ(ਬੁਘੀਪੁਰਾ ਮੋਗਾ)ਦੀਪਕ ਚੋਹਾਨ, ਮੁਨੀਸ਼ ਸ਼ਰਮਾ,ਪ੍ਰੀਤਮ ਸਿੰਘ ਸੈਣੀ,ਗੁਰਪ੍ਰੀਤ ਸਿੰਘ, ਮਨਜੀਤ ਸਿੰਘ,ਗੁਰਦੀਪ ਸਿੰਘ, ਮਾਨ ਸਿੰਘ ਮੈਹੰਦਵਾਨ,ਸ੍ਰ ਭੁਪਿੰਦਰ ਸਿੰਘ ਧਮਤ੍ਰੈਤ, ਸ੍ਰੀ ਮਨੋਜ ਸ਼ਰਮਾ ਆਦਿ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।