ਅੰਮ੍ਰਿਤਸਰ – ਅਮਰ ਸ਼ਹੀਦ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਪਿੰਡ ਸਿਆਲਕਾ (ਮਜੀਠਾ) ਤੋ ਸ੍ਰੀ ਅਨੰਦਪੁਰ ਸਾਹਿਬ ਲਈ ਜਾਗ੍ਰਿਤੀ ਚੇਤਨਾ ਮਾਰਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਰਵਾਨਾ ਹੋਇਆ। ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।
ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਚੈਰੀਟੇਬਲ ਟਰੱਸਟ ਰਜਿ: ਵੱਲੋਂ ਬਲਾਕ ਸੰਮਤੀ ਤਰਸਿੱਕਾ ਦੇ ਚੇਅਰਮੈਨ ਡਾ: ਤਰਸੇਮ ਸਿੰਘ ਸਿਆਲਕਾ ਦੇ ਉਪਰਾਲੇ ਸਦਕਾ ਸਜਾਏ ਗਏ ਇਸ ਤੀਸਰਾ ਵਿਸ਼ਾਲ ਰਾਜ ਪੱਧਰੀ ਜਾਗ੍ਰਿਤੀ ਖਾਲਸਾ ਚੇਤਨਾ ਮਾਰਚ ਦੇ ਪਿੰਡ ਸਿਆਲਕਾ ਦੇ ਗੁਰਦੁਆਰਾ ਸਾਹਿਬ ਤੋ ਰਵਾਨਗੀ ਮੌਕੇ ਸੰਤ ਕਿਰਪਾਲ ਸਿੰਘ ਸਰਹਾਲੇਵਾਲੇ, ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇਵਾਲੇ, ਬਾਬਾ ਅਜੈਬ ਸਿੰਘ ਟਾਹਲੀ ਸਾਹਿਬ ਤੋਂ ਇਲਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਸਾਬਕਾ ਰਾਜ ਸਭਾ ਮੈਂਬਰ ਰਾਜ ਮਹਿੰਦਰ ਸਿੰਘ ਮਜੀਠਾ, ਵਿਧਾਇਕ ਸ: ਮਲਕੀਤ ਸਿੰਘ ਏ ਆਰ, ਸ: ਮਜੀਠੀਆ ਦੇ ਸਿਆਸੀ ਸਕੱਤਰ ਸ: ਤਲਬੀਰ ਸਿੰਘ ਗਿੱਲ, ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਤਰਲੋਕ ਸਿੰਘ ਬਾਠ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਯੂਥ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਵੱਲੋਂ ਚੇਤਨਾ ਮਾਰਚ ਬਾਰੇ ਦਿੱਤੀ ਜਾਣਕਾਰੀ ਵਿੱਚ ਉਕਤ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਯੂਥ ਵਿੰਗ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਰੰਘਰੇਟਿਆਂ ਦਾ ਅਸਥਾਨ ਬੜਾ ਹੀ ਗੌਰਵਸ਼ਾਲੀ ਹੈ। ਉਹਨਾਂ ਕਿਹਾ ਕਿ ਭਾਈ ਜੈਤਾ ਜੀ ਦੇ ਨਾਮ ਨਾਲ ਜਾਣੇ ਜਾਂਦੇ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਦਿਲੀ ਤੋ ਅਨੰਦਪੁਰ ਸਾਹਿਬ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚਾਉਂਦਿਆਂ ਗੁਰੂ ਪ੍ਰੇਮ ਅਤੇ ਲਾਸਾਨੀ ਬਹਾਦਰੀ ਦਾ ਸਬੂਤ ਦਿੱਤਾ। ਸ: ਸਿਆਲਕਾ ਨੇ ਦੱਸਿਆ ਕਿ ਇਹ ਜਾਗ੍ਰਿਤੀ ਚੇਤਨਾ ਮਾਰਚ ਪਿੰਡ ਬੋਪਾਰਾਏ, ਮਹਿਤਾ ਚੌਕ, ਸ੍ਰੀ ਹਰਗੋਬਿੰਦ ਪੁਰ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ¦ਗਰ ਛਕਣ ਤੋਂ ਉਪਰੰਤ ਟਾਂਡਾ, ਹੁਸ਼ਿਆਰਪੁਰ ਬਾਈਪਾਸ, ਗੜ੍ਹ ਸ਼ੰਕਰ, ਨੂਰਪੁਰ ਬੇਦੀ ਤੋ ਹੁੰਦਾ ਹੋਇਆ ਗੁਰਦੁਆਰਾ ਤਪ ਅਸਥਾਨ ਬਾਬਾ ਜੀਵਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਕ ਸਿੰਘ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਮੁੱਖ ਸੇਵਾਦਾਰ ਕਿਰਪਾਲ ਸਿੰਘ ਅਤੇ ਉਪ ਮੁੱਖ ਸੇਵਾਦਾਰ ਬਾਬਾ ਤੀਰਥ ਸਿੰਘ ਸੰਗਤਾਂ ਦਾ ਨਿੱਘਾ ਸਵਾਗਤ ਕਰਨਗੇ। ਉਹਨਾਂ ਦੱਸਿਆ ਕਿ 5 ਸਤੰਬਰ ਨੂੰ ਸਵੇਰੇ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾ ਕੇ ਸੰਗਤਾਂ ਸ਼ਾਮ ਨੂੰ ਵਾਪਸ ਪਰਤਣਗੀਆਂ। ਇਸ ਮੌਕੇ ਬਲਾਕ ਸੰਮਤੀ ਮਜੀਠਾ ਦੇ ਚੇਅਰਮੈਨ ਬਾਬਾ ਰਾਮ ਸਿੰਘ ਅਬਦਾਲ, ਨਗਰ ਕੌਸ਼ਲ ਜੰਡਿਆਲਾ ਗੁਰੂ ਦੇ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਯੂਥ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ , ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਚੇਅਰਮੈਨ ਕੁਲਬੀਰ ਸਿੰਘ ਮੱਤੇਵਾਲ, ਜਿੱਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਸੁਰਿੰਦਰਬੀਰ ਕੌਰ ਸਿਆਲਕਾ, ਯੂਥ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਜੋਧ ਸਿੰਘ ਸਮਰਾ, ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ, ਚੇਅਰਮੈਨ ਪ੍ਰਗਟ ਸਿੰਘ ਚੁਗਾਵਾਂ, ਕੁਲਵੰਤ ਸਿੰਘ ਲਹਿਰੀ, ਸਰਪੰਚ ਜ਼ੈਲ ਸਿੰਘ ਗੋਪਾਲਪੁਰਾ, ਸਰਪੰਚ ਪਲਵਿੰਦਰ ਸਿੰਘ ਸਿਆਲਕਾ, ਮੇਜਰ ਸਿੰਘ ਸਿਆਲਕਾ, ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਧਰਮ ਕੌਰ ਮਹਿਮੂਦਪੁਰ, ਤਰਸੇਮ ਸਿੰਘ ਗਿੱਲ, ਬਲਜੀਤ ਸਿੰਘ ਸਰਾਂ, ਬਾਬਾ ਗੁਰਨਾਮ ਸਿੰਘ ਬਟਾਲਾ, ਸ਼ਰਨਬੀਰ ਸਿੰਘ ਰੂਪੋਵਾਲੀ, ਜਗਰੂਪ ਸਿੰਘ ਬਜਾਜ, ਮੇਜਰ ਸਿੰਘ ਕਲੇਰ, ਦਾਰਾ ਸਿੰਘ ਭੀਲੋਵਾਲ, ਅਜੈਬ ਸਿੰਘ ਬੱਗਾ, ਸੁਖਵਿੰਦਰ ਸਿੰਘ ਕਾਦਾਬਾਦ, ਡਾ: ਅਵਤਾਰ ਸਿੰਘ ਸਿਧਵਾਂ, ਸਰਪੰਚ ਹਰਜੀਤ ਸਿੰਘ ਖੈੜੇ, ਸਰਪੰਚ ਮਨਜੀਤ ਸਿੰਘ ਕੋਟਲਾ ਸੈਦਾਂ, ਸਰਪੰਚ ਹਰਜਿੰਦਰ ਸਿੰਘ ਲੁੱਧੜ, ਸਰਪੰਚ ਕੁਲਦੀਪ ਸਿੰਘ ਪੰਨਵਾਂ, ਸਰਪੰਚ ਜਸਬੀਰ ਸਿੰਘ ਹਦਾਇਤ ਪੁਰ, ਹਰਪਾਲ ਸਿੰਘ ਕੋਟਲਾ, ਸੁਖਵਿੰਦਰ ਸਿੰਘ ਉਮਰਪੁਰਾ, ਨੰਬਰਦਾਰ ਧਰਮ ਸਿੰਘ ਬੁਰਜ ਨਵੇਂ ਨਾਗ, ਬਲਵਿੰਦਰ ਸਿੰਘ ਕੈਰੋਨੰਗਲ, ਅਮਰ ਸਿੰਘ ਜੇਠੂਨੰਗਲ, ਮੁਕੇਸ ਕੁਮਾਰ ਭਨੌਟ, ਚੇਅਰਮੈਨ ਗੁਰਜਿੰਦਰ ਸਿੰਘ ਢਪੲਂਆ, ਬਲਜੀਤ ਸਿੰਘ ਕਾਜੀਕੋਟ, ਲਾਭ ਸਿੰਘ ਫੱਤੂਭੀਲਾ, ਪ੍ਰਗਟ ਸਿੰਘ ਨਵੇਂ ਨਾਗ, ਸਰਪੰਚ ਮੰਗਲ ਸਿੰਘ ਬਾਬੋਵਾਲ, ਰਣਜੀਤ ਸਿੰਘ ਰਾਜਾ ਪੰਧੇਰ, ਸ਼ਿੰਗਾਰਾ ਸਿੰਘ ਐਮ.ਸੀ. ਮਜੀਠਾ, ਸਰਨਜੀਤ ਸਿੰਘ ਨਵਾਬਪੁਰ, ਬਖਸੀਸੀ ਸਿੰਘ ਮਹਿਤਾ, ਗੁਲਜਾਰ ਸਿੰਘ ਮਹਿਤਾ, ਹਰਭਜਨ ਸਿੰਘ ਮਹਿਤਾ, ਸ੍ਰੀਮਤੀ ਮਹਿੰਦਰ ਕੌਰ ਸਿਆਲਕਾ, ਬੀਬੀ ਸੁਰਜੀਤ ਕੌਰ ਬਾਬੋਵਾਲ, ਬੀਬੀ ਨਰਿੰਦਰ ਕੌਰ ਸਾਬਕਾ ਸਰਪੰਚ, ਲਖਵਿੰਦਰ ਕੌਰ ਭੋਏਵਾਲ, ਬੀਬੀ ਸਰਬਜੀਤ ਕੌਰ ਮੀਆ ਪ੍ਰੰਧਰ, ਮਨਜੀਤ ਕੌਰ ਸਿਧਵਾ, ਕਿਰਪਾਲ ਸਿੰਘ ਬਾਬੋਵਾਲ, ਬਲਵਿੰਦਰ ਸਿੰਘ ਡਹਰੀਕੇ, ਨਿਰਮਲ ਸਿੰਘ ਵਣੀਕੇ, ਗੁਰਮੀਤ ਸਿੰਘ ਮਹਿਮੂਦਪੁਰ, ਕਵਲਜੀਤ ਸਿੰਘ ਉਦੋਕੇ, ਸਤਨਮਾ ਸਿੰਘ ਅਰਜਨ ਮਾਗਾ, ਹਰਪਾਲ ਸਿੰਘ ਮਾਗਾ, ਬਿਕਰਮ ਸਿੰਘ ਬੱਲਪੁਰੀਆ, ਲੱਖਵਿੰਦਰ ਸਿੰਘ ਹਰੀਆ, ਗੁਲਜਾਰ ਸਿੰਘ ਜਲਾਲਪੁਰਾ, ਮਨਜੀਤ ਸਿੰਘ ਸੰਗੇੜਾ, ਸਰਪੰਚ ਹਰਦੇਵ ਸਿੰਘ, ਪਰਮਜੀਤ ਸਿੰਘ ਰੰਧਾਵਾ, ਲਖਬੀਰ ਸਿੰਘ ਤੱਤਲਾ, ਹਰਜੀਤ ਸਿੰਘ ਮਾਨ, ਸੁੱਚਾ ਸਿੰਘ ਚੇਅਰਮੈਨ, ਆਦਿ ਸੰਗਤਾ ਹਾਜ਼ਰ ਸਨ।