ਪੈਰਿਸ,(ਸੁਖਵੀਰ ਸਿੰਘ ਸੰਧੂ)-ਪਿਛਲੇ ਐਤਵਾਰ ਅਵਤਾਰ ਸੰਧੂ ਪ੍ਰੋਡੈਕਸ਼ਨ ਵਲੋਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਮਸ਼ਹੂਰ ਪੰਜਾਬੀ ਫਨਕਾਰਾਂ ਦੀ ਟੀਮ ਨੂੰ ਲੈਕੇ ਸਭਿਆਚਾਰਕ ਪ੍ਰੋਗ੍ਰਾਮ ਅਯੋਯਿਤ ਕੀਤੇ ਗਏ।ਇਹ ਸਾਰੇ ਕਲਾਕਾਰ ਜਿਹੜੇ ਪੰਜਾਬ ਤੋਂ ਸਪੈਸ਼ਲ ਸੱਦੇ ਤੇ ਆਏ ਹੋਏ ਸਨ, ਇਹਨਾਂ ਦਾ ਜੋਸ਼ ਸਟੇਜ਼ ਉਪਰ ਵੇਖਣ ਯੋਗ ਸੀ।ਟੀ ਵੀ ਤੇ ਰੇਡੀਓ ਪ੍ਰਜੈਟਰ ਸੀਮਾ ਸ਼ਰਮਾ ਜੀ ਨੇ ਇਹਨਾਂ ਕਲਾਕਾਰਾਂ ਦੀ ਰੇਲ ਗੱਡੀ ਨੂੰ ਵਾਰੋ ਵਾਰੀ ਸਟੇਜ਼ ਉਪਰ ਪੇਸ਼ ਕੀਤਾ।ਪ੍ਰੋਗ੍ਰਾਮ ਦੀ ਸ਼ੁਰੂਆਤ ਧਾਰਮਿੱਕ ਗੀਤ ਨਾਲ ਹੋਈ,ਉਸ ਤੋ ਬਾਅਦ ਅਮਰ ਅਰਸ਼ੀ ਦੀ ਜੋੜੀ ਨੇ ਜੀ ਟੀ ਰੋਡ ਤੇ ਸੋਹਣਿਆਂ ਪਾਦੇ ਰੰਗਲੀ ਕੋਠੀ, ਗੀਤ ਦੇ ਨਾਲ ਹੋਰ ਵੀ ਬਹੁਤ ਸਾਰੇ ਮਸ਼ਹੂਰ ਗੀਤ ਗਾਕੇ ਸਰੋਤਿਆਂ ਤੋਂ ਵਾਹਵਾ ਖੱਟੀ।ਫਿਰ ਮਸ਼ਹੂਰ ਸਿੰਗਰ ਮੰਗੀ ਮਾਹਲ ਨੇ ਮਾਂ ਦੇ ਵਿਛੋੜੇ ਦਾ ਗੀਤ ਦਰਦਭਰੀ ਉਚੀ ਹੇਕ ਵਿੱਚ ਗਾ ਕੇ ਸੁਣਨ ਵਾਲਿਆਂ ਨੂੰ ਭਾਵੁਕ ਕਰ ਦਿੱਤਾ।ਉਸ ਤੋਂ ਬਾਅਦ ਕੁਝ ਹੋਰ ਗੀਤਾਂ ਦੇ ਨਾਲ (ਤੇਰਾ ਖਾਲੀ ਦਿੱਸੇ ਚੁਬਾਰਾ ਖਿੜਕੀ ਖੜ ਖੜ ਕਰਦੀ ਏ) ਗਾ ਕੇ ਰੋਮਾਟਿੱਕ ਮਹੌਲ ਬਣਾ ਦਿੱਤਾ, ਜਿਹੜਾ ਸਰੋਤਿਆਂ ਵਲੋਂ ਖੂਬ ਸਲਾਹਿਆ ਗਿਆ।ਬਾਅਦ ਵਿੱਚ ਜਿਸ ਫਨਕਾਰ ਦੀ ਸਰੋਤੇ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।ਸਦੇਸ਼ ਕੁਮਾਰੀ ਜੀ ਸਟੇਜ਼ ਉਪਰ ਆਏ, ਜਿਹਨਾਂ ਦਾ ਸਰੋਤਿਆਂ ਨੇ ਤਾੜੀਆਂ ਨਾਲ ਭਰਪੂਰ ਸਵਾਗਤ ਕੀਤਾ।ਉਹਨਾਂ ਨੇ ਸੁਰੀਲੀ ਤੇ ਬੁਲੰਦ ਅਵਾਜ਼ ਨਾਲ (ਵੇ ਸ਼ੁਦਾਈਆ ਮੇਰੇ ਪਿਛੋਂ ਹਾਲ ਕੀ ਬਣਾ ਲਿਆ)ਗਾ ਕੇ ਸਰੋਤਿਆਂ ਨੂੰ ਜਾਦੂ ਵਾਂਗ ਕੀਲ ਲਿਆ ਹਾਲ ਵਿੱਚ ਇਤਨੀ ਚੁੱਪ ਸੀ ਕਿਤੇ ਪਰਿੰਦਾ ਵੀ ਪਰ ਨਹੀ ਮਾਰਦਾ , ਲੋਕੀ ਮਗਨ ਹੋਏ ਬੈਠੇ ਸਨ।ਸ਼ਦੇਸ਼ ਕੁਮਾਰੀ ਜੀ ਨੇ ਆਪਣੇ ਬਹੁਤ ਸਾਰੇ ਮਸ਼ਹੂਰ ਗੀਤਾਂ ਦੇ ਨਾਲ ਨਾਲ ਮੰਗੀ ਮਾਹਲ ਨਾਲ ਆਪਣੇ ਡਿਉਟ ਗੀਤ ਵੀ ਪੇਸ਼ ਕੀਤੇ, ਜਿਵੇ ਕਿ( ਮੈਂ ਵੈਲਣ ਹੋ ਜਾਊਗੀ ਵੇਲੀਆ ਤੇਰਿਆਂ ਦੁਖਾਂ ਦੀ ਮਾਰੀ)ਵਰਗੇ ਗੀਤ ਗਾ ਕੇ ਸੁਣਨ ਵਾਲੇ ਮਸਤ ਮਗਨ ਕਰ ਦਿੱਤੇ।ਅਸਚਰਜ਼ ਭਰੀ ਗੱਲ ਇਹ ਵੀ ਸੀ ਕੇ ਇਤਨੀ ਵੱਡੀ ਆਰਟਿਸਟ ਹੋਣ ਦੇ ਬਾਵਯੂਦ ਵੀ ਸਦੇਸ਼ ਕੁਮਾਰੀ ਜੀ ਵਿੱਚ ਨਾ ਅੜ੍ਹਕ ਨਾ ਮੜ੍ਹਕ ਪੈਡੂ ਸਾਦੇ ਸੁਭਾਅ ਵਾਲੀ ਹੋਣਾ ਇੱਕ ਅਚੰਭੇ ਭਰੀ ਗੱਲ ਸੀ।ਅਖੀਰ ਵਿੱਚ ਹੋਣਹਾਰ ਕਲਾਕਾਰ ਹਸਮੁਖ ਤੇ ਮਿਲਣਸਾਰ ਹਰਜ਼ੀਤ ਹਰਮਨ ਨੇ ਆਪਣਾ ਮਸ਼ਹੂਰ ਗੀਤ (ਜਿਥੇ ਮਰਜ਼ੀ ਵੰਗਾਂ ਚੜ੍ਹਵਾ ਲਈ ਮਿਤਰਾਂ ਦਾ ਨਾ ਚਲਦਾ) ਗਾਕੇ ਕਲਾਕਾਰ ਹੋਣ ਦਾ ਸਿੱਕਾ ਅਜ਼ਮਾਇਆ।ਉਹਨਾਂ ਦੇ ਹੋਰ ਵੀ ਕਈ ਗੀਤਾਂ ਨੂੰ ਸਰੋਤਿਆਂ ਵਲੋਂ ਬਹੁਤ ਸਲਾਹਿਆ ਗਿਆ।ਇਸ ਮੌਕੇ ਤੇ ਮਸ਼ਹੂਰ ਗੀਤਕਾਰ ਜੰਡੂ ਲਿਤਰਾਂ ਵਾਲਾ ਵੀ ਪਹੁੰਚਿਆ ਹੋਇਆ ਸੀ। ਅਤੇ ਹੋਰ ਵੀ ਕਈ ਮਹਾਨ ਹਸ਼ਤੀਆ ਦੇ ਨਾਲ ਪੈਰਿਸ ਤੋਂ ਪ੍ਰਮੋਟਰ ਸੁਖਵੀਰ ਸਿੰਘ ਸੰਧੂ ਤੇ ਜਗਰੂਪ ਸਿੰਘ ਸੰਧੂ ਵਿਸ਼ੇਸ ਸੱਦੇ ਤੇ ਪਹੁੰਚੇ ਹੋਏ ਸਨ।ਭਾਵੇਂ ਇਸ ਟੀਮ ਨਾਲ ਮਿਸ ਪੂਜਾ ਵੀ ਆ ਰਹੀ ਸੀ ਉਹ ਕਿਸੇ ਜਰੂਰੀ ਅੜ੍ਹਚਣ ਕਾਰਨ ਮਿਸ ਮਾਰ ਗਈ। ਪਰ ਇਹਨਾਂ ਫਨਕਾਰਾਂ ਨੇ ਸਰੋਤਿਆਂ ਨੂੰ ਉਸ ਦੀ ਘਾਟ ਨਹੀ ਮਹਿਸੂਸ ਹੋਣ ਦਿੱਤੀ।ਕੁਲ ਮਿਲਾ ਕੇ ਇਹ ਸ਼ੌਅ ਬਾਖੂਬੀ ਕਾਮਯਾਬ ਰਿਹਾ।