ਢਾਕਾ- ਭਾਰਤ ਅਤੇ ਬੰਗਲਾ ਦੇਸ਼ ਨੇ ਸੀਮਾ ਸਬੰਧੀ ਸਮਸਿਆਵਾਂ ਨੂੰ ਹੱਲ ਕਰਨ ਲਈ ਕਈ ਇਤਿਹਾਸਿਕ ਸਮਝੌਤਿਆਂ ਤੇ ਦਸਤਖਤ ਕੀਤੇ ਹਨ। ਤੀਸਤਾ ਨਦੀ ਦੀ ਵੰਡ-ਵੰਡਾਈ ਬਾਰੇ ਸਮਝੌਤਾ ਨਹੀਂ ਹੋ ਸਕਿਆ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਬੰਗਲਾ ਦੇਸ਼ ਦੇ ਦੌਰੇ ਤੇ ਹਨ ਅਤੇ ਉਨ੍ਹਾਂ ਨੇ ਬੰਗਲਾ ਦੇਸ਼ ਦੀ ਪ੍ਰਧਾਨਮੰਤਰੀ ਸ਼ੇਖ ਹਸੀਨਾ ਨਾਲ ਮਲਾਕਾਤ ਕੀਤੀ।ਭਾਰਤ ਅਤੇ ਬੰਗਲਾ ਦੇਸ਼ ਦੀਆਂ ਸੀਮਾਵਾਂ ਤੇ 162 ਖੇਤਰਾਂ ਵਿੱਚ ਅਦਾਨ ਪ੍ਰਦਾਨ ਤੇ ਸਹਿਮਤੀ ਹੋ ਗਈ ਹੈ। ਇਨ੍ਹਾਂ ਖੇਤਰਾਂ ਵਿੱਚ 50 ਹਜ਼ਾਰ ਦੇ ਕਰੀਬ ਲੋਕ ਰਹਿੰਦੇ ਹਨ। ਇਨ੍ਹਾਂ ਦੀ ਭੂਗੋਲਿਕ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਇਹ ਆਪਣੇ ਦੇਸ਼ ਦੀਆਂ ਸਰਕਾਰਾਂ ਤੋ ਕਟੇ ਰਹਿੰਦੇ ਹਨ। ਤੀਨ ਬਿਘਾ ਦਰੇ ਵਿੱਚ ਵੀ ਬੰਗਲਾ ਦੇਸ਼ੀ ਨਾਗਰਿਕਾਂ ਨੂੰ 24 ਘੰਟੇ ਆਉਣ ਜਾਣ ਦੀ ਇਜਾਜਤ ਦਿੱਤੀ ਗਈ ਹੈ।
ਤੀਸਤਾ ਨਦੀ ਦੇ ਪਾਣੀ ਦੇ ਬਟਵਾਰੇ ਸਬੰਧੀ ਕੋਈ ਫੈਸਲਾ ਨਹੀਂ ਹੋ ਸਕਿਆ। ਇਹ ਮੁੱਦਾ ਪੱਛਮੀ ਬੰਗਾਲ ਨਾਲ ਜੁੜਿਆ ਹੋਇਆ ਹੈ ਅਤੇ ਮਮਤਾ ਬੈਨਰਜੀ ਨੇ ਪਹਿਲਾਂ ਹੀ ਇਸ ਉਪਰ ਆਪਣੀ ਨਰਾਜਗੀ ਜਾਹਿਰ ਕਰ ਦਿੱਤੀ ਸੀ। ਵਿਦੇਸ਼ ਸਕੱਤਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕੇਂਦਰ ਸਰਕਾਰ ਪੱਛਮੀ ਬੰਗਾਲ ਦੀ ਸਹਿਮਤੀ ਤੋਂ ਬਿਨਾਂ ਤੀਸਤਾ ਨਦੀ ਦੇ ਪਾਣੀ ਸਬੰਧੀ ਕੋਈ ਫੈਸਲਾ ਨਹੀਂ ਲਵੇਗੀ।