ਫਤਿਹਗੜ੍ਹ ਸਾਹਿਬ, ( ਗੁਰਿੰਦਰਜੀਤ ਸਿੰਘ ਪੀਰਜੈਨ) :- “ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਦੇ ਜੰਗਨਾਮੇ ਦੇ ਨਿਯਮ ਕਿਸੇ ਵੀ ਨਿਹੱਥੇ, ਅਣਭੋਲ ਅਤੇ ਬੇਕਸੂਰਾਂ ਨੂੰ ਜਾਨੋ ਮਾਰ ਦੇਣ ਦੀ ਗੈਰ ਇਨਸਾਨੀਅਤ ਕਾਰਵਾਈ ਦੀ ਬਿਲਕੁਲ ਇਜਾਜਤ ਨਹੀ ਦਿੰਦੇ । ਦੂਸਰਾ ਕੌਮਾਤਰੀ ਕਾਨੂੰਨ “ਜਨੇਵਾ ਕਨਵੇਨਸਨ ਆਫ ਵਾਰ” ਦੇ ਨਿਯਮ ਵੀ ਸਮੂਹ ਮੂਲਕਾਂ ਦੀਆ ਹਕੂਮਤਾਂ, ਕੌਮਾਂ ਜਾ ਆਪਣੀ ਆਜ਼ਾਦੀ ਪ੍ਰਾਪਤੀ ਲਈ ਜਦੋਜਹਾਇਤ ਕਰ ਰਹੀਆ ਧਿਰਾਂ ਨੂੰ ਅਜਿਹੀ ਅਣਮਨੁੱਖੀ ਕਾਰਵਾਈ ਕਰਨ ਦੀ ਸਖਤ ਮਨਾਹੀ ਕਰਦਾ ਹੈ । ਦਿੱਲੀ ਵਿਖੇ ਹੋਇਆ ਬੰਬ ਧਮਾਕਾ ਅਤਿ ਨਿੰਦਣਯੋਗ ਗੈਰ ਇਖਲਾਕੀ ਕਾਰਵਾਈ ਹੈ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਉਪਰੋਕਤ ਵਾਪਰੀ ਦੁਖਾਂਤਿਕ ਘਟਨਾ ਦੌਰਾਨ ਮਾਰੇ ਗਏ ਪਰਿਵਾਰਾਂ ਅਤੇ ਜਖਮੀਆ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ, ਇਸ ਨੂੰ ਬੁਜਦਿਲੀ ਵਾਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾ ਇਸ ਗੱਲੋ ਡੂੰਘੀ ਹੈਰਾਨੀ ਪ੍ਰਗਟ ਕੀਤੀ ਕਿ ਬਿਨਾ ਕਿਸੇ ਛਾਨਬੀਨ ਤੋ ਇਹ ਕਹਿ ਦੇਣਾ ਕਿ ਇਹ ਧਮਾਕਾ ਮੁਸਲਿਮ ਜਥੇਬੰਦੀ ਹੂਜੀ ਨੇ ਕੀਤਾ ਹੈ, ਇਹ ਕੇਵਲ ਘੱਟ ਗਿਣਤੀ ਕੌਮ ਵਿਰੁੱਧ ਬਹੁਗਿਣਤੀ ਵਲੋ ਨਫਰਤ ਪੈਦਾ ਕਰਨ ਦੀ ਡੂੰਘੀ ਸਾਜਿ਼ਸ ਨੂੰ ਪ੍ਰਤੱਖ ਕਰਦਾ ਹੈ । ਕਿਉਕਿ ਇਹ ਬੰਬ ਧਮਾਕਾ ਉਹਨਾ ਹਿੰਦੂ ਦਹਿਸ਼ਤਗਰਦਾ ਵਲੋ ਵੀ ਕੀਤਾ ਜਾ ਸਕਦਾ ਹੈ, ਜਿਹਨਾ ਨੇ ਪਹਿਲਾ ਵੀ ਮਾਲੇਗਾਊਂ, ਅਜਮੇਰ ਸਰੀਫ਼, ਨਾਦੇਂੜ, ਮੈਗਲੋਰ ਆਦਿ ਕਈ ਸਥਾਂਨਾਂ ਤੇ ਬੰਬ ਧਮਾਕੇ ਕਰਕੇ ਮੁਸਲਿਮ ਕੌਮ ਨੂੰ ਬਦਨਾਮ ਕਰਨ ਦੀਆ ਅਸਫ਼ਲ ਕੋਸਿ਼ਸਾਂ ਕੀਤੀਆ ਸਨ । ਉਹਨਾ ਕਿਹਾ ਕਿ ਸਾਨੂੰ ਵੱਡੀ ਸੰਕਾ ਹੈ ਕਿ ਜਿਵੇ ਮਰਹੂਮ ਇੰਦਰਾਂ ਗਾਂਧੀ ਦੇ ਕਾਰਜਕਾਲ ਸਮੇ ਇੰਗਲੈਡ ਵਿਚ ਬੰਬ ਵਿਸ਼ਫੋਟ ਹੋਏ ਸੀ, ਉਸ ਕਾਰਵਾਈ ਦੀ ਆੜ ਲੈ ਕੇ ਇੰਦਰਾਂ ਗਾਂਧੀ ਦੀ ਹਿੰਦੂਤਵ ਹਕੂਮਤ ਨੇ ਕਸ਼ਮੀਰੀ ਆਗੂ ਸ੍ਰੀ ਮਕਬੂਲ ਭੱਟ ਜੋ ਤਿਹਾੜ ਜੇਲ੍ਹ ਵਿਚ ਬੰਦੀ ਸੀ, ਨੂੰ ਫਾਂਸੀ ਲਾ ਦਿੱਤੀ ਗਈ ਸੀ, ਉਸੇ ਤਰਾ ਬੀਤੇ ਕੱਲ੍ਹ ਦਿੱਲੀ ਵਿਖੇ ਵਾਪਰੀ ਘਟਨਾ ਨੂੰ ਆਧਾਰ ਬਣਾਕੇ ਤਿਹਾੜ ਜੇਲ੍ਹ ਵਿਚ ਬੰਦੀ ਸ੍ਰੀ ਅੱਫਜਲ ਗੁੱਲ, ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੇਣ ਲਈ ਜਮੀਨ ਤਿਆਰ ਕੀਤੀ ਜਾਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਬੀਤੇ ਸਮੇ ਵਿਚ ਹਿੰਦੂ ਦਹਿਸ਼ਤਗਰਦਾ ਵਲੋ ਗੁਪਤ ਢੰਗ ਨਾਲ ਅਜਿਹੀਆ ਕਾਰਵਾਈਆ ਕਰਕੇ ਮੁਸਲਿਮ ਅਤੇ ਸਿੱਖ ਕੌਮ ਨੂੰ ਬਦਨਾਮ ਵੀ ਕੀਤਾ ਜਾਦਾ ਰਿਹਾ ਹੈ ਅਤੇ ਇਸੀ ਬਹਾਨੇ ਇਹਨਾ ਕੌਮਾਂ ਉਤੇ ਪੰਜਾਬ ਅਤੇ ਕਸ਼ਮੀਰ ਵਿਚ ਅਣਮਨੁੱਖੀ ਤਰੀਕੇ ਜਬਰ-ਜੁਲਮ ਵੀ ਕੀਤੇ ਜਾਦੇ ਰਹੇ ਹਨ ।
ਸ. ਮਾਨ ਨੇ ਹਿੰਦ ਦੇ ਗ੍ਰਹਿ ਵਜੀਰ ਸ੍ਰੀ ਪੀ ਚਿੰਦਬਰਮ ਵਲੋ ਦਿਤੇ ਗਏ ਉਸ ਬਿਆਨ ਕਿ ਮੈ ਇਸ ਘਟਨਾ ਸੰਬੰਧੀ ਦਿੱਲੀ ਪੁਲਿਸ ਨੂੰ ਪਹਿਲੇ ਹੀ ਸੂਚਿਤ ਕਰ ਦਿੱਤਾ ਸੀ, ਦਾ ਕੋਈ ਮਹੱਤਵ ਨਹੀ ਰਹਿ ਜਾਦਾ ਕਿਉਕਿ ਦਿੱਲੀ ਪੁਲਿਸ ਹਿੰਦ ਦੇ ਗ੍ਰਹਿ ਵਜੀਰ ਦੇ ਅਧੀਨ ਹੀ ਆਉਦੀ ਹੈ । ਜਦੋ ਉਹਨਾ ਨੂੰ ਇਸ ਦੁਖਾਂਤ ਦੇ ਵਾਪਰਨ ਦੀ ਅਗਾਊ ਜਾਣਕਾਰੀ ਸੀ ਤਾ ਸਹੀ ਸਮੇ ਤੇ ਸਹੀ ਪ੍ਰਬੰਧ ਕਰਕੇ ਆਪਣੇ ਖੂਫੀਆ ਤੰਤਰ ਨੂੰ ਮਜਬੂਤ ਕਰਕੇ ਇਹ ਦੁਖਾਂਤਿਕ ਘਟਨਾ ਹੋਣ ਤੋ ਕਿਉ ਨਾ ਰੋਕੀ ਗਈ । ਦਿੱਲੀ ਪੁਲਿਸ ਉਤੇ ਗੱਲ ਸੁੱਟਕੇ ਪੀ ਚਿੰਦਬਰਮ ਆਪਣੀਆ ਜਿੰਮੇਵਾਰੀਆ ਤੋ ਭੱਜਣ ਦੀ ਹੀ ਅਸ਼ਫਲ ਕੋਸਿਸ ਕਰ ਰਹੇ ਹਨ । ਉਹਨਾ ਮੰਗ ਕੀਤੀ ਕਿ ਜਿਵੇ ਬੰਬੇ ਵਿਖੇ ਹੋਏ ਬੰਬ ਵਿਸ਼ਫੋਟਾ ਦੀ ਛਾਨਬੀਨ ਅਮਰੀਕਾ ਦੀ ਏਜੰਸੀ ਐਫ ਬੀ ਆਈ ਵਲੋ ਕੀਤੀ ਗਈ ਸੀ, ਉਸੇ ਤਰਾ ਇਸ ਹੋਈ ਦੁਖਾਂਤਿਕ ਘਟਨਾ ਦੀ ਆਜਾਦਾਨਾ ਤਰੀਕੇ ਨਿਰਪੱਖਤਾ ਨਾਲ ਛਾਨਬੀਨ ਕਰਵਾਈ ਜਾਵੇ ਤਾ ਨਿਸਚੇ ਹੀ ਗੈਰ ਇਖਲਾਕੀ ਕਾਰਵਾਈ ਦੇ ਦੋਸ਼ੀ “ਹਿੰਦੂ ਦਹਿਸ਼ਤਗਰਦ” ਹੀ ਸਾਹਮਣੇ ਆਉਣਗੇ । ਕਿਉਕਿ ਕੋਈ ਵੀ ਸੱਚਾ ਮੁਸਲਮਾਨ ਅਜਿਹੀ ਘਿਨੋਣੀ ਕਾਰਵਾਈ ਕਦੀ ਨਹੀ ਕਰ ਸਕਦਾ ।