ਚੀਨ ਵਿਖੇ ਖੇਡੀ ਗਈ ਪਹਿਲੀ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫ਼ੀ ਭਾਰਤ ਨੇ ਪਾਕਿਸਤਾਨ ਨੂੰ 4-2 ਗੋਲਾਂ ਨਾਲ ਹਰਾਕੇ ਆਪਣੇ ਨਾਮ ਕਰ ਲਈ। ਦੋਵੇਂ ਹੀ ਟੀਮਾਂ ਨਿਰਧਾਰਿਤ 70 ਮਿੰਟਾਂ ਵਿਚ ਕੋਈ ਵੀ ਗੋਲ ਨਾ ਕਰ ਸਕੀਆਂ। ਓਵਰ ਟਾਈਮ ਵਿਚ ਵੀ ਦੋਵੇਂ ਟੀਮਾਂ ਕੋਈ ਸਕੋਰ ਕਰਨ ਵਿਚ ਨਾਕਾਮ ਰਹੀਆਂ।
ਆਖਿਰਕਾਰ ਪੈਨਲਟੀ ਸ਼ੂਟ ਆਊਟ ਦੌਰਾਨ ਭਾਰਤ ਨੇ 4-2 ਗੋਲਾਂ ਦੇ ਫਰਕ ਨਾਲ ਇਸ ਟਰਾਫ਼ੀ ਨੂੰ ਆਪਣੇ ਨਾਮ ਕਰ ਲਿਆ। ਭਾਰਤੀ ਟੀਮ ਵਲੋਂ ਸ਼ੂਟ ਆਊਟ ਦੌਰਾਨ ਰਾਜਪਾਲ ਸਿੰਘ, ਦਾਨਿਸ਼ ਮੁਜਤਬਾ, ਯੁਵਰਾਜ ਵਾਲਮਿਕੀ ਅਤੇ ਸਰਵਨਜੀਤ ਸਿੰਘ ਨੇ ਗੋਲ ਕੀਤੇ। ਪਾਕਿਸਤਾਨੀ ਟੀਮ ਦੇ ਦੋ ਪੈਨਲਟੀ ਸ਼ੂਟ ਰੋਕਣ ਕਰਕੇ ਭਾਰਤੀ ਕੋਚ ਨੇ ਗੋਲਕੀਪਰ ਐਸ ਸ਼੍ਰੀਜੇਸ਼ ਨੇ ਸ਼ਲਾਘਾ ਕੀਤੀ।
ਇਸ ਟੂਰਨਾਮੈਂਟ ਦੌਰਾਨ ਭਾਰਤ ਦੀ ਟੀਮ ਜਾਂ ਤਾਂ ਜਿੱਤੀ ਅਤੇ ਜਾਂ ਫਿਰ ਮੈਚ ਬਰਾਬਰੀ ‘ਤੇ ਰਹੇ। ਫਾਈਨਲ ਤੋਂ ਪਹਿਲਾਂ ਭਾਰਤ ਨੇ ਚੀਨ ਨੂੰ 5-0 ਨਾ। ਹਰਾਇਆ ਸੀ। ਇਸਤੋਂ ਇਲਾਵਾ ਜਾਪਾਨ ਨਾਲ ਭਾਰਤ ਦਾ ਮੈਚ 1-1 ਨਾਲ ਬਰਾਬਰ ਰਿਹਾ ਸੀ। ਇਥੋਂ ਤੱਕ ਕਿ ਭਾਰਤ ਅਤੇ ਪਾਕਿਸਤਾਨ ਦੌਰਾਨ ਫਾਈਨਲ ਤੋਂ ਪਹਿਲਾਂ ਖੇਡਿਆ ਗਿਆ ਮੈਚ ਵੀ 2-2 ਨਾਲ ਡਰਾਅ ਰਿਹਾ ਸੀ।
ਭਾਰਤੀ ਟੀਮ ਵਲੋਂ ਇਹ ਟਰਾਫ਼ੀ ਕਾਫ਼ੀ ਸਮੇਂ ਬਾਅਦ ਜਿੱਤੀ ਗਈ ਕੋਈ ਚੈਂਪੀਅਨਸਿ਼ਪ ਹੈ।