ਫਰਾਂਸ,(ਸੰਧੂ)- ਪੈਰਿਸ ਦਾ ਜੰਮਪਲ ਸਤ ਸੰਧੂ ਨਾਂ ਦਾ 22 ਸਾਲਾਂ ਦਾ ਲੜਕਾ ਜਿਹੜਾ ਨਾ ਕਦੇ ਪੰਜਾਬੀ ਸਕੂਲ ਗਿਆ ਹੈ, ਨਾ ਹੀ ਕਿਸੇ ਕੋਲੋ ਪੰਜਾਬੀ ਬੋਲੀ ਸਿੱਖੀ ਹੈ।ਉਹ ਹੁਣ ਤੱਕ ਪੰਜਾਬੀ ਦੇ 12 ਗੀਤ ਰੀਕਾਰਡ ਕਰਾ ਚੁਕਿਆ ਹੈ।ਜਿਹਨਾਂ ਵਿੱਚੋਂ (ਦਿੱਲ ਧੱਕ ਧੱਕ) ਨਾਂ ਦੀ ਵੀਡੀਓ ਚੜ੍ਹਦੇ ਸਾਲ ਰਲੀਜ਼ ਹੋਈ ਸੀ।ਜਿਸ ਨੂੰ ਨਵੀ ਜਨਰੇਸ਼ਨ ਵਲੋਂ ਭਰਵਾ ਹੁਗਾਰਾ ਮਿਲਿਆ ਸੀ।ਹੁਣ ਉਸ ਦੀ ਦੂਸਰੇ ਪੰਜਾਬੀ ਗਾਣੇ ਦੀ ਵੀਡੀਓ (ਬੁਮ ਬੁਮ) ਇਸ ਮਹੀਨੇ ਦੀ ਸੋਲਾਂ ਤਰੀਕ ਨੂੰ ਰਲੀਜ਼ ਹੋ ਰਹੀ ਹੈ।ਇਥੇ ਇਹ ਵੀ ਵਰਨਣ ਯੋਗ ਹੈ ਸੱਤ ਸੰਧੂ ਸ਼ਾਨ ਪੰਜਾਬ ਦੀ ਭੰਗੜੇ ਗਰੁਪ ਦਾ ਕੈਪਟਨ ਵੀ ਹੈ।ਜਿਹੜਾ ਫਰਾਂਸ ਦੇ ਟੈਲੀਵੀਯਨ ਦੇ ਚੈਨਲ 6 ਦੇ ਅਸਚਰਜ਼ ਭਰੀ ਕਾਬਲੀਅਤ ਨਾਂ ਦੇ ਪ੍ਰੋਗ੍ਰਾਮ ਵਿੱਚ ਭੰਗੜਾ ਪਾ ਚੁਕਿਆ ਹੈ।ਹਾਲੇ ਪਿਛਲੇ ਮਹੀਨੇ ਹੀ ਉਸ ਨੇ ਫਰਾਂਸ ਦੇ ਸ਼ਹਿਰ ਓਰੀਲੀਓਨ ਵਿੱਚ ਜਿਥੇ ਸਿਰਫ ਗੋਰੇ ਲੋਕ ਹੀ ਸਨ ਖੁਲੇ ਮੈਦਾਨ ਵਿੱਚ ਪੰਜਾਬੀ ਗਾਣਿਆ ਤੇ ਗੋਰਿਆਂ ਤੋ ਭੰਗੜੇ ਪੁਵਾਏ ਸਨ।