ਮੁੰਬਈ- ਬਾਬਾ ਰਾਮਦੇਵ ਨੇ ਇੱਕ ਟੀਵੀ ਸ਼ੋਅ ਦੌਰਾਨ ਅਦਾਕਾਰਾ ਰਾਖੀ ਸਾਵੰਤ ਨੂੰ ਇਹ ਨਸੀਅਤ ਦਿੱਤੀ ਸੀ ਕਿ ਉਹ ਇਹੋ ਜਿਹੀਆਂ ‘ਹੋਛੀਆਂ ਗੱਲਾਂ’ ਨਾਂ ਕਰੇ ਕਿ ਰਾਖੀ ਬਾਬੇ ਤੇ ਲਟੂ ਹੋ ਗਈ ਹੈ। ਰਾਖੀ ਦਾ ਕਹਿਣਾ ਹੈ ਕਿ ਬਾਬੇ ਨੇ ਇਹ ਕਹਿ ਕੇ ਇੱਕ ਤਰ੍ਹਾਂ ਨਾਲ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ।
ਆਈਟਮ ਗਰਲ ਰਾਖੀ ਨੇ ਕਿਹਾ, ‘ਮੈਂ ਸਵਾਮੀ ਰਾਮਦੇਵ ਨੂੰ ਆਪਣੇ ਨਾਲ ਬਿਗ ਬਾਸ ਦੇ ਘਰ ਵਿੱਚ ਆਉਣ ਲਈ ਚੈਲਿੰਜ ਕਰਦੀ ਹਾਂ। ਮੈਂ ਮੇਨਕਾ ਬਣ ਕੇ ਉਸਦੀ ਤਪਸਿਆ ਭੰਗ ਕਰ ਦੇਵਾਗੀ। ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਬਾਬਾ ਮੇਰੀਆਂ ਅਦਾਵਾਂ ਤੇ ਫਿਦਾ ਹੋ ਕੇ ਆਪਣਾ ਕੁਵਾਰਾਪਣ ਖੋਹ ਦੇਣਗੇ।’ ਰਾਖੀ ਨੇ ਇਹ ਵੀ ਕਿਹਾ ਕਿ ਮੇਰੀ ਇੱਛਾ ਹੈ ਕਿ ਕਲਰਸ ਚੈਨਲ ਬਿਗ ਬਾਸ-5 ਵਿੱਚ ਬਾਬਾ ਰਾਮਦੇਵ ਨਾਲ ਵਾਈਲਡ ਕਾਰਡ ਐਂਟਰੀ ਦੇਵੇ। ਫਿਰ ਮੈਂ ਬਾਬੇ ਨੂੰ ਆਪਣੀ ਯੋਗਿਤਾ ਵਿਖਾ ਦੇਵਾਂਗੀ।
ਰਾਖੀ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਬਾਬਾ ਰਾਮਦੇਵ ਬਦਸ਼ਕਲ ਲਗਦੇ ਹਨ, ਪਰ ਦਿਲ ਲਗਿਆ ਗਧੀ ਨਾਲ ਤਾਂ ਪਰੀ ਕਿਆ ਚੀਜ਼ ਹੈ। ਉਸ ਦਾ ਕਹਿਣਾ ਹੈ ਕਿ ਉਹ ਬਾਬੇ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਸ ਨੇ ਬਾਬੇ ਦੇ ਯੋਗ ਦੁਆਰਾ ਹੀ ਆਪਣਾ ਭਾਰ ਘਟਾਇਆ ਹੈ। ਰਾਖੀ ਦਾ ਇਹ ਵੀ ਕਹਿਣਾ ਹੈ ਕਿ ਉਹ ਬਾਬੇ ਨੂੰ ਬਿਨਾਂ ਦਾੜ੍ਹੀ ਤੋਂ ਵੇਖਣਾ ਚਾਹੁੰਦੀ ਹੈ।