ਚੰਡੀਗੜ੍ਹ, (ਗੁਰਿੰਦਰਜੀਤ ਸਿੰਘ ਪੀਰਜੈਨ)–ਪੰਜਾਬ ਪੁਲਿਸ ਦੇ ਸਖਤ ਸੁਰਖਿਆ ਪਹਿਰੇ ਅਤੇ ਰੁਕਾਵਟਾਂ ਦੇ ਬਾਵਜੂਦ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਨੇ ਐਲਾਨ ਕੀਤਾ ਕਿ ਸਿੱਖ ਧਰਮ ਦੇ ਆਜਾਦ ਰੁਤਬੇ ਦੀ ਬਹਾਲੀ ਲਈ ਸਵਿਧਾਨ ਦੀ ਧਾਰਾ 25 ਵਿਚ ਸੋਧ ਕਰਨ ਦੀ ਸਿੱਖਾਂ ਦੀ ਮੰਗ ਦੇ ਸਮਰਥਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਜਟਾਉਣ ਲਈ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰੇਗੀ। ਸਿੱਖ ਧਰਮ ਇਕ ਵੱਖਰਾ ਧਰਮ ਹੈ ਸਮੁੱਚੇ ਵਿਸ਼ਵ ਵਿਚ ਇਸ ਦੀ ਪੁਸ਼ਟੀ ਕੀਤੀ ਗਈ ਹੈ ਸਿਵਾਏ ਭਾਰਤੀ ਕਾਨੂੰਨ ਪ੍ਰਣਾਲੀ ਵਿਚ। ਭਾਰਤੀ ਸਵਿਧਾਨ ਦੀ ਧਾਰਾ 25 ਨੇ ਸਿੱਖ ਧਰਮ ਨੂੰ ਹਿੰਦੂ ਧਰਮ ਵਿਚ ਰਲਾ ਦਿੱਤਾ ਹੈ। ਸਿੱਖ ਧਰਮ ਦੀ ਵੱਖਰੀ ਪਹਿਚਾਣ ਨੂੰ ਢਾਹ ਲਾਉਣ ਵਾਲੀ ਇਸ ਧਾਰਾ ਤੇ ਸਮੁੱਚੇ ਵਿਸ਼ਵ ਦੇ ਸਿੱਖਾਂ ਨੂੰ ਇਤਰਾਜ ਹੈ ਤੇ ਮੰਗ ਕਰਦੇ ਹਨ ਕਿ ਉਹਨਾਂ ਦੇ ਸਿੱਖ ਧਰਮ ਦੇ ਵੱਖਰੇ ਰੁਤਬੇ ਤੇ ਪਹਿਚਾਣ ਨੂੰ ਭਾਰਤੀ ਸਵਿਧਾਨ ਵਿਚ ਬਹਾਲ ਕੀਤਾ ਜਾਵੇ ।
ਸਲਾਨਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਜਦੋ ਤੋ ਭਾਰਤੀ ਸਵਿਧਾਨ ਦੀ ਧਾਰਾ 25 ਦਾ ਐਲਾਨ ਹੋਇਆ ਹੈ। ਸਿੱਖ ਉਦੋ ਤੋ ਹੀ ਇਸ ਦਾ ਵਿਰੋਧ ਕਰ ਰਹੇ ਹਨ ਤੇ ਆਪਣੇ ਧਰਮ ਦੇ ਵੱਖਰੇ ਦਰਜੇ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਪੀਰ ਮੁਹੰਮਦ ਨੇ ਕਿਹਾ ਕਿ ਹਾਲਾਕਿ ਇਹ ਮੰਦਭਾਗੀ ਗੱਲ ਹੈ ਕੀ ਆਪਣੇ ਧਰਮ ਨੂੰ ਵੱਖਰੇ ਧਰਮ ਵਜੋ ਮਾਨਤਾ ਦੇਣ ਲਈ ਸਿੱਖਾਂ ਵੱਲੋ ਕੀਤੇ ਜਾ ਰਹੇ ਸੰਘਰਸ਼ ਦੇ ਨਤੀਜੇ ਵਜੋ ਭਾਰਤ ਸਰਕਾਰ ਦੇ ਤਾਣੇ ਬਾਣੇ ਵੱਲੋ ਸਿੱਖਾਂ ਤੇ ਬੇਹੱਦ ਜਿਆਦਤੀਆਂ ਕੀਤੀਆਂ ਗਈਆਂ।
ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਸਕੱਤਰ ਜਨਰਲ ਭਾਈ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ 15 ਅਗਸਤ 1947 ਨੂੰ ਦੇਸ਼ ਅਜਾਦ ਹੋਇਆ ਜਿਸ ਲਈ ਹਜਾਰਾਂ ਦੀ ਗਿਣਤੀ ਵਿਚ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਸਿੱਖਾਂ ਲਈ ਤਾਂ ਬਰਤਾਨੀਆਂ ਸਾਮਰਾਜ ਤੋ ਅਜਾਦੀ ਦਾ ਸਿੱਟਾ ਇਹ ਨਿਕਲਿਆ ਕੀ ਸਿੱਖਾਂ ਦੇ ਅਧਿਕਾਰ ਨੂੰ ਖੋਹ ਲਿਆ ਗਿਆ। ਸਿੱਖ ਧਰਮ ਦੀ ਵੱਖਰੀ ਪਹਿਚਾਣ ਖਤਮ ਕਰ ਦਿੱਤੀ ਗਈ ਨਿਤੀਜੇ ਵਜੋ ਭਾਰਤ ਵਿਚ ਸਿੱਖਾਂ ਦੀ ਖੁਲੇਆਮ ਨਸਲਕੁਸ਼ੀ ਕੀਤੀ ਗਈ ।
ਸ਼ਬਦ ਕੀਰਤਨ ਤੋ ਬਾਅਦ ਪ੍ਰਸਿਧ ਢਾਡੀ ਜਥਾ ਭਾਈ ਗੁਰਮੇਲ ਸਿੰਘ ਦੀਵਾਨਾ ਅਤੇ ਸਾਥੀਆਂ ਅਤੇ ਕਵੀਸ਼ਰ ਭਾਈ ਸ਼ਮਸ਼ੇਰ ਸਿੰਘ ਮਿਸ਼ਰਪੁਰਾ ਨੇ ਬੀਰ ਰਸ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਨੇ ਬਾਬਾ ਕੁੰਦਨ ਸਿੰਘ ਮੁਹਾਰ ਦੀਆਂ ਸਲਾਨਾਂ ਪ੍ਰੀਖੀਆਵਾਂ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਗਗਨਦੀਪ ਕੌਰ, ਅਮਿਤ ਚਾਵਲਾ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ, ਮਨਦੀਪ ਕੌਰ ਨੂੰ ਸਨਮਾਨਿਤ ਕੀਤਾ।
ਅੱਜ ਸੰਗਤ ਦੇ ਵਿਸ਼ਾਲ ਇੱਕਠ ਦੌਰਾਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਜੈਕਾਰਿਆਂ ਦੀ ਗੂੰਜ ਨਾਲ ਮਤੇ ਪਾਸ ਕੀਤੇ:-
• ਸਿੱਖ ਧਰਮ ਨੂੰ ਵੱਖਰੇ ਧਰਮ ਵਜੋ ਮਾਨਤਾ ਦੇਣ ਲਈ ਭਾਰਤ ਦੀ ਸਵਿਧਾਨ ਦੀ ਧਾਰਾ 25 ਵਿਚ ਸੋਧ ਕਰਵਾਉਣ ਲਈ ਲਹਿਰ ਸ਼ੁਰੂ ਕਰਨੀ।
• ਸਿੱਖ ਮੈਰਿਜ ਐਕਟ ਪਾਸ ਕਰਕੇ ਸਵਿਧਾਨ ਦੀਆਂ ਧਾਰਾਵਾਂ 14 ਤੇ 15 ਤਹਿਤ ਸਿੱਖਾਂ ਨੂੰ ਬਰਾਬਰ ਦੇ ਹੱਕ ਦੇਣ ਲਈ ਭਾਰਤ ਸਰਕਾਰ ਨੂੰ ਹੁਕਮ ਦੇਣ ਵਾਸਤੇ ਸੁਪਰੀਮ ਕੋਰਟ ਵਿਚ ਜਾਵੇਗੀ।
• ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਜਾਣ ਬਚਾਉਣ ਲਈ ਲਹਿਰ।
• ਜੂਨ 1984, ਨਵੰਬਰ 1984 ਤੇ ਇਸ ਤੋ ਬਾਅਦ ਢਾਈ ਦਹਾਕਿਆਂ ਵਿਚ ਸਿੱਖਾਂ ਦੀ ਨਸਲਕੁਸ਼ੀ ਲਈ ਜਿੰਮੇਵਾਰ ਦੋਸ਼ੀਆਂ ਨੂੰ ਸਜਾ ਦਿਵਾਉਣਾ।
ਕਾਨਫੰਰਸ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕੀ ਅੱਜ ਸਿੱਖ ਧਰਮ ਸਵਿਧਾਨ ਦੀ ਧਾਰਾ 25 ਦਾ ਗੁਲਾਮ ਹੋਇਆ ਪਿਆ ਹੈ। ਮੈ ਸਮੁੱਚੇ ਸਿੱਖ ਭਾਈਚਾਰੇ ਨੂੰ ਅਪੀਲ ਕਰਦਾਂ ਹਾਂ ਕਿ ਸਿੱਖ ਧਰਮ ਦੀ ਮਾਣ ਮਰਿਆਦਾ, ਅਜਾਦੀ ਤੇ ਵੱਖਰੇ ਰੁਤਬੇ ਦੀ ਬਹਾਲੀ ਲਈ ਫੈਡਰੇਸ਼ਨ ਵੱਲੋ ਸ਼ੁਰੂ ਕੀਤੀ ‘ਸਿੱਖ ਹੋਣ ਤੇ ਮਾਣ ਹੈ‘ ਲਹਿਰ ਦਾ ਪੁਰਜੋਰ ਸਮਰਥਨ ਕੀਤਾ ਜਾਵੇ।
ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਸੱਕਤਰ ਜਨਰਲ ਭਾਈ ਦਵਿੰਦਰ ਸਿੰਘ ਸੋਢੀ ਨੇ ਕਿਹਾ ਫੈਡਰੇਸ਼ਨ ਦੀ ਸਥਾਪਨਾ ਸਿੱਖ ਧਰਮ ਦੇ ਸਿਧਾਤਾਂ ਦਾ ਪ੍ਰਚਾਰ ਕਰਨ ਲਈ ਸੰਨ 1944 ਵਿਚ ਕੀਤੀ ਗਈ ਸੀ। ਇਸ ਦੇ ਪ੍ਰਮੁੱਖ ਮੰਤਾਵਾਂ ਵਿਚੋ ਇਕ ਹੈ ਸਿੱਖ ਪੰਥ ਦੀ ਵਿਲੱਖਣ ਤੇ ਅਜਾਦ ਪਹਿਚਾਣ ਨੂੰ ਜਿਉਦੇ ਰੱਖਣਾ ਤੇ ਬਰਕਾਰਰ ਰੱਖਣਾ ਤੇ ਅਜਿਹਾ ਮਹੌਲ ਪੈਦਾ ਕਰਨਾ ਜਿਸ ਵਿਚੋ ਸਿੱਖ ਪੰਥ ਦੀਆਂ ਇਸ਼ਾਵਾਂ ਨੂੰ ਮੁਕੰਮਲ ਤਸੱਲੀ ਦਾ ਅਹਿਸਾਸ ਹੋਵੇਗਾ।ਇਸ ਸਮਾਗਮ ਵਿੱਚ ਨਿਹੰਗ ਮੁੱਖੀ ਬਾਬਾ ਦਵਿੰਦਰ ਸਿੰਘ ਰਾਮਗੜੀਆ,ਪ੍ਰਸਿਧ ਕਥਾਵਾਚਕ ਡਾ: ਹਰਜਿੰਦਰ ਸਿੰਘ ਢਿਲੋ, ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ: ਕਾਰਜ ਸਿੰਘ ਧਰਮ ਸਿੰਘ ਵਾਲਾ, ਮੀਤ ਪ੍ਰਧਾਨ ਸ੍ਰ: ਗੁਰਮੁੱਖ ਸਿੰਘ ਸੰਧੂ, ਅਕਾਲ ਸਹਾਇ ਸਿੱਖ ਜਥੇਬੰਦੀ ਇੰਟਰਨੈਸ਼ਨਲ ਦੇ ਪ੍ਰਧਾਨ ਸ੍ਰ: ਦਰਸ਼ਨ ਸਿੰਘ ਘੋਲੀਆ, ਸ੍ਰ: ਪਰਮਿੰਦਰ ਸਿੰਘ ਢੀਗਰਾ, ਸ੍ਰ: ਜਗਰੂਪ ਸਿੰਘ ਚੀਮਾ, ਸ੍ਰ: ਦਵਿੰਦਰ ਸਿੰਘ ਚੁਰੀਆਂ ਜਿਲਾ ਪ੍ਰਧਾਨ ਫਿਰੋਜਪੁਰ, ਸ੍ਰ: ਰੁਪਿੰਦਰ ਸਿੰਘ, ਸ੍ਰ: ਗੁਰਚਰਨ ਸਿੰਘ ਟੁਰਨਾ, ਸ੍ਰ: ਅਮਰ ਸਿੰਘ ਢਿੱਲੋ ਘੁਦੂ ਵਾਲਾ, ਸ੍ਰ: ਨਛੱਤਰ ਸਿੰਘ ਝੰਗੜ, ਸ੍ਰ: ਬਲਜਿੰਦਰ ਸਿੰਘ ਸੰਧੂ,ਸ੍ਰ: ਬਲਤੇਜ ਸਿੰਘ ਚੱਕ ਮਰਹਾਣਾ ਸ੍ਰ: ਹਰਭਿੰਦਰ ਸਿੰਘ ਸੰਧੂ, ਸ੍ਰ: ਤੀਰਥ ਸਿੰਘ ਗਿੱਲ, ਸ੍ਰ: ਸੁਖਮੰਦਰ ਸਿੰਘ ਕੜਾਹੇ ਵਾਲਾ, ਸ੍ਰ: ਸਵਰਨ ਸਿੰਘ ਖਾਲਸਾ, ਸ੍ਰ: ਗੁਰਚਰਨ ਸਿੰਘ ਕੰਡਕਟਰ, ਪ੍ਰਿ: ਸੁਰਜੀਤ ਸਿੰਘ ਸਿੱਧੂ, ਸ੍ਰ: ਸ਼ਮਸ਼ੇਰ ਸਿੰਘ ਮਿਸ਼ਰਪੁਰਾ, ਸ੍ਰ: ਇੰਦਰਜੀਤ ਸਿੰਘ ਰੀਠਖੇੜੀ ਪ੍ਰਧਾਨ ਫਤਿਹਗੜ ਸਾਹਿਬ, ਜਥੇ: ਕਰਤਾਰ ਸਿੰਘ ਸਨੇਰ, ਜਥੇ: ਜਗਤਾਰ ਸਿੰਘ ਸਨੇਰ ਸਮੇਤ ਅਨੇਕਾਂ ਸੀਨੀਅਰ ਆਗੂ ਹਾਜਰ ਸਨ।