ਲਖਨਊ – ਕਿਸੇ ਸਮੇਂ ਬੀਜੇਪੀ ਦੇ ਚੋਟੀ ਦੇ ਨੇਤਾਵਾਂ ਵਿੱਚ ਗਿਣੇ ਜਾਂਦੇ ਉਤਰਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਕਲਿਆਣ ਸਿੰਘ ਨੇ ਭਾਜਪਾ ਨੂੰ ਮਰਿਆ ਹੋਇਆ ਸੱਪ ਦਸਦੇ ਹੋਏ ਕਿਹਾ ਕਿ ਉਹ ਮਰੇ ਸੱਪ ਨੂੰ ਆਪਣੇ ਗਲ ਵਿੱਚ ਨਹੀਂ ਪਾਉਣਾ ਚਾਹੰਦੇ। ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਬੀਜੇਪੀ ਨੇ ਪਿੱਛਲੇ ਮਹੀਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਹ ਪੇਸ਼ਕਸ਼ ਠੁਕਰਾ ਦਿੱਤਾ।
ਕਲਿਆਣ ਸਿੰਘ ਨੇ ਜਨਕਰਾਂਤੀ ਨਾਂ ਦੀ ਆਪਣੀ ਨਵੀਂ ਪਾਰਟੀ ਬਣਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਪ੍ਰਧਾਨ ਗੜਕਰੀ ਨੇ ਪਿੱਛਲੇ ਮਹੀਨੇ ਪ੍ਰਦੇਸ਼ ਪ੍ਰਧਾਨ ਸੂਰਜ ਪ੍ਰਤਾਪ ਸ਼ਾਹੀ, ਚੋਣ ਅਧਿਕਾਰੀ ਸੰਜੇ ਜੋਸ਼ੀ ਅਤੇ ਗੋਰਖਪੁਰ ਤੋਂ ਬੀਜੇਪੀ ਸੰਸਦ ਮੈਂਬਰ ਯੋਗੀ ਅਦਿਤਿਆ ਨਾਥ ਨੂੰ ਉਨ੍ਹਾਂ ਦੇ ਕੋਲ ਭੇਜਿਆ ਸੀ ਅਤੇ ਦੋ ਪ੍ਰਸਤਾਵ ਰੱਖੇ ਸਨ। ਕਲਿਆਣ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਵੇਂ ਹੀ ਪ੍ਰਸਤਾਵ ਸਵੀਕਾਰ ਨਹੀਂ ਕੀਤੇ। ਉਨ੍ਹਾਂ ਨੇ ਕਿਹਾ ਕਿ ਮੈਂ ਨਾਂ ਤਾਂ ਭਾਜਪਾ ਵਿੱਚ ਵਾਪਿਸ ਜਾਣਾ ਚਾਹੁੰਦਾ ਹਾਂ ਅਤੇ ਨਾਂ ਹੀ ਭਾਜਪਾ ਰੂਪੀ ਮਰੇ ਹੋਏ ਸੱਪ ਨੂੰ ਆਪਣੇ ਗਲ ਵਿੱਚ ਲਟਕਾਉਣਾ ਚਾਹੁੰਦਾ ਹਾਂ।