ਰਾਮੱਲਾ- ਰਾਸ਼ਟਰਪਤੀ ਮਹਿਮੂਦ ਅਬਾਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਸਾਹਮਣੇ ਅੱਗਲੇ ਹਫ਼ਤੇ ਫਲਸਤੀਨ ਰਾਸ਼ਟਰ ਦੀ ਸੰਪੂਰਨ ਮੈਂਬਰਸਿਪ ਲਈ ਪ੍ਰਸਤਾਵ ਪੇਸ਼ ਕਰਨਗੇ। ਅਮਰੀਕਾ ਇਸ ਦਾ ਵਿਰੋਧ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਫਲਸਤੀਨ ਫਿਰ ਤੋਂ ਇਸਰਾਈਲ ਨਾਲ ਸ਼ਾਂਤੀ ਵਾਰਤਾ ਸ਼ੁਰੂ ਕਰੇ।
ਰਾਸ਼ਟਰ ਦੇ ਨਾਂ ਤੇ ਦਿੱਤੇ ਗਏ ਸੰਦੇਸ਼ ਵਿੱਚ ਮਹਿਮੂਦ ਅਬਾਸ ਨੇ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤੋਂ ਇਹ ਮੰਗ ਕਰਨਗੇ ਕਿ 1967 ਦੀ ਸੀਮਾ ਨੂੰ ਮੰਨਦੇ ਹੋਏ ਫਲਸਤੀਨ ਨੂੰ ਨਵੇਂ ਰਾਸ਼ਟਰ ਦੇ ਰੂਪ ਵਿੱਚ ਮਨਜੂਰੀ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪੂਰਬੀ ਯੇਰੂਸ਼ਲਮ ਇਸ ਦੇਸ਼ ਦੀ ਰਾਜਧਾਨੀ ਹੋਵੇਗੀ, ਪੱਛਮੀ ਤੱਟ ਅਤੇ ਗਜ਼ਾ ਪੱਟੀ ਇਸ ਦੇ ਹਿੱਸੇ ਹੋਣਗੇ। ਇਹ ਸਾਰੇ ਇਲਾਕੇ 1967 ਤੋਂ ਇਸਰਾਈਲ ਦੇ ਕਬਜ਼ੇ ਵਿੱਚ ਹਨ। ਅਮਰੀਕਾ ਦਾ ਕਹਿਣਾ ਹੈ ਕਿ ਉਹ ਫਲਸਤੀਨ ਦੀ ਇਸ ਮੰਗ ਨੂੰ ਰੁਕਵਾਉਣ ਲਈ ਆਪਣੇ ਵੀਟੋ ਦੇ ਅਧਿਕਾਰ ਦੀ ਵਰਤੋਂ ਕਰੇਗਾ। ਅਮਰੀਕਾ ਚਾਹੁੰਦਾ ਹੈ ਕਿ ਫਲਸਤੀਨ ਅਤੇ ਇਸਰਾਈਲ ਗੱਲਬਾਤ ਦੁਆਰਾ ਆਪਣਾ ਮਸਲਾ ਸੁਲਝਾਉਣ। ਇਸਰਾਈਲ ਨੇ ਇਸ ਦੇ ਭਿਆਨਕ ਸਿੱਟੇ ਨਿਕਲਣ ਦੀ ਚਿਤਾਵਨੀ ਦਿੱਤੀ ਹੈ।