ਮੁੰਬਈ- ਕਰੀਨਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ, ਹੁਣ ਉਹ 31 ਸਾਲ ਦੀ ਹੋ ਗਈ ਹੈ। 21ਸਿਤੰਬਰ 1980 ਨੂੰ ਕਰੀਨਾ ਦਾ ਜਨਮ ਫਿਲਮੀ ਮਸ਼ਹੂਰ ਫਿਲਮੀ ਪਰੀਵਾਰ ਵਿੱਚ ਹੋਇਆ। ਉਹ ਰਾਜਕਪੂਰ ਦੇ ਸਟਾਰ ਬੇਟੇ ਰਣਧੀਰ ਕਪੂਰ ਅਤੇ ਉਸ ਸਮੇਂ ਦੀ ਟਾਪ ਹੀਰੋਇਨ ਬਬੀਤਾ ਦੀ ਦੂਸਰੇ ਨੰਬਰ ਦੀ ਸੰਤਾਨ ਹੈ। ਉਸ ਦੀ ਵੱਡੀ ਭੈਣ ਕਰਿਸ਼ਮਾ ਵੀ ਬਾਲੀਵੁੱਡ ਦੀ ਮਸ਼ਹੂਰ ਹੀਰੋਇਨ ਹੈ। ਸੈਫ਼ ਅਲੀ ਦੇ ਨਾਲ ਵਿਆਹ ਬੰਧਨ ਵਿੱਚ ਬਝਣ ਦੀ ਚਰਚਾ ਨਾਲ ਵੀ ਕਰੀਨਾ ਕਾਫ਼ੀ ਸੁਰਖੀਆਂ ਵਿੱਚ ਹੈ।
ਕਰੀਨਾ ਦੇ ਦੋਸਤ ਉਸ ਕੋਲੋਂ ਗਰੈਂਡ ਪਾਰਟੀ ਦੀ ਉਮੀਦ ਕਰ ਰਹੇ ਹਨ। ਉਸ ਕੋਲ ਪਾਰਟੀ ਸੈਲੀਬਿਰੇਟ ਕਰਨ ਦੇ ਦੋ ਵੱਡੇ ਕਾਰਣ ਹਨ, ਇੱਕ ਉਸ ਦਾ ਜਨਮ ਦਿਨ ਅਤੇ ਦੂਸਰਾ ‘ਬਾਡੀਗਾਰਡ’ ਫਿਲਮ ਦੀ ਅਪਾਰ ਸਫਲਤਾ। ਕਪੂਰ ਪਰੀਵਾਰ ਨੇ ਇਸ ਜਸ਼ਨ ਨੂੰ ਵੱਡੇ ਪੱਧਰ ਤੇ ਮਨਾਉਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਪਰ ਸੈਫ਼ ਦੇ ਪਿਤਾ ਨਵਾਬ ਪਟੌਦੀ ਦੀ ਸਿਹਤ ਖਰਾਬ ਹੋਣ ਕਰਕੇ ਹਾਲ ਦੀ ਘੜੀ ਇਹ ਸੈਲੀਬਿਰੇਸ਼ਨ ਪੋਸਟਪਾਨ ਹੋ ਗਿਆ ਹੈ।