ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਫਲਸਤੀਨੀਆਂ ਨੂੰ ਆਜ਼ਾਦ ਰਾਸ਼ਟਰ ਦਾ ਪੂਰਾ ਹੱਕ ਹੈ, ਪਰ ਇਹ ਆਪਸੀ ਗੱਲਬਾਤ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਮਹਾਂਸੱਭਾ ਨੂੰ ਸੰਬੋਧਨ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਮੱਧਪੂਰਬ ਵਿੱਚ ਸ਼ਾਂਤੀ ਦਾ ਕੋਈ ਸ਼ਾਰਟਕਟ ਨਹੀਂ ਹੈ।
ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਪ੍ਰਸਤਾਵ ਪੇਸ਼ ਕਰਨ ਨਾਲ ਜਾਂ ਬਿਆਨਬਾਜ਼ੀ ਕਰਨ ਨਾਲ ਸ਼ਾਂਤੀ ਨਹੀਂ ਆ ਸਕਦੀ। ਜੇ ਇਹ ਏਨਾ ਸੌਖਾ ਹੁੰਦਾ ਤਾਂ ਬਹੁਤ ਪਹਿਲੇ ਹੀ ਇਸ ਦਾ ਹਲ ਕੱਢ ਲਿਆ ਜਾਂਦਾ।ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਚਲੇ ਆ ਰਹੇ ਇਸ ਸੰਘਰਸ਼ ਨੂੰ ਖ਼ਤਮ ਕਰਨ ਦਾ ਕੋਈ ਵੀ ਸ਼ਾਰਟਕਟ ਨਹੀਂ ਹੈ। ਇਹ ਮਸਲਾ ਫਲਸਤੀਨ ਅਤੇ ਇਸਰਾਈਲ ਨੇ ਹੀ ਸੁਲਝਾਉਣਾ ਹੈ।