ਮੁੰਬਈ- ਬਾਲੀਵੁੱਡ ਦੇ ਸਦਾ ਬਹਾਰ ਹੀਰੋ ਅੱਜ 88 ਸਾਲ ਦੇ ਹੋ ਗਏ ਹਨ। ਉਹ ਇਸ ਉਮਰ ਵਿੱਚ ਵੀ ਫਿਲਮੀ ਜਗਤ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਹਨ। 30 ਸਿਤੰਬਰ ਨੂੰ ਉਨ੍ਹਾਂ ਦੀ ਫਿਲਮ ਚਾਰਜਸ਼ੀਟ ਰਲੀਜ਼ ਹੋ ਰਹੀ ਹੈ। ਸਿਤੰਬਰ 1923 ਵਿੱਚ ਜੰਮੇ ਦੇਵ ਅਨੰਦ ਆਪਣੇ ਪੇਸ਼ੇ ਤੋਂ ਰੀਟਾਇਰ ਹੋਣਾ ਪਸੰਦ ਨਹੀਂ ਕਰਦੇ।
ਜਵੈਲਥੀਫ਼, ਗਾਈਡ ਅਤੇ ਜਾਨੀ ਮੇਰਾ ਨਾਮ ਵਰਗੀਆਂ ਹਿਟ ਫਿਲਮਾਂ ਦੇਣ ਵਾਲੇ ਦੇਵ ਆਨੰਦ ਨੇ ਕਿਹਾ ਕਿ ਮੇਰੇ ਪ੍ਰਸੰਸਕਾਂ ਦੇ ਸਵੇਰ ਤੋਂ ਹੀ ਵਧਾਈ ਦੇ ਫੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਫੈਨਜ਼ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਸਦਾ ਉਨ੍ਹਾਂ ਤੋਂ ਸ਼ੁਭਕਾਮਨਾਵਾਂ ਮੰਗਦਾ ਹਾਂ। ਉਹ ਅੱਜ ਸ਼ਾਮ ਨੂੰ ਜਨਮਦਿਨ ਦੀ ਪਾਰਟੀ ਦੇ ਰਹੇ ਹਨ। ਮਹਾਂਰਾਸ਼ਟਰ ਦੇ ਮੁੱਖਮੰਤਰੀ ਪ੍ਰਿਥਵੀਰਾਜ ਚੌਹਾਨ ਵੀ ਇਸ ਪਾਰਟੀ ਵਿੱਚ ਪਧਾਰ ਰਹੇ ਹਨ। ਉਨ੍ਹਾਂ ਨੇ 1946 ਵਿੱਚ ‘ਹਮ ਏਕ ਹੈ’ ਫਿਲਮ ਦੇ ਨਾਲ ਫਿਲਮੀ ਦੁਨੀਆਂ ਵਿੱਚ ਕਦਮ ਰੱਖਿਆ।