ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਗ੍ਰਹਿਮੰਤਰੀ ਪੀ. ਚਿੰਦਬਰਮ ਉਨ੍ਹਾਂ ਦੇ ਭਰੋਸੇਯੋਗ ਮੰਤਰੀ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਤੇ ਮੱਧਵਰਤੀ ਚੋਣਾਂ ਠੋਸਣਾ ਚਾਹੁੰਦੀ ਹੈ।
ਅਮਰੀਕਾ ਤੋਂ ਭਾਰਤ ਵਾਪਿਸ ਪਰਤਦੇ ਹੋਏ ਜਹਾਜ਼ ਵਿੱਚ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਨ ਪ੍ਰਧਾਨਮੰਤਰੀ ਨੇ ਕਿਹਾ ਕਿ ਕੈਬਨਿਟ ਵਿੱਚ ਮੱਤਭੇਦ ਦੀਆਂ ਜੋ ਖ਼ਬਰਾਂ ਆ ਰਹੀਆਂ ਹਨ, ਉਹ ਸਰਾਸਰ ਗਲਤ ਹਨ। ਉਨ੍ਹਾਂ ਕਿਹਾ, “ ਆਪਣੇ ਸਾਰੇ ਮੰਤਰੀਆਂ ਤੇ ਮੈਨੂੰ ਪੂਰਾ ਭਰੋਸਾ ਹੈ।” ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਔਪੋਜੀਸ਼ਨ ਵਾਲੇ ਦੇਸ਼ ਤੇ ਮੱਧਵਰਤੀ ਚੋਣਾਂ ਦਾ ਭਾਰ ਪਾਉਣਾ ਚਾਹੁੰਦੇ ਹਨ, ਪਰ ਮੇਰੀ ਸਰਕਾਰ ਆਪਣੇ ਪੰਜ ਸਾਲ ਪੂਰੇ ਕਰੇਗੀ। ਉਨ੍ਹਾਂ ਨੇ ਚੋਣਾਂ ਦੀ ਗੱਲ ਛੇੜ ਕੇ ਪਾਰਟੀ ਦੇ ਬਾਹਰ ਹੀ ਨਹੀਂ ਪਾਰਟੀ ਦੇ ਅੰਦਰ ਦੇ ਵਿਰੋਧੀਆਂ ਨੂੰ ਵੀ ਇਹ ਚਿਤਾਵਨੀ ਦੇ ਦਿੱਤੀ ਹੈ ਕਿ ਜੇ ਕੋਈ ਇਹ ਸੋਚ ਰਿਹਾ ਹੈ ਕਿ ਮੌਜੂਦਾ ਸੰਕਟ ਦਾ ਫਾਇਦਾ ਉਠਾ ਕੇ ਰਾਜਨੀਤਕ ਪ੍ਰੀਵਰਤਣ ਦਾ ਏਜੰਡਾ ਅੱਗੇ ਵਧਾਇਆ ਜਾ ਸਕਦਾ ਹੈ ਤਾਂ ਸੰਭਲ ਜਾਣ। ਪ੍ਰਧਾਨਮੰਤਰੀ ਨੇ ਇਸ ਬਿਆਨ ਨਾਲ ਸਪੱਸ਼ਟ ਕਰ ਦਿੱਤਾ ਹੈ ਕਿ ਚੋਣਾਂ ਤੋਂ ਬਗੈਰ ਪ੍ਰੀਵਰਤਨ ਸੰਭਵ ਨਹੀਂ ਹੈ।