ਪੈਰਿਸ,(ਸੁਖਵੀਰ ਸਿੰਘ ਸੰਧੂ)-ਪਿਛਲੇ ਕਈ ਸਾਲਾਂ ਤੋਂ ਪੈਰਿਸ ਵਿੱਚ ਚੱਲ ਰਹੇ ਸੇਲਫ ਸਾਈਕਲ ਸਰਵਿਸ ਸਟੇਸ਼ਨਾਂ ਦੀ ਕਾਮਯਾਬੀ ਤੋਂ ਬਾਅਦ ਸਰਕਾਰ ਨੇ ਹੁਣ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਚਲਾਉਣ ਦਾ ਟੀਚਾ ਮਿਥਿਆ ਹੈ।ਬਿਜਲੀ ਦੀ ਬੈਟਰੀ ਨਾਲ ਚੱਲਣ ਵਾਲੀ ਇੱਹ ਕਾਰ 5 ਦਸੰਬਰ ਤੱਕ ਪੈਰਿਸ ਦੀਆ ਸ਼ੜਕਾਂ ਤੇ ਚੱਲਦੀ ਦਿਖਾਈ ਦੇਵੇਗੀ। ਇਸ ਕਾਰ ਨੂੰ ਕਰੈਡਿਟ ਕਾਰਡ ਨਾਲ ਪੈਮਿੰਟ ਕਰਕੇ ਪੈਰਿਸ ਵਿੱਚ ਕਿਤੇ ਲਿਜਾ ਸਕਦੇ ਹੋ। ਪੈਰਿਸ ਵਿੱਚ ਇਸ ਦੇ 700 ਦੇ ਕਰੀਬ ਸਟੇਸ਼ਨ ਹੋਣਗੇ ਜਿਹਨਾਂ ਵਿੱਚ 200 ਦੇ ਕਰੀਬ ਅੰਡਰਗਰਾਉਡ ਹੋਣਗੇ।ਚਾਰ ਘੰਟੇ ਵਿੱਚ ਇਹ ਫੁਲ ਚਾਰਜ਼ ਹੋ ਕੇ 250 ਕਿ.ਮਿ.ਤੱਕ ਜਾ ਸਕੇਗੀ।ਇਸ ਦੀ ਸਪੀਡ ਲਿਮਟ 130ਕਿ.ਮਿ. ਤੱਕ ਦੀ ਹੈ।ਇਹ 3.65 ਮੀਟਰ ਲੰਬੀ ਕਾਰ ਅੰਦਰ 4 ਜਾਣੇ ਬੈਠ ਸਕਦੇ ਹਨ।ਇਸ ਵਿੱਚ ਨੇਵੀਗੇਸ਼ਨ ਦੀ ਸਰਵਿਸ ਮੁਫਤ ਹੋਵੇਗੀ।
ਬਹੁਤ ਜਲਦੀ ਹੀ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਪੈਰਿਸ ਦੀਆਂ ਸ਼ੜਕਾਂ ਤੇ ਦੌੜੇਗੀ
This entry was posted in ਅੰਤਰਰਾਸ਼ਟਰੀ.