ਦੀਵਾਲੀ ਹਰਗੋਬਿੰਦ ਗੁਰਾਂ ਦੀ
ਆਉ ਮਨਾਈਏ ਸਾਰੇ ।
ਮੀਰੀ- ਪੀਰੀ ਵਾਲੇ ਗੁਰ ਨੂੰ
ਸੀਸ ਨਿਵਾਂਈਏ ਸਾਰੇ ।
ਸਿਖਾਂ ਦਾ ਗੁਰ ਛੇਵਾਂ ਲੋਕੋ,ਮੀਰੀ ਪੀਰੀ ਵਾਲਾ।
ਪਹਿਨ ਕੇ ਦੋ ਤਲਵਾਰ , ਕੀਤਾ ਨਵਾਂ ਉਜਾਲਾ।
ਗੁਰੂ ਅਰਜਨ ਦੇ ਬੇਟੇ ਨੇ ਦਸੇ ਅਜ਼ਬ ਨਜ਼ਾਰੇ,
ਦੀਵਾਲੀ ਹਰਗੋਬਿੰਦ ਗੁਰਾਂ ਦੀ
ਆਉ ਮਨਾਈਏ ਸਾਰੇ ,
ਮੀਰੀ – ਪੀਰੀ ਵਾਲੇ ਗੁਰ ਨੂੰ . . . . . .।
ਆਈਆਂ ਸੀ ਜਦ ਏਥੇ ਜ਼ੁਲਮ ਦੀਆਂ ਸਰਕਾਰਾਂ।
ਤਾਂ ਹਰਗੋਬਿੰਦ ਗੁਰਾਂ ਨੇ ਪਹਿਨੀਆਂ ਦੋ ਤਲਵਾਰਾਂ।
ਜਬਰ-ਜੁਲਮ ਦੇ ਅੱਗੇ ਸਤਿਗੁਰ ਕਦੇ ਨਾ ਹਾਰੇ ,
ਦੀਵਾਲੀ ਹਰਗੋਬਿੰਦ ਗੁਰਾਂ ਦੀ
ਆਉ ਮਨਾਈਏ ਸਾਰੇ ,
ਮੀਰੀ-ਪੀਰੀ ਵਾਲੇ ਗੁਰ ਨੂੰ . . .. . . . . ।
ਬਵੰਜਾ ਕੈਦੀ ਰਾਜਿਆਂ ਨੂੰ, ਜੇਲ੍ਹ ‘ਚੋਂ ਛੁਡਵਾਇਆ।
ਸ਼ੁਭ ਦੀਵਾਲੀ ਦਾ ਸਿਖਾਂ, ਥਾਂ-ਥਾਂ ਜਸ਼ਨ ਮਨਾਇਆ।
“ਸੁਹਲ” ਸਦਾ ਹੀ ਰਹੇ ਦੀਵਾਲੀ,ਹੋਣ ਨਾ ਘੱਲੂਘਾਰੇ ,
ਦੀਵਾਲੀ ਹਰਗੋਬਿੰਦ ਗੁਰਾਂ ਦੀ
ਆਉ ਮਨਾਈਏ ਸਾਰੇ ।
ਮੀਰੀ- ਪੀਰੀ ਵਾਲੇ ਗੁਰ ਨੂੰ ,
ਸੀਸ ਨਿਵਾਂਈਏ ਸਾਰੇ ।